ਹਸਪਤਾਲ ਤੋਂ ਪਤੀ ਅਜੀਤ ਕੁਮਾਰ ਨਾਲ ਸ਼ਾਲਿਨੀ ਨੇ ਸਾਂਝੀ ਕੀਤੀ ਤਸਵੀਰ, ਫੈਨਜ਼ ਦੀ ਵਧੀ ਚਿੰਤਾ
Thursday, Jul 04, 2024 - 10:36 AM (IST)
ਮੁੰਬਈ- ਅਦਾਕਾਰਾ ਸ਼ਾਲਿਨੀ ਅਜੀਤ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਆਪਣੇ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੇ ਹਾਲ ਹੀ 'ਚ ਆਪਣੇ ਪਤੀ ਅਤੇ ਅਦਾਕਾਰ ਅਜੀਤ ਕੁਮਾਰ ਨਾਲ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਖੁਸ਼ ਹੋਣ ਦੀ ਬਜਾਏ ਉਨ੍ਹਾਂ ਦੀ ਚਿੰਤਾ ਕਰਨ ਲੱਗੇ ਹਨ। ਇਸ ਤਸਵੀਰ 'ਚ ਉਹ ਅਤੇ ਅਜੀਤ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਤਸਵੀਰ 'ਚ ਸ਼ਾਲਿਨੀ ਹਸਪਤਾਲ ਦਾ ਗਾਊਨ ਪਾਈ ਨਜ਼ਰ ਆ ਰਹੀ ਹੈ।
ਸ਼ਾਲਿਨੀ ਨੇ ਹਸਪਤਾਲ ਦੇ ਬੈੱਡ ਤੋਂ ਅਜੀਤ ਨਾਲ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਹਸਪਤਾਲ ਦੇ ਗਾਊਨ 'ਚ ਨਜ਼ਰ ਆ ਰਹੀ ਹੈ। ਉਸ ਦੇ ਹੱਥ 'ਤੇ ਇਕ ਟੈਗ ਵੀ ਹੈ। ਉਸ ਨੇ ਪਤੀ ਅਜੀਤ ਕੁਮਾਰ ਦਾ ਹੱਥ ਫੜਿਆ ਹੋਇਆ ਹੈ। ਉਥੇ ਹੀ, ਅਜੀਤ ਨੀਲੇ ਰੰਗ ਦੀ ਧਾਰੀਦਾਰ ਕਮੀਜ਼ 'ਚ ਹਲਕੀ ਜਿਹੀ ਮੁਸਕਰਾਹਟ ਦੇ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸਜਾਉਂਦੇ ਹੋਏ ਸ਼ਾਲਿਨੀ ਨੇ ਕੈਪਸ਼ਨ 'ਚ ਲਿਖਿਆ, 'ਹਮੇਸ਼ਾ ਤੁਹਾਨੂੰ ਪਿਆਰ ਕਰਾਂਗੀ', ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਦਿਲ ਦੇ ਇਮੋਜੀ ਵੀ ਜੋੜੇ ਹਨ।