ਪਤੀ ਵਲੋਂ ਪਤਨੀ ’ਤੇ ਚਾਕੂ ਨਾਲ ਹਮਲਾ, ਰਾਹਗੀਰਾਂ ਦੀ ਮਦਦ ਨਾਲ ਬਚੀ ਜਾਨ

Thursday, Jul 04, 2024 - 12:18 AM (IST)

ਪਤੀ ਵਲੋਂ ਪਤਨੀ ’ਤੇ ਚਾਕੂ ਨਾਲ ਹਮਲਾ, ਰਾਹਗੀਰਾਂ ਦੀ ਮਦਦ ਨਾਲ ਬਚੀ ਜਾਨ

ਮੁੰਬਈ, (ਭਾਸ਼ਾ)- ਇਥੋਂ ਦੇ ਵਿਰਾਰ ਰੇਲਵੇ ਸਟੇਸ਼ਨ ਦੇ ਪੁਲ ਉੱਤੇ ਬੁੱਧਵਾਰ ਨੂੰ ਇਕ ਔਰਤ ’ਤੇ ਉਸਦੇ ਪਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਪਰ ਰਾਹਗੀਰਾਂ ਦੀ ਮਦਦ ਨਾਲ ਉਹ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਰਹੀ। ਮੁਲਜ਼ਮ ਦੀ ਪਛਾਣ ਸ਼ਿਵਾ ਭੀਮ ਸ਼ਰਮਾ ਵਜੋਂ ਹੋਈ ਹੈ, ਜਿਸ ਨੂੰ ਲੋਕਾਂ ਨੇ ਫੜ ਕੇ ਸਰਕਾਰੀ ਰੇਲਵੇ ਪੁਲਸ ਦੇ ਹਵਾਲੇ ਕਰ ਦਿੱਤਾ।

ਪੀੜਤਾ ਵਿਸ਼ਿਲਾ ਸ਼ਰਮਾ ਸਵੇਰੇ ਕੰਮ ’ਤੇ ਜਾ ਰਹੀ ਸੀ, ਜਦੋਂ ਉਸ ਦੇ ਪਤੀ ਨੇ ਪਿੱਛਿਓਂ ਆ ਕੇ ਉਸਦੇ ਮੂੰਹ ’ਤੇ ਹੱਥ ਰੱਖ ਲਿਆ ਅਤੇ ਚਾਕੂ ਨਾਲ ਉਸ ਦੀ ਗਰਦਨ ’ਤੇ ਹਮਲਾ ਕੀਤਾ। ਪਰ ਔਰਤ ਨੇ ਚਾਕੂ ਨੂੰ ਫੜ ਲਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸ਼ਿਵਾ ਭੀਮ ਘਬਰਾ ਗਿਆ। ਇਸ ਦੌਰਾਨ ਲੋਕ ਔਰਤ ਦੀ ਮਦਦ ਲਈ ਦੌੜੇ ਅਤੇ ਉਸਦੇ ਮੁਲਜ਼ਮ ਪਤੀ ਨੂੰ ਕਾਬੂ ਕਰ ਲਿਆ।


author

Rakesh

Content Editor

Related News