Nissan Magnite ਤੋਂ ਬਾਅਦ ਇਹ ਹੋ ਸਕਦੀ ਹੈ ਭਾਰਤ ’ਚ ਸਭ ਤੋਂ ਸਸਤੀ SUV

Saturday, Dec 26, 2020 - 04:11 PM (IST)

Nissan Magnite ਤੋਂ ਬਾਅਦ ਇਹ ਹੋ ਸਕਦੀ ਹੈ ਭਾਰਤ ’ਚ ਸਭ ਤੋਂ ਸਸਤੀ SUV

ਆਟੋ ਡੈਸਕ– ਭਾਰਤ ’ਚ ਨਿਸਾਨ ਮੈਗਨਾਈਟ ਤੋਂ ਬਾਅਦ ਇਕ ਹੋਰ ਸਸਤੀ ਮਿਡ ਸਾਈਜ਼ ਐੱਸ.ਯੂ.ਵੀ. Renault Kiger ਦੀ ਭਾਰਤ ’ਚ ਐਂਟਰੀ ਹੋਣ ਵਾਲੀ ਹੈ। ਅਗਲੇ ਸਾਲ ਰੈਨੋ ਆਪਣੀ ਇਸ ਦਮਦਾਰ ਕਾਰ ਨੂੰ ਲਾਂਚ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ Renault Kiger ਭਾਰਤ ਦੀ ਸਭ ਤੋਂ ਸਸਤੀ ਮਿਡ ਸਾਈਜ਼ ਹੋ ਸਕਦੀ ਹੈ ਜਿਸ ਦੀ ਲੁੱਕ ਤਾਂ ਸ਼ਾਨਦਾਰ ਹੋਵੇਗੀ ਹੀ, ਨਾਲ ਹੀ ਫੀਚਰਜ਼ ਵੀ ਕਮਾਲ ਦੇ ਹੋਣਗੇ। ਫਿਲਹਾਲ ਰੇਨੋਲਟ ਟਰਾਈਬਰ ਕੰਪਨੀ ਦੀ ਅਜਿਹੀ ਕਾਰ ਹੈ ਜਿਸ ਨੂੰ ਨਿਸਾਨ ਮੈਗਨਾਈਟ ਦੇ ਲਾਂਚ ਤੋਂ ਪਹਿਲਾਂ ਸਭ ਤੋਂ ਸਸਤੀ ਐੱਸ.ਯੂ.ਵੀ. ਮੰਨਿਆ ਜਾਂਦਾ ਸੀ। ਅਗਲੇ ਸਾਲ ਨਿਸਾਨ ਵੀ ਆਪਣੀ ਹਾਲੀਆ ਲਾਂਚ ਕੰਪੈਕਟ ਐੱਸ.ਯੂ.ਵੀ. ਨਿਸਾਨ ਮੈਗਨਾਈਟ ਦੀ ਕੀਮਤ ਵਧਾਉਣ ਵਾਲੀ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ 5,5 ਲੱਖ ਰੁਪਏ ਹੋ ਜਾਵੇਗੀ। 

PunjabKesari

ਸੰਭਾਵਿਤ ਕੀਮਤ
Renault Kiger ਭਾਰਤ ’ਚ 5.5 ਲੱਖ ਰੁਪਏ ਦੀ ਕੀਮਤ ’ਚ ਲਾਂਚ ਹੋ ਸਕਦੀ ਹੈ। ਅਜਿਹੇ ’ਚ ਯਕੀਨੀ ਰੂਪ ਨਾਲ ਇਹ ਭਾਰਤ ਦੀ ਸਭ ਤੋਂ ਕਿਫਾਇਤੀ ਹੋਣ ਦੇ ਨਾਲ ਹੀ ਕੰਪੈਕਟ ਐੱਸ.ਯੂ.ਵੀ. ਸੈਗਮੈਂਟ ਦੀ ਸਭ ਤੋਂ ਛੋਟੀ ਕਾਰ ਹੋਵੇਗੀ। ਹਾਲਾਂਕਿ, ਇਸ ਨੂੰ ਮਾਈਕ੍ਰੋ ਜਾਂ ਮਿੰਨੀ ਐੱਸ.ਯੂ.ਵੀ. ਨਹੀਂ ਕਿਹਾ ਜਾਵੇਗਾ ਕਿਉਂਕਿ ਇਸ ਦਾ ਸਾਈਜ਼ 4 ਮੀਟਰ ਤੋਂ ਬਹੁਤ ਜ਼ਿਆਦਾ ਘੱਟ ਨਹੀਂ ਹੋਵੇਗੀ। ਬੀਤੇ ਕੁਝ ਮਹੀਨਿਆਂ ’ਚ ਕਈ ਵਾਰ ਰੈਨੋ ਕਿਗਰ ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਇਹ ਕਾਰ ਲੁੱਕ ਦੇ ਲਿਹਾਜ ਨਾਲ ਕਾਫੀ ਅਪੀਲਿੰਗ ਲਗਦੀ ਹੈ ਅਤੇ ਤੁਹਾਡੀਆਂ ਅੱਖਾਂ ਨੂੰ ਭਾਉਂਦੀ ਹੈ। ਅਜਿਹੇ ’ਚ ਰੈਨੋ ਕਿਗਰ ਲਾਂਚ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। 

PunjabKesari

ਇੰਜਣ ਪਾਵਰ
Renault Kiger ਦੀ ਇੰਜਣ ਸਮਰੱਥਾ ਦੀ ਗੱਲ ਕਰੀਏ ਤਾਂ ਰੈਨੋ ਇਸ ਕਾਰ ਨੂੰ ਨਿਸਾਨ ਮੈਗਨਾਈਟ ਵਰਗੇ ਇੰਜਣ ਆਪਸ਼ਨ ਨਾਲ ਪੇਸ਼ ਕਰ ਸਕਦੀ ਹੈ ਜੋ ਕਿ 1.0 ਲੀਟਰ ਨੈਚਰਲੀ ਐਸਪਿਰੇਟਿਡ ਪੈਟਰੋਲ ਇੰਜਣ ਅਤੇ 1.0 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਹੈ। ਇਸ ਦਾ ਨੋਰਮਲ ਪੈਟਰੋਲ ਇੰਜਣ 72 ਬੀ.ਐੱਚ.ਪੀ. ਦੀ ਪਾਵਰ ਅਤੇ 96 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰ ਸਕਦਾ ਹੈ। ਇਸ ਕਾਰ ਨੂੰ 5 ਸਪੀਡ ਮੈਨੁਅਲ ਅਤੇ ਸੀ.ਵੀ.ਟੀ. ਆਟੋਮੈਟਿਕ ਟ੍ਰਾਂਸਮਿਸ਼ਨ ਆਪਸ਼ਨ ’ਚ ਲਾਂਚ ਕੀਤਾ ਜਾਵੇਗਾ। 


author

Rakesh

Content Editor

Related News