6.75 ਸਕਰੀਨ ਸਾਈਜ਼ ਨਾਲ ਆਏਗਾ ਸੈਮਸੰਗ ਗਲੈਕਸੀ Note 10

12/25/2018 3:28:20 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਕੰਪਨੀ ਸੈਮਸੰਗ ਆਪਣਾ ਨਵਾਂ ਸਮਾਰਟਫੋਨ ਗਲੈਕਸੀ ਨੋਟ 10 ਲਿਆ ਰਹੀ ਹੈ। ਇਹ ਨੋਟ ਸੀਰੀਜ਼ ਦਾ ਅਗਲਾ ਫੋਨ ਹੋਵੇਗਾ ਅਤੇ ਇਸ ਨੂੰ ਅਗਲੇ ਸਾਲ ਪੇਸ਼ ਕੀਤਾ ਜਾਵੇਗਾ। ਸੈਮਸੰਗ ਗਲੈਕਸੀ ਨੋਟ 10 ਸਮਾਰਟਫੋਨ ਦੀ ਸਕਰੀਨ ਵੱਡੀ ਹੋਵੇਗੀ। ਇਸ ਸਮਾਰਟਫੋਨ ਨੂੰ ਲੈ ਕੇ ਹੁਣ ਜੋ ਲੀਕ ਰਿਪੋਰਟ ਸਾਹਮਣੇ ਆਈ ਹੈ ਉਸ ਵਿਚ ਕਿਹਾ ਗਿਆ ਹੈ ਕਿ ਫੋਨ ’ਚ 6.75 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ। ਇਹ ਫਲੈਗਸ਼ਿਪ ਸਮਾਰਟਫੋਨ ਹੈ ਅਤੇ ਅਗਲੇ ਸਾਲ ਹੀ ਸੈਮਸੰਗ ਦੇ ਲਾਂਚ ਹੋਣ ਵਾਲੇ ਫੋਲਡੇਬਲ ਫੋਨ ਤੋਂ ਅਲੱਗ ਹੋਵੇਗਾ। 

The Bell ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੈਮਸੰਗ ਗਲੈਕਸੀ ਨੋਟ 10 ’ਚ 6.75 ਇੰਚ ਦੀ ਸਕਰੀਨ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਇਸ ਫੋਨ ’ਚ ਇਸ ਤੋਂ ਪਹਿਲਾਂ ਦੇ ਨੋਟ ਸੀਰੀਜ਼ ਦੇ ਫੋਨ ਤੋਂ ਜ਼ਿਆਦਾ ਵੱਡੀ ਸਕਰੀਨ ਹੋਵੇਗੀ। ਜੋ ਯੂਜ਼ਰਜ਼ ਆਪਣੇ ਡਿਵਾਈਸ ’ਚ ਕੰਟੈਂਟ ਦੇਖਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਫੋਨ ਸੈਮਸੰਗ ਦਾ ਹੁਣ ਤਕ ਦਾ ਸਭ ਤੋਂ ਬਿਹਤਰੀਨ ਫੋਨ ਸਾਬਤ ਹੋ ਸਕਦਾ ਹੈ। ਇਸ ਦਾ ਕਾਰ ਹੈ ਸਕਰੀਨ ਦਾ ਵੱਡਾ ਹੋਣਾ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਸੈਮਸੰਗ ਗਲੈਕਸੀ ਐੱਸ 10 ਸਮਾਰਟਫੋਨ ਦੇ 5ਜੀ ਵੇਰੀਐਂਟ ਨੂੰ ਕੰਪਨੀ 6.6 ਇੰਚ ਦੀ ਡਿਸਪੇਲਅ ਨਾਲ ਉਤਾਰ ਸਕਦੀ ਹੈ। ਇਸ ਕਾਰਨ ਨੋਟ 10 ਦੀ ਸਕਰੀਨ ਨੂੰ ਇਸ ਤੋਂ ਵੱਡੇ ਸਾਈਜ਼ ’ਚ ਉਤਾਰਿਆ ਜਾ ਰਿਹਾ ਹੈ। 


Related News