ਅਨੰਤ-ਰਾਧਿਕਾ ਮਰਚੈਂਟ ਦੀ ਮਾਮੇਰੂ ਸੇਰੇਮਨੀ ''ਤੇ ਪ੍ਰੇਮੀ ਨਾਲ ਪੁੱਜੀ ਜਾਹਨਵੀ ਕਪੂਰ

Thursday, Jul 04, 2024 - 01:13 PM (IST)

ਅਨੰਤ-ਰਾਧਿਕਾ ਮਰਚੈਂਟ ਦੀ ਮਾਮੇਰੂ ਸੇਰੇਮਨੀ ''ਤੇ ਪ੍ਰੇਮੀ ਨਾਲ ਪੁੱਜੀ ਜਾਹਨਵੀ ਕਪੂਰ

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਵਿਆਹ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ 3 ਜੁਲਾਈ ਨੂੰ ਅਨੰਤ-ਰਾਧਿਕਾ ਦਾ ਮਾਮੇਰੂ ਸਮਾਰੋਹ ਹੋਇਆ ਸੀ, ਜਿੱਥੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਰਾਧਿਕਾ ਮਰਚੈਂਟ ਦੇ ਇਸ ਸਮਾਰੋਹ 'ਚ ਅਦਾਕਾਰਾ ਜਾਹਨਵੀ ਕਪੂਰ ਵੀ ਆਪਣੇ ਲੁੱਕ ਨਾਲ ਲਾਈਮਲਾਈਟ ਚੋਰੀ ਕਰਦੀ ਨਜ਼ਰ ਆਈ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਅੰਬਾਨੀ ਪਰਿਵਾਰ ਦੇ ਘਰ 'ਚ ਆਯੋਜਿਤ ਮਾਮੇਰੂ ਸਮਾਰੋਹ 'ਚ ਜਾਹਨਵੀ ਇਕੱਲੀ ਨਹੀਂ ਸਗੋਂ ਕਥਿਤ ਪ੍ਰੇਮੀ ਸ਼ਿਖਰ ਪਹਾੜੀਆ ਨਾਲ ਪਹੁੰਚੀ। ਇਸ ਦੌਰਾਨ ਦੋਵਾਂ ਦਾ ਰਵਾਇਤੀ ਲੁੱਕ ਦੇਖਣ ਨੂੰ ਮਿਲਿਆ। ਜਾਹਨਵੀ ਸੰਤਰੀ ਰੰਗ ਦੇ ਚਮਕੀਲੇ ਲਹਿੰਗੇ 'ਚ ਚਮਕਦੀ ਨਜ਼ਰ ਆ ਰਹੀ ਸੀ।

PunjabKesari

ਉਸ ਨੇ ਘੱਟੋ-ਘੱਟ ਮੇਕਅੱਪ, ਚੋਕਰ ਹਾਰ, ਮੱਥੇ 'ਤੇ ਬਿੰਦੀ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ ਅਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਨਜ਼ਰ ਆਈ। ਉਸ ਦਾ ਪ੍ਰੇਮੀ ਨੀਲੇ ਰੰਗ ਦੇ ਕੁੜਤੇ ਅਤੇ ਚਿੱਟੇ ਪਜਾਮੇ 'ਚ ਨਜ਼ਰ ਆ ਰਿਹਾ ਸੀ। ਜਾਹਨਵੀ ਕਪੂਰ ਅਤੇ ਸ਼ਿਖਰ ਪਹਾੜੀਆ ਤੋਂ ਇਲਾਵਾ ਮਾਨੁਸ਼ੀ ਛਿੱਲਰ ਵੀ ਰਾਧਿਕਾ-ਅਨੰਤ ਦੇ ਮਾਮੇਰੂ ਸਮਾਰੋਹ 'ਚ ਪਰੰਪਰਾਗਤ ਲੁੱਕ 'ਚ ਪਹੁੰਚੀ ਅਤੇਲਾਈਮਲਾਈਟ ਚੋਰੀ ਕਰਦੀ ਨਜ਼ਰ ਆਈ।

PunjabKesari


author

Priyanka

Content Editor

Related News