Royal Enfield ਨੇ ਭਾਰਤ ’ਚ ਲਾਂਚ ਕੀਤਾ ਨਵਾਂ Hunter 350, ਜਾਣੋ ਕੀਮਤ ਤੇ ਖੂਬੀਆਂ

Monday, Aug 08, 2022 - 04:20 PM (IST)

Royal Enfield ਨੇ ਭਾਰਤ ’ਚ ਲਾਂਚ ਕੀਤਾ ਨਵਾਂ Hunter 350, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਰਾਇਲ ਐਨਫੀਲਡ ਨੇ ਭਾਰਤ ’ਚ ਆਪਣਾ ਨਵਾਂ ਮੋਟਰਸਾਈਕਲ ਹੰਟਰ 350 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਦੋ ਮਾਡਲਾਂ- ਰੈਟ੍ਰੋ ਅਤੇ ਮੈਟ੍ਰੋ ’ਚ ਲਾਂਚ ਕੀਤਾ ਹੈ। ਇਨ੍ਹਾਂ ’ਚੋਂ ਰੈਟ੍ਰੋ ਮਾਡਲ ਦੀ ਕੀਮਤ 1.50 ਲੱਖ ਰੁਪਏ ਅਤੇ ਮੈਟ੍ਰੋ ਮਾਡਲ ਦੀ ਕੀਮਤ 1.64 ਲੱਖ ਰੁਪਏ ਰੱਖੀ ਗਈ ਹੈ। ਨਵੇਂ ਹੰਟਰ 350 ਮੋਟਰਸਾਈਕਲ ਨੂੰ j-ਪਲੇਟਫਾਰਮ ’ਤੇ ਬਣਾਇਆ ਗਿਆ ਹੈ ਪਰ ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਹ ਆਪਣੇ ਲਾਈਨਅਪ ’ਚ ਮੌਜੂਦ ਕਲਾਸਿਕ 350 ਤੋਂ ਥੋੜਾ ਮਹਿੰਗਾ ਹੈ। 

ਇੰਜਣ
ਹੰਟਰ 350 ਦੇ ਇੰਜਣ ’ਚ ਕੋਈ ਬਦਲਾਅ ਨਾ ਕਰਦੇ ਹੋਏ ਇਸ ਵਿਚ 349ਸੀਸੀ ਦਾ ਇੰਜਣ ਦਿੱਤਾ ਗਿਆ ਹੈ ਜੋ ਕਿ 20.2bhp ਦੀ ਪਾਵਰ ਅਤੇ 27Nm ਦਾ ਟਾਰਕ ਜਨਰੇਟ ਕਰਦਾ ਹੈ। ਇਸਦੇ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। 

ਮੋਟਰਸਾਈਕਲ ਦੀਆਂ ਖੂਬੀਆਂ
ਹੰਟਰ 350 ਦੀ ਲੁੱਕ ਅਤੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਗੋਲ ਸ਼ੇਪ ਦਾ ਹੈੱਡਲੈਂਪ, ਐੱਲ.ਈ.ਡੀ. ਟੇਲਲੈਂਪ, ਗੋਲ ਸ਼ੇਪ ਦੇ ਇੰਡੀਕੇਟਰ, ਸਿੰਗਲ ਪੀਸ ਸੀਟ, ਪਲਾਸਟਿਕ ਸਾਊਡ ਬਾਕਸ, ਟਿਅਰਡ੍ਰੋਪ ਸ਼ੇਪ ਫਿਊਲ ਟੈਂਕ, ਡਿਊਲ ਚੈਨਲ ਏ.ਬੀ.ਐੱਸ., 17 ਇੰਚ ਦੇ ਸਪੋਕ ਅਲੌਏ ਵ੍ਹੀਲ, ਟੈਲੀਸਕੋਪਿਕ ਫਰੰਟ ਫੋਰਕਸ ਅਤੇ ਰੀਅਰ ਮੋਨੋਸ਼ਾਕ ਦੇ ਨਾਲ ਹੀ ਟ੍ਰਿਪ ਨੈਵੀਗੇਸ਼ਨ ਵਰਗੇ ਫੀਚਰਜ਼ ਦਿੱਤੇ ਗਏ ਹਨ ਜੋ ਕਿ ਇਸ ਬਾਈਕ ਨੂੰ ਸ਼ਾਨਦਾਰ ਲੁੱਕ ਦਿੰਦੇ ਹਨ। 

ਰਾਇਲ ਐਨਫੀਲਡ ਦੇ ਨਵੇਂ ਹੰਟਰ 350 ਮੋਟਰਸਾਈਕਲ ਦਾ ਮੁਕਾਬਲਾ ਟੀ.ਵੀ.ਐੱਸ. ਮੋਟਰ ਕੰਪਨੀ ਅਤੇ ਬਜਾਜ ਦੇ ਨਾਲ ਹੀ ਜਾਵਾ-ਯੇੱਦੀ ਵਰਗੀਆਂ ਕੰਪਨੀਆਂ ਦੇ ਮੋਟਰਸਾਈਕਲਾਂ ਨਾਲ ਹੋਵੇਗਾ। 


author

Rakesh

Content Editor

Related News