ਐਂਡ੍ਰਾਇਡ Naugat ਨਾਲ ਨਜ਼ਰ ਆਇਆ ਸੈਮਸੰਗ ਗਲੈਕਸੀ J3 2017

Tuesday, Mar 07, 2017 - 04:45 PM (IST)

ਐਂਡ੍ਰਾਇਡ Naugat ਨਾਲ ਨਜ਼ਰ ਆਇਆ ਸੈਮਸੰਗ ਗਲੈਕਸੀ J3 2017

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦਾ ਇਹ ਸਮਾਰਟਫ਼ੋਨ ਗਲੈਕਸੀ J3 2017 GFX ਬੇਂਚਮਾਰਕ, ਭਾਰਤੀ ਇੰਪੋਰਟ ਐਕਸਪੋਰਟ ਵੈੱਬਸਾਈਟ ਜੌਬਾ ਤੋਂ ਇਲਾਵਾ FCC ਸਰਟੀਫਿਕੇਸ਼ਨ ਅਤੇ ਵਾਈ-ਫਾਈ ਸਰਟੀਫਿਕੇਸ਼ਨ ''ਤੇ ਵੀ ਨਜ਼ਰ ਆ ਚੁੱਕਿਆ ਹੈ। ਅਤੇ ਹੁਣ ਮਾਡਲ ਨੰਬਰ SM-J327VPP ਦੇ ਨਾਮ ਸੈਮਸੰਗ ਗਲੈਕਸੀ J3 2017 ਗੀਕਬੇਂਚ ''ਤੇ ਨਜ਼ਰ ਆਇਆ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਲਿਸਟਿੰਗ ਦੇ ਮੁਤਾਬਕ, ਸੈਮਸੰਗ ਗਲੈਕਸੀ J3 2017 ਨੂੰ ਇੱਥੇ ਇਸ ਟੈਸਟ ''ਚ ਸਿੰਗਲ ਕੋਰ ''ਚ 610 ਅਤੇ ਮਲਟੀ ਕੋਰ ''ਚ 1518 ਪੁਵਾਇੰਟਸ ਮਿਲੇ ਹਨ। ਨਾਲ ਹੀ ਇਸ ਲਿਸਟਿੰਗ ਦੀ ਮੰਨੀਏ ਤਾਂ ਸਮਾਰਟਫ਼ੋਨ ''ਚ 1.572 ਰੈਮ ਨਾਲ ਕਵਾਲਕਾਮ ਸਨੈਪਡਰੈਗਨ 430 1.4GHz ਦਾ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਨਾਲ ਹੀ ਇਸ ਲਿਸਟਿੰਗ ''ਚ ਸਮਾਰਟਫ਼ੋਨ ਐਂਡ੍ਰਾਇਡ 7.0 ਨਾਗਟ ਦੇ ਨਾਲ ਨਜ਼ਰ  ਆਇਆ ਹੈ।

ਪਿਛਲੀ ਲਿਸਟਿੰਗ ''ਚ ਇਸ ਸਮਾਰਟਫੋਨ ਦੇ ਕੁੱਝ ਸਪੈਕਸ ਸਾਹਮਣੇ ਆਏ ਹਨ।  ਅਤੇ ਇਨ੍ਹਾਂ ਦੇ ਮੁਤਾਬਕ ਸਮਾਰਟਫ਼ੋਨ ''ਚ 5-ਇੰਚ ਦੀ HD ਡਿਸਪਲੇ 720x1280 ਪਿਕਸਲ ਦੀ ਹੋਣ ਵਾਲੀ ਹੈ। ਨਾਲ ਹੀ ਇਸ'' ਚ 1.57GHz ਦਾ ਕਵਾਡਕੋਰ ਕਵਾਲਕਾਮ ਸਨੈਪਡਰੈਗਨ 425 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ''ਚ 1.5GB ਦੀ ਰੈਮ ਵੀ ਹੋ ਸਕਦੀ ਹੈ। ਫੋਟੋਗਰਾਫੀ ਲਈ ਸਮਾਰਟਫ਼ੋਨ ''ਚ 5MP ਦਾ ਰਿਅਰ ਅਤੇ 2MP ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫ਼ੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ ਨਾਲ ਹੀ ਇਸ ''ਚ 16GB ਦੀ ਇੰਟਰਨਲ ਸਟੋਰੇਜ਼ ਵੀ ਦਿੱਤੀ ਗਈ ਹੈ। ਜਿਸ ਨੂੰ ਤੁਸੀ ਵਧਾ ਵੀ ਸਕਦੇ ਹੋ।

ਜੌਬਾ ਦੀ ਲਿਸਟਿੰਗ ਮੁਤਾਬਕ ਸਮਾਰਟਫ਼ੋਨ ''ਚ 5-ਇੰਚ ਦੀ ਸਕ੍ਰੀਨ ਦੇ ਨਾਲ ਇਸ ਦੀ ਕੀਮਤ 6,843 ਰੁਪਏ ਦਿੱਤੀ ਗਈ ਹੈ। ਹਾਲਾਂਕਿ ਅਜੇ ਇਸ ਦੀ ਅਸਲ ਕੀਮਤ ਬਾਰੇ ''ਚ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਕਿਹਾ ਜਾ ਸਕਦਾ ਹੈ ਕਿ ਸਮਾਰਟਫੋਨ ਜਲਦ ਹੀ ਪੇਸ਼ ਕੀਤਾ ਜਾ ਸਕਦਾ ਹੈ।  ਇਸ ਦੇ ਸਪੈਕਸ ਨੂੰ ਵੇਖ ਕੇ ਤਾਂ ਲੱਗ ਰਿਹਾ ਹੈ ਕਿ ਇਹ ਸਮਾਰਟਫ਼ੋਨ 5K ਸਬਜਤ ''ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਅਜੇ ਪੁਖਤਾ ਤੌਰ ''ਤੇ ਕੁੱਝ ਨਹੀਂ ਕਿਹਾ ਜਾ ਸਕਦਾ ਹੈ। ਵੇਖਣਾ ਇਹ ਹੈ ਕਿ ਇਸ ਨੂੰ ਕਿਸ ਕੀਮਤ ''ਚ ਬਾਜ਼ਾਰ ''ਚ ਉਤਾਰਿਆ ਜਾਂਦਾ ਹੈ।


Related News