Redmi ਨੇ ਲਾਂਚ ਕੀਤਾ ਆਪਣਾ ਪਹਿਲਾ ਲੈਪਟਾਪ, ਜਾਣੋ ਕੀਮਤ ਤੇ ਖੂਬੀਆਂ
Wednesday, May 29, 2019 - 12:44 PM (IST)

ਗੈਜੇਟ ਡੈਸਕ– ਸ਼ਾਓਮੀ ਦੀ ਸਬ-ਬ੍ਰਾਂਡ ਰੈੱਡਮੀ ਨੇ ਚੀਨ ’ਚ ਆਪਣਾ ਪਹਿਲਾ ਲੈਪਟਾਪ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ RedmiBook 14 ਨਾਂ ਦਿੱਤਾ ਹੈ। ਨਵੇਂ ਲਾਂਚ ਕੀਤੇ ਗਏ ਲੈਪਟਾਪ ਦੀ ਕੀਮਤ ਚੀਨ ’ਚ 3,999 RMB (ਕਰੀਬ 40,300 ਰੁਪਏ) ਹੈ। ਇਹ ਕੀਮਤ ਇਸ ਲੈਪਟਾਪ ਦੇ ਬੇਸ ਵੇਰੀਐਂਟ ਦੀ ਹੈ ਜਿਸ ਵਿਚ Intel Core i5 ਪ੍ਰੋਸੈਸਰ ਅਤੇ 256 ਜੀ.ਬੀ. ਐੱਸ.ਐੱਸ.ਡੀ. ਸਟੋਰੇਜ ਦਿੱਤੀ ਗਈ ਹੈ। ਇਸ ਲੈਪਟਾਪ ਦਾ ਦੂਜਾ ਵੇਰੀਐਂਟ 512 ਜੀ.ਬੀ. ਐੱਸ.ਐੱਸ.ਡੀ. ਸਟੋਰੇਜ ਦੇ ਨਾਲ ਆਉਂਦਾ ਹੈ ਜਿਸ ਦੀ ਕੀਮਤ 4,299 RMB (ਕਰੀਬ 43,300 ਰੁਪਏ) ਹੈ।
ਸ਼ਾਓਮੀ ਨੇ ਇਸ ਲੈਪਟਾਪ ਦਾ ਟਾਪ ਐਂਡ ਵੇਰੀਐਂਟ 8th ਜਨਰੇਸ਼ਨ Intel Core i7 ਪ੍ਰੋਸੈਸਰ ਅਤੇ 512 ਜੀ.ਬੀ. ਐੱਸ.ਐੱਸ.ਡੀ. ਸਟੋਰੇਜ ਦੇ ਨਾਲ ਲਾਂਚ ਕੀਤਾ ਹੈ, ਜਿਸ ਦੀ ਕੀਮਤ 4,999 CNY (ਕਰੀਬ 50,400 ਰੁਪਏ) ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ RedmiBook 14 ਲੈਪਟਾਪ ਦੀ ਪ੍ਰੀ-ਰਜਿਸਟ੍ਰੇਸ਼ਨ 1 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਇਨ੍ਹਾਂ ਲੈਪਟਾਪ ਦੀ ਵਿਕਰੀ 11 ਜੂਨ ਤੋਂ ਸ਼ੁਰੂ ਹੋਵੇਗੀ।
RedmiBook 14 ਲੈਪਟਾਪ ’ਚ ਮੈਟਲ ਸੈਂਡਬਲਾਸਟਿਡ ਐਨੋਡਾਈਜ਼ਡ ਬਾਡੀ ਦਿੱਤੀ ਗਈ ਹੈ। ਇਸ ਲੈਪਟਾਪ ’ਚ 14-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇਅ ਹੈ ਜਿਸ ਵਿਚ ਕਾਫੀ ਪਤਲੇ 5.75mm ਦੇ ਬੇਜ਼ਲ ਦਿੱਤੀ ਗਈ ਹੈ। ਇਸ ਲੈਪਟਾਪ ਦਾ ਸਕਰੀਨ-ਟੂ-ਬਾਡੀ ਰੇਸ਼ੀਓ 81.2% ਹੈ। ਇਸ ਦੇ ਨਾਲ ਹੀ ਇਸ ਲੈਪਟਾਪ ਦੀ ਸਕਰੀਨ ਐਂਟੀ ਗਲੇਅਰ ਮੈਟ ਕੋਟਿੰਗ ਦੇ ਨਾਲ ਆਉਂਦੀ ਹੈ ਅਤੇ ਡੇਅ ਟਾਈਮ ’ਚ ਵੀ ਇਸ ਲੈਪਟਾਪ ਦੀ ਡਿਸਪਲੇਅ ਕਾਫੀ ਬ੍ਰਾਈਜ਼ ਹੈ। ਰੈੱਡਮੀ ਦਾ ਲੇਟੈਸਟ ਲੈਪਟਾਪ ਕਾਫੀ ਹਲਕਾ ਹੈ ਜਿਸ ਦਾ ਭਾਰ 1.5 ਕਿਲੋਗ੍ਰਾਮ ਹੈ ਅਤੇ ਜਿਸ ਵਿਚ 19mm ਦਾ ਫੁੱਲ-ਸਾਈਜ਼ ਕੀਬੋਰਡ ਦਿੱਤਾ ਹੈ। RedmiBook 14 ’ਚ HDMI, 2 x USB 3.0, 3.5mm ਹੈੱਡਫੋਨ ਜੈੱਕ ਅਤੇ ਇਕ USB 2.0 ਪੋਰਟ ਹੈ।
RedmiBook 14 ਲੈਪਟਾਪ ’ਚ Intel Core i7 (8565U) ਪ੍ਰੋਸੈਸਰ ਦੇ ਨਾਲ NVIDIA GeForce MX250 ਗ੍ਰਾਫਿਕਸ ਕਾਰਡ ਦਿੱਤਾ ਗਿਆ ਹੈ। ਇਹ ਗ੍ਰਾਫਿਕ ਕਾਰਡ i5 ਪ੍ਰੋਸੈਸਰ ਵਾਲੇ ਵੇਰੀਐਂਟ ’ਚ ਵੀ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੇ ਪਹਿਲੇ ਨੋਟਬੁੱਕ ’ਚ ਦਿੱਤਾ ਗਿਆ ਕੂਲਿੰਗ ਸਿਸਟਮ ਇਸ ਲੈਪਟਾਪ ਦੇ ਬੈਟਰੀ ਲਾਈਫ ਨੂੰ 10 ਘੰਟੇ ਤਕ ਵਧਾਉਂਦਾ ਹੈ।
ਇਸ ਦੇ ਨਾਲ ਹੀ ਇਹ ਲੈਪਟਾਪ ਅਲਟਰਾ ਲੋਅ ਪਾਵਰ ਸਟੈਂਡਬਾਈ ਨੂੰ ਵੀ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਲੈਪਟਾਪ ’ਚ ਸ਼ਾਓਮੀ ਦਾ ਸਮਾਰਟ ਅਨਲਾਕ 2.0 ਫੀਚਰ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਤੁਸੀ ਮੀ ਬੈਂਡ 3 ਨਾਲ ਆਪਣੇ ਰੈੱਡਮੀਬੁੱਕ 14 ਲੈਪਟਾਪ ਨੂੰ ਸਿਰਫ 1.2 ਸੈਕੰਡ ’ਚ ਅਨਲਾਕ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਵਿਚ ਡੀ.ਟੀ.ਐੱਸ. ਸਰਾਊਂਡਿੰਗ ਸਾਊਂਡ ਅਤੇ ਮਾਈਕ੍ਰੋਸਾਫਟ ਆਫੀਸ ਹੋਮ ਅਤੇ Student editions ਵਰਗੇ ਫੀਚਰ ਦਿੱਤੇ ਗਏ ਹਨ।