ਲਾਲ ਕ੍ਰਿਸ਼ਨ ਅਡਵਾਨੀ ਦੀ ਫਿਰ ਵਿਗੜੀ ਸਿਹਤ, 10 ਦਿਨਾਂ ''ਚ ਦੂਜੀ ਵਾਰ ਲਿਜਾਣਾ ਪਿਆ ਹਸਪਤਾਲ

Wednesday, Jul 03, 2024 - 11:04 PM (IST)

ਲਾਲ ਕ੍ਰਿਸ਼ਨ ਅਡਵਾਨੀ ਦੀ ਫਿਰ ਵਿਗੜੀ ਸਿਹਤ, 10 ਦਿਨਾਂ ''ਚ ਦੂਜੀ ਵਾਰ ਲਿਜਾਣਾ ਪਿਆ ਹਸਪਤਾਲ

ਨਵੀਂ ਦਿੱਲੀ- ਭਾਜਪਾ ਦੇ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ ਹੈ। ਬੁੱਧਵਾਰ ਰਾਤ 9 ਵਜੇ ਉਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਹ ਡਾਕਟਰ ਵਿਨੀਤ ਸੂਰੀ ਦੀ ਨਿਗਰਾਨੀ 'ਚ ਹਨ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 

ਦੱਸ ਦੇਈਏ ਕਿ 10 ਦਿਨਾਂ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਅਡਵਾਨੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ 26 ਜੂਨ ਨੂੰ ਉਨ੍ਹਾਂ ਨੂੰ ਦਿੱਲੀ ਸਥਿਤ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਉਸ ਦੌਰਾਨ ਉਨ੍ਹਾਂ ਨੂੰ ਇਕ ਦਿਨ ਬਾਅਦ ਹੀ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਡਾਕਟਰਾਂ ਨੇ ਦੱਸਿਆ ਸੀ ਕਿ ਅਡਵਾਨੀ ਉਮਰ ਨਾਲ ਸਬੰਧਿਤ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। 


author

Rakesh

Content Editor

Related News