ਮਸ਼ਹੂਰ ਅਦਾਕਾਰ ਨਾਲ ਖੇਡੀ ਗਈ ਸਿਆਸੀ ਚਾਲ, ਕਿਹਾ- ''ਮੈਨੂੰ ਵੀ ਬਣਾਇਆ ਜਾ ਰਿਹੈ ਸੁਸ਼ਾਂਤ ਸਿੰਘ ਰਾਜਪੂਤ''

07/04/2024 12:18:21 PM

ਮੁੰਬਈ (ਬਿਊਰੋ) : ਮਸ਼ਹੂਰ ਭੋਜਪੁਰੀ ਫ਼ਿਲਮ ਸਟਾਰ ਖੇਸਰੀ ਲਾਲ ਯਾਦਵ ਇੰਡਸਟਰੀ ਦੇ ਇੱਕ ਅਜਿਹੇ ਸਟਾਰ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾਈ ਹੈ। ਅੱਜ ਉਹ ਜਿਹੜੇ ਮੁਕਾਮ 'ਤੇ ਹੈ, ਉਹ ਆਪਣੀ ਮਿਹਨਤ ਦੀ ਬਦੌਲਤ ਹੈ ਪਰ ਕੁਝ ਸਾਲ ਪਹਿਲਾਂ ਉਹ ਇੰਨਾ ਪਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਆਪਣੀ ਤੁਲਨਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਕਰ ਦਿੱਤੀ। ਦਰਅਸਲ, ਉਨ੍ਹਾਂ ਕਿਹਾ ਸੀ ਕਿ ਮੈਨੂੰ ਬਿਹਾਰ ਦਾ ਸੁਸ਼ਾਂਤ ਸਿੰਘ ਰਾਜਪੂਤ ਬਣਾਇਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਜਦੋਂ ਮੂਸੇਵਾਲਾ ਨੇ ਸਟੇਜ 'ਤੇ ਜਾ ਕੇ ਸਰਤਾਜ ਨੂੰ ਟੇਕਿਆ ਸੀ ਮੱਥਾ, ਸਤਿੰਦਰ ਨੂੰ ਗਾਉਣ ਤੋਂ ਕਰ 'ਤਾ ਸੀ ਇਨਕਾਰ

ਹੁਣ ਆਪਣੀ ਇੱਕ ਇੰਟਰਵਿਊ ਦੌਰਾਨ ਖੇਸਰੀ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਕਿਉਂ ਕਿਹਾ। ਜਦੋਂ ਖੇਸਰੀ ਤੋਂ ਪੁੱਛਿਆ ਗਿਆ ਕਿ, 'ਤੁਸੀਂ ਕਿਹਾ ਸੀ ਕਿ ਮੈਨੂੰ ਬਿਹਾਰ ਦਾ ਸੁਸ਼ਾਂਤ ਸਿੰਘ ਰਾਜਪੂਤ ਬਣਾਇਆ ਜਾ ਰਿਹਾ ਹੈ। ਕੀ ਹੋਇਆ ਸੀ, ਤੁਸੀਂ ਅਜਿਹਾ ਕਿਉਂ ਕਿਹਾ?' ਇਸ 'ਤੇ ਉਨ੍ਹਾਂ ਨੇ ਕਿਹਾ- ''ਉਹ ਬਚਪਨਾ ਸੀ ਮੇਰਾ, ਮੈਂ ਪਰਿਪੱਕ ਨਹੀਂ ਸੀ। ਮੇਰੇ ਨਾਲ ਬਹੁਤ ਸਾਰੀਆਂ ਚੀਜ਼ਾ ਚੱਲ ਰਹੀਆਂ ਸੀ। ਮੈਨੂੰ ਕਿਸੇ ਤੋਂ ਵੀ ਕੋਈ ਸਹਿਯੋਗ ਨਹੀਂ ਮਿਲ ਰਿਹਾ ਸੀ। ਇਸ ਦੌਰਾਨ ਮੇਰੇ 'ਤੇ ਪੱਥਰਬਾਜ਼ੀ ਕੀਤੀ ਗਈ। ਹਾਜੀਪੁਰ ਤੋਂ ਥੋੜ੍ਹਾ ਅੱਗੇ ਇੱਕ ਥਾਂ ਸੀ। ਉੱਥੇ ਹੀ ਮੇਰਾ ਸ਼ੋਅ ਸੀ। ਕੁਝ ਸਿਆਸੀ ਚੀਜ਼ਾ ਸਨ ਜਿਨ੍ਹਾਂ ਨੇ ਮੈਂਨੂੰ ਪੂਰੀ ਤਰ੍ਹਾਂ ਮਾਰ ਦਿੱਤਾ, ਜਿਸ ਕਾਰ 'ਚ ਮੈਂ ਬੈਠਾ ਸੀ, ਉਸ ਦਾ ਇੱਕ ਵੀ ਸ਼ੀਸ਼ਾ ਜਾਂ ਗੇਟ ਅਸਥਿਰ ਨਹੀਂ ਸੀ। ਉਸ ਦੌਰਾਨ ਮੈਂ ਆਪਣੀ ਕਮੀਜ਼ ਪਾੜ ਦਿੱਤੀ ਅਤੇ ਭੀੜ ਦਾ ਹਿੱਸਾ ਬਣ ਕੇ ਭੱਜ ਗਿਆ। ਖੇਸਰੀ ਨੇ ਕਿਹਾ, ਇਹ ਹਮਲਾ ਕਿਸ ਨੇ ਕਰਵਾਇਆ ਸੀ? ਮੈਨੂੰ ਨਹੀਂ ਪਤਾ ਕਿਉਂਕਿ ਮੇਰੇ ਕੋਲ ਕੋਈ ਸਬੂਤ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਤੇ ਵਿੱਕੀ ਕੌਸ਼ਲ ਦੀ ਜੋੜੀ ਨੇ ਯੂਟਿਊਬ 'ਤੇ ਲਿਆਂਦੀ ਹਨੇਰੀ, ਹਰ ਪਾਸੇ ਛਿੜੀ ਚਰਚਾ

ਜਦੋਂ ਖੇਸਰੀ ਲਾਲ ਨੂੰ ਪੁੱਛਿਆ ਗਿਆ ਕਿ ਉਨ੍ਹਾਂ 'ਤੇ ਇੰਡਸਟਰੀ ਦੇ ਕਿਸੇ ਸਟਾਰ ਨੇ ਹਮਲਾ ਕਰਵਾਇਆ? ਜਵਾਬ ਵਿੱਚ ਉਨ੍ਹਾਂ ਕਿਹਾ ਕਿ 'ਇੱਕ ਕਲਾਕਾਰ ਦੂਜੇ ਕਲਾਕਾਰ 'ਤੇ ਹਮਲਾ ਨਹੀਂ ਕਰ ਸਕਦਾ ਅਤੇ ਲੋਕ ਹੋਣਗੇ ਜਿਨ੍ਹਾਂ ਨੇ ਇਹ ਕਰਵਾਇਆ ਪਰ ਹਮਲੇ ਤੋਂ ਬਾਅਦ ਲਿਟੀ-ਚੋਖਾ ਵੇਚਣ ਵਾਲੇ ਲੋਕਾਂ ਲਈ ਪੂਰਾ ਬਿਹਾਰ ਇੱਕ ਦਿਨ ਲਈ ਬੰਦ ਰਿਹਾ। ਉਸ ਦਿਨ ਮੈਨੂੰ ਸਮਝ ਆਇਆ ਕਿ ਮੈਂ ਬਿਹਾਰ ਦੇ ਲੋਕਾਂ ਲਈ ਕੀ ਹਾਂ। ਖੇਸਰੀ ਤੋਂ ਇਹ ਵੀ ਪੁੱਛਿਆ ਗਿਆ ਕਿ ਭੋਜਪੁਰੀ ਫ਼ਿਲਮਾਂ ਦਾ ਨੰਬਰ ਇਕ ਸਟਾਰ ਕੌਣ ਹੈ? ਤੁਸੀਂ ਜਾਂ ਪਵਨ ਸਿੰਘ? ਇਸ 'ਤੇ ਉਨ੍ਹਾਂ ਨੇ ਕਿਹਾ, 'ਮੈਂ ਆਪਣੀ ਤਾਰੀਫ਼ ਕਿਵੇਂ ਕਰਾਂ? ਤੁਸੀਂ ਜਨਤਾ ਨੂੰ ਇਹ ਪੁੱਛੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News