ਸਿਧਾਰਥ ਪੀ. ਮਲਹੋਤਰਾ ਵੱਲੋਂ ਨਿਰਦੇਸ਼ਿਤ ਫਿਲਮ ‘ਮਹਾਰਾਜ’ 22 ਦੇਸ਼ਾਂ ’ਚ ਟੌਪ 10 ’ਚ ਸ਼ਾਮਲ!

Thursday, Jul 04, 2024 - 10:37 AM (IST)

ਸਿਧਾਰਥ ਪੀ. ਮਲਹੋਤਰਾ ਵੱਲੋਂ ਨਿਰਦੇਸ਼ਿਤ ਫਿਲਮ ‘ਮਹਾਰਾਜ’ 22 ਦੇਸ਼ਾਂ ’ਚ ਟੌਪ 10 ’ਚ ਸ਼ਾਮਲ!

ਮੁੰਬਈ (ਬਿਊਰੋ) - ਸਿਧਾਰਥ ਪੀ ਮਲਹੋਤਰਾ ਦੁਆਰਾ ਨਿਰਦੇਸ਼ਿਤ ਫਿਲਮ ‘ਮਹਾਰਾਜ’ ਓ. ਟੀ. ਟੀ. ’ਤੇ ਰਿਲੀਜ਼ ਹੋਵੇਗੀ। ਫਿਲਮ ਨੇ ਭਾਰਤ ਅਤੇ 4 ਹੋਰ ਦੇਸ਼ਾਂ ’ਚ ਨੰਬਰ-1 ਤੋਂ ਇਲਾਵਾ ਫਿਲਮ ਨੇ 22 ਦੇਸ਼ਾਂ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਟਾਪ 10 ’ਚ ਜਗ੍ਹਾ ਬਣਾਈ ਹੈ। ਡੈਬਿਊ ਕਰਨ ਵਾਲੇ ਜੁਨੈਦ ਖਾਨ ਨੇ ‘ਕਰਸਨਦਾਸ ਮੁਲਜੀ’ ਦਾ ਕਿਰਦਾਰ ਨਿਭਾਇਆ ਹੈ ਅਤੇ ਜੈਦੀਪ ਅਹਲਾਵਤ ਨੇ ‘ਜਦੁਨਾਥ ਮਹਾਰਾਜ’ ਦਾ ਕਿਰਦਾਰ ਨਿਭਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

ਇਸ ਫਿਲਮ ਨੇ ਆਪਣੀ ਕਹਾਣੀ ਤੇ ਸਮਾਜਿਕ ਸੰਦੇਸ਼ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸ਼ਾਲਿਨੀ ਪਾਂਡੇ ਨੇ ਇਕ ਮਾਸੂਮ ਤੇ ਭੋਲੀ-ਭਾਲੀ ‘ਕਿਸ਼ੋਰੀ’ ਦਾ ਤੇ ਸ਼ਰਵਰੀ ਵਾਘ ਨੇ ਦਲੇਰ ‘ਵਿਰਾਜ’ ਦਾ ਕਿਰਦਾਰ ਨਿਭਾਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਜਦੋਂ ਮੂਸੇਵਾਲਾ ਨੇ ਸਟੇਜ 'ਤੇ ਜਾ ਕੇ ਸਰਤਾਜ ਨੂੰ ਟੇਕਿਆ ਸੀ ਮੱਥਾ, ਸਤਿੰਦਰ ਨੂੰ ਗਾਉਣ ਤੋਂ ਕਰ 'ਤਾ ਸੀ ਇਨਕਾਰ

ਨਿਰਦੇਸ਼ਕ ਸਿਧਾਰਥ ਪੀ. ਮਲਹੋਤਰਾ ਨੇ ਇੰਸਟਾਗ੍ਰਾਮ ’ਤੇ ਪੋਸਟ ਕੀਤਾ, ‘‘ਮੇਰੀ ਫਿਲਮ ‘ਮਹਾਰਾਜ’ ਭਾਰਤ ਵਿਚ ਨੰਬਰ-1, ਦੁਨੀਆ ’ਚ ਨੰਬਰ 2 ਹੈ ਤੇ ਪਹਿਲਾਂ ਹੀ 22 ਦੇਸ਼ਾਂ ਵਿਚ ਟੌਪ-10 ਦੀ ਸੂਚੀ ਵਿਚ ਦਾਖਲ ਹੋ ਚੁੱਕੀ ਹੈ...’’ ਪ੍ਰਤਿਭਾ ਤੇ ਪ੍ਰਤਿਭਾਸ਼ਾਲੀ ਟੀਮ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸੰਭਵ ਕੀਤਾ....ਤੇ ‘ਮਹਾਰਾਜ’ ਨੂੰ ਓ.ਟੀ.ਟੀ. ’ਤੇ ਮੌਕਾ ਦੇਣ ਲਈ ਦਰਸ਼ਕਾਂ ਦਾ ਧੰਨਵਾਦ। ’’ ਦਰਸ਼ਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਏਸ਼ੀਆ ਤੇ ਜੀ. ਸੀ. ਸੀ ਦੇਸ਼ਾਂ ਨਾਲ ਕਾਫ਼ੀ ਤਰੱਕੀ ਕੀਤੀ ਹੈ, ਜਿਸ ਵਿਚ ਸਭ ਤੋਂ ਵੱਡਾ ਹਿੱਸਾ ਭਾਰਤ, ਬੰਗਲਾਦੇਸ਼, ਪਾਕਿਸਤਾਨ ਤੇ ਮਾਲਦੀਵ ’ਚ ਨੰਬਰ-1 ’ਤੇ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News