ਵਿੰਬਲਡਨ ਮਿਕਸਡ ਡਬਲਜ਼ ''ਚ ਰਾਡੂਕਾਨੂ ਨਾਲ ਜੋੜੀ ਬਣਾਉਣਗੇ ਮਰੇ

Wednesday, Jul 03, 2024 - 06:16 PM (IST)

ਵਿੰਬਲਡਨ ਮਿਕਸਡ ਡਬਲਜ਼ ''ਚ ਰਾਡੂਕਾਨੂ ਨਾਲ ਜੋੜੀ ਬਣਾਉਣਗੇ ਮਰੇ

ਲੰਡਨ : ਐਂਡੀ ਮਰੇ ਅਤੇ ਐਮਾ ਰਾਡੂਕਾਨੂ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਵਿੱਚ ਜੋੜੀ ਬਣਾ ਕੇ ਖੇਡਣਗੇ। ਹਾਲ ਹੀ ਵਿੱਚ ਹੋਈ ਸਰਜਰੀ ਦੇ ਕਾਰਨ ਮਰੇ ਨੇ ਵਿੰਬਲਡਨ ਵਿੱਚ ਆਖ਼ਰੀ ਵਾਰ ਖੇਡਦੇ ਹੋਏ ਪੁਰਸ਼ ਸਿੰਗਲਜ਼ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ। ਮਰੇ ਆਪਣੇ ਵੱਡੇ ਭਰਾ ਜੈਮੀ ਨਾਲ ਡਬਲਜ਼ ਜੋੜੀ ਬਣਾ ਕੇ ਖੇਡੇਗਾ। ਇੱਥੇ 2013 ਅਤੇ 2016 'ਚ ਸਿੰਗਲ ਖਿਤਾਬ ਜਿੱਤਣ ਵਾਲੇ 37 ਸਾਲਾ ਮਰੇ ਨੇ ਕਿਹਾ ਹੈ ਕਿ ਉਹ ਆਖਰੀ ਵਾਰ ਇਸ ਟੂਰਨਾਮੈਂਟ 'ਚ ਹਿੱਸਾ ਲੈ ਰਿਹਾ ਹੈ। ਰਾਡੂਕਾਨੂ ਨੇ 2021 ਵਿੱਚ ਯੂਐਸ ਓਪਨ ਦਾ ਖਿਤਾਬ ਜਿੱਤਿਆ ਸੀ। 


author

Tarsem Singh

Content Editor

Related News