6000mAh ਬੈਟਰੀ ਨਾਲ ਲਾਂਚ ਹੋਵੇਗਾ Redmi Note 10 4G ਸਮਾਰਟਫੋਨ

11/14/2020 12:44:48 AM

ਗੈਜੇਟ ਡੈਸਕ—ਪਿਛਲੇ ਕਾਫੀ ਸਮੇਂ ਤੋਂ ਰੈੱਡਮੀ ਨੋਟ 10 4ਜੀ ਨੂੰ ਲੈ ਕੇ ਕਾਫੀ ਲੀਕਸ ਸਾਹਮਣੇ ਆ ਰਹੇ ਹਨ ਅਤੇ ਚਰਚਾ ਹੈ ਕਿ ਕੰਪਨੀ ਇਸ ਸਮਾਰਟਫੋਨ ਨੂੰ ਜਲਦ ਹੀ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਦੇ ਬਾਰੇ 'ਚ ਕੋਈ ਆਧਿਕਾਰਿਤ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਰੈੱਡਮੀ ਨੋਟ 10 4ਜੀ ਦੇ ਕਈ ਖਾਸ ਫੀਚਰਸ ਦੀ ਜਾਣਕਾਰੀ ਸਾਹਮਣੇ ਆ ਗਈ ਹੈ। ਲੀਕਸ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਓਮੀ ਇਕੱਠੇ ਤਿੰਨ ਨਵੇਂ ਸਮਾਰਟਫੋਨ ਬਾਜ਼ਾਰ 'ਚ ਪੇਸ਼ ਕਰੇਗੀ ਜਿਸ 'ਚ ਰੈੱਡਮੀ ਨੋਟ 10 4ਜੀ ਦੇ ਨਾਲ ਹੀ ਰੈੱਡਮੀ ਨੋਟ 9 5ਜੀ ਅਤੇ ਰੈੱਡਮੀ ਨੋਟ 9 ਪ੍ਰੋਅ 5ਜੀ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ :-ਵੋਡਾ-ਆਈਡੀਆ ਦੇ ਇਸ ਪਲਾਨ ’ਚ ਮਿਲੇਗਾ ਅਨਲਿਮਟਿਡ ਡਾਟਾ ਤੇ Amazon Prime ਦੀ ਫ੍ਰੀ ਸਬਸਕ੍ਰਿਪਸ਼ਨ

ਸਪੈਸੀਫਿਕੇਸ਼ਨਸ
Gizmochina ਦੀ ਰਿਪੋਰਟ ਮੁਤਾਬਕ Redmi Note 10 4G ਹਾਲ ਹੀ 'ਚ ਚੀਨ ਦੀ ਸਰਟੀਫਿਕੇਸ਼ਨ ਸਾਈਟ TENAA 'ਤੇ ਮਾਡਲ ਨੰਬਰ M2010J19SC ਨਾਲ ਸਪਾਰਟ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਸਮਾਰਟਫੋਨ 'ਚ 6.53 ਇੰਚ ਦੀ ਡਿਸਪਲੇਅ ਦਿੱਤੀ ਜਾਵੇਗੀ। ਕੰਪਨੀ ਇਸ ਸਮਾਰਟਫੋਨ ਨੂੰ ) ਦੀ ਦਮਦਾਰ ਬੈਟਰੀ ਨਾਲ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ। ਲੀਕਸ ਮੁਤਾਬਕ ਰੈੱਡਮੀ ਨੋਟ 10 4ਜੀ 'ਚ ਉਪਲੱਬਧ ਹੋਣ ਵਾਲੀ ਸਕਰੀਨ ਦਾ ਰੈਜੋਲਿਉਸ਼ਨ 1,080x2,340 ਪਿਕਸਲ ਹੋਵੇਗਾ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਇਸ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੋਵੇਗਾ। ਫੋਨ 'ਚ ਦਿੱਤੀ ਜਾਣ ਵਾਲੀ ਬੈਟਰੀ 22.5 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਵੇਗਾ। ਫੋਨ ਦਾ ਵਜ਼ਨ 198 ਗ੍ਰਾਮ ਹੋਵੇਗਾ।

ਇਹ ਵੀ ਪੜ੍ਹੋ :-ਪਹਿਲੀ ਵਾਰ ‘ਸਾਫਟ ਬੈਟਰੀ’ ਨਾਲ ਆ ਰਹੇ ਹਨ iPhone, ਜਾਣੋ ਡਿਟੇਲ


Karan Kumar

Content Editor

Related News