ਜਦੋਂ ਬੰਬ ਵਰਗੇ ਧਮਾਕੇ ਦੀ ਆਵਾਜ਼ ਨਾਲ ਦਹਿਲ ਉੱਠਿਆ ਫੋਕਲ ਪੁਆਇੰਟ

Thursday, Jul 04, 2024 - 02:59 AM (IST)

ਲੁਧਿਆਣਾ (ਮੁਕੇਸ਼)- ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਤੇ ਆਲੇ-ਦੁਆਲੇ ਦੇ ਇਲਾਕੇ ’ਚ ਬੰਬਨੁਮਾ ਧਮਾਕੇ ਦੀ ਜ਼ਬਰਦਸਤ ਆਵਾਜ਼ ਆਈ, ਜਿਸ ਕਾਰਨ ਇਲਾਕਾ ਕੰਬ ਉੱਠਿਆ। ਉਥੇ ਹੀ ਲੋਕਾਂ ਦੇ ਦਿਲਾਂ ’ਚ ਦਹਿਸ਼ਤ ਛਾ ਗਈ।

ਕਿਹਾ ਜਾਂਦਾ ਹੈ ਕਿ ਫੋਕਲ ਪੁਆਇੰਟ ਰਾਜੀਵ ਗਾਂਧੀ ਕਾਲੋਨੀ ਵਿਖੇ ਵਰਧਮਾਨ ਰੋਡ ਚੌਕ ’ਚ ਸਵੇਰੇ ਅਣਪਛਾਤਾ ਟਰੱਕ ਚਾਲਕ ਬਿਜਲੀ ਦੀ ਕੇਬਲ ’ਚ ਫਸ ਗਿਆ। ਚਾਲਕ ਨੇ ਟਰੱਕ ਰੋਕਣ ਦੀ ਬਜਾਏ ਭਜਾ ਲਿਆ, ਜਿਸ ਕਾਰਨ ਇਕ ਬਿਜਲੀ ਦਾ ਖੰਭਾ, ਕੇਬਲ ਤੇ ਤਾਰਾਂ ਟੁੱਟ ਕੇ ਲੋਕਾਂ ਦੇ ਘਰਾਂ ਮੂਹਰੇ ਸੜਕ ਉੱਪਰ ਡਿੱਗ ਗਏ। 

ਇਹ ਵੀ ਪੜ੍ਹੋ- ਝਾਰਖੰਡ ਦੇ CM ਨੇ ਦਿੱਤਾ ਅਸਤੀਫ਼ਾ, ਹੇਮੰਤ ਸੋਰੇਨ ਮੁੜ ਸੰਭਾਲਣਗੇ ਸੂਬੇ ਦੀ ਕਮਾਨ

ਜਿਉਂ ਹੀ ਹਾਦਸਾ ਵਾਪਰਿਆ, ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਪੂਰਾ ਇਲਾਕਾ ਕੰਬ ਉੱਠਿਆ। ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਜਿਸ ਸਮੇਂ ਉਕਤ ਹਾਦਸਾ ਵਾਪਰਿਆ, ਉਸ ਸਮੇਂ ਉਥੇ ਕੋਈ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪਰ ਇਸ ਤੋਂ ਬਾਅਦ ਕਾਲੋਨੀ ਦੀ ਬੱਤੀ ਗੁੱਲ ਹੋ ਗਈ, ਜਦਕਿ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News