ਜਾਪਾਨ ਨੇ ਦੋ ਦਹਾਕਿਆਂ ’ਚ ਪਹਿਲੀ ਵਾਰ ਜਾਰੀ ਕੀਤੇ ਨਵੇਂ ਬੈਂਕ ਨੋਟ
Thursday, Jul 04, 2024 - 10:50 AM (IST)
ਟੋਕੀਓ (ਭਾਸ਼ਾ) - ਜਾਪਾਨ ਨੇ ਦੋ ਦਹਾਕਿਆਂ ’ਚ ਪਹਿਲੀ ਵਾਰ ਬੁੱਧਵਾਰ ਨੂੰ ਨਵੇਂ ਬੈਂਕ ਨੋਟ ਜਾਰੀ ਕੀਤੇ। ਇਨ੍ਹਾਂ ’ਚ ਜਾਲਸਾਜ਼ੀ ਨਾਲ ਨਜਿੱਠਣ ਲਈ ‘3-ਡੀ ਹੋਲੋਗ੍ਰਾਮ’ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ 10,000 ਯੇਨ, 5,000 ਯੇਨ ਅਤੇ 1,000 ਯੇਨ ਦੇ ਨਵੇਂ ਨੋਟਾਂ ਦੀਆਂ ਅਤਿਆਧੁਨਿਕ ਜਾਲਸਾਜ਼ੀ-ਰੋਕੂ ਵਿਸ਼ੇਸ਼ਤਾਵਾਂ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ‘ਇਤਿਹਾਸਿਕ’ ਕਰਾਰ ਦਿੱਤਾ। ਬੈਂਕ ਆਫ ਜਾਪਾਨ ’ਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਨਵੇਂ ਨੋਟ ਪਸੰਦ ਆਉਣਗੇ ਅਤੇ ਉਹ ਜਾਪਾਨੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ’ਚ ਸਹਾਇਕ ਹੋਣਗ’’
ਸਥਾਨਕ ਮੀਡੀਆ ਦੀਆਂ ਖਬਰਾਂ ਅਨੁਸਾਰ ਨਵੇਂ ਨੋਟਾਂ ਦੇ ਨਾਲ ਪਹਿਲਾਂ ਤੋਂ ਚਲਨ ਵਿਚ ਮੁਦਰਾ ਵੀ ਜਾਇਜ਼ ਰਹੇਗੀ। ਬੈਂਕ ਆਫ ਜਾਪਾਨ ਦੇ ਗਵਰਨਰ ਕਾਜੁਓ ਉਏਦਾ ਨੇ ਕਿਹਾ, “ਹਾਲਾਂਕਿ ਦੁਨੀਆ ਨਕਦੀ ਰਹਿਤ ਲੈਣ-ਦੇਣ ਵੱਲ ਵਧ ਰਹੀ ਹੈ ਪਰ ਸਾਡਾ ਮੰਨਣਾ ਹੈ ਕਿ ਕਿਤੇ ਵੀ ਅਤੇ ਕਦੇ ਵੀ ਸੁਰੱਖਿਅਤ ਭੁਗਤਾਨ ਲਈ ਨਕਦੀ ਅਜੇ ਵੀ ਅਹਿਮ ਹੈ।