50MP ਕੈਮਰੇ ਨਾਲ ਲਾਂਚ ਹੋਇਆ Realme C33, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ

Tuesday, Sep 06, 2022 - 02:52 PM (IST)

50MP ਕੈਮਰੇ ਨਾਲ ਲਾਂਚ ਹੋਇਆ Realme C33, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ ਆਪਣੇ ਨਵੇਂ ਐਂਟਰੀ ਲੈਵਲ ਫੋਨ ਰੀਅਲਮੀ ਸੀ33 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Realme C33 ਉਨ੍ਹਾਂ ਲੋਕਾਂ ਲਈ ਪੇਸ਼ ਕੀਤਾ ਗਿਆ ਹੈ ਜੋ ਘੱਟ ਕੀਮਤ ’ਚ ਇਕ ਸਟਾਈਲਿਸ਼ ਫੋਨ ਲੱਭ ਰਹੇ ਹਨ। ਨਵਾਂ ਫੋਨ Realme C31 ਦਾ ਅਪਗ੍ਰੇਡਿਡ ਵਰਜ਼ਨ ਹੈ। Realme C33 ਦੇ ਡਿਜ਼ਾਈਨ ਨੂੰ ਕੰਪਨੀ ਨੇ ਬਾਊਂਡਲੈੱਸ ਨਾਂ ਦਿੱਤਾ ਹੈ। ਫੋਨ ਸੈਂਡੀ ਗੋਲਡ, ਐਕਵਾ ਬਲਿਊ ਅਤੇ ਨਾਈਟ ਸੀ ਰੰਗ ’ਚ ਪੇਸ਼ ਕੀਤਾ ਗਿਆ ਹੈ। 

ਕੀਮਤ
Realme C33 ਦੀ ਸ਼ੁਰੂਆਤੀ ਕੀਮਤ 8,999 ਰੁਪਏ ਰੱਖੀ ਗਈ ਹੈ। ਇਸ ਕੀਮਤ ’ਚ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਉੱਥੇ ਹੀ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਫੋਨ ਦੀ ਵਿਕਰੀ 12 ਸਤੰਬਰ ਤੋਂ ਫਲਿਪਕਾਰਟ ਅਤੇ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ ਰਿਟੇਲ ਸਟੋਰ ’ਤੇ ਹੋਵੇਗੀ। 

Realme C33 ਦੇ ਫੀਚਰਜ਼
ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਇਸਤੋਂ ਇਲਾਵਾ ਫੋਨ ’ਚ 4 ਜੀ.ਬੀ. ਤਕ ਰੈਮ ਅਤੇ 64 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ। ਫੋਨ ’ਚ Unisoc T612 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਨ ’ਚ ਦੋ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਅਤੇ ਇਸਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੀ ਸਪੋਰਟ ਹੈ। ਰੀਅਰ ’ਚ ਦੂਜਾ ਲੈੱਨਜ਼ 0.3 ਮੈਗਾਪਿਕਸਲ ਦਾ ਹੈ। ਫਰੰਟ ’ਚ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਰੀਅਲਮੀ ਦੇ ਇਸ ਫੋਨ ਦੇ ਨਾਲ ਕੈਮਰੇ ਦੇ ਨਾਲ ਪੋਟਰੇਟ ਵਰਗੇ ਕਈ ਮੋਡਸ ਦਿੱਤੇ ਗਏ ਹਨ। 

ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਰੀਅਲਮੀ ਦੇ ਇਸ ਫੋਨ ’ਚ 4G VoLTE, 4G LTE, WCDMA, GSM, 3G, 2G, ਬਲੂਟੁੱਥ v5.0, 3.5mm ਹੈੱਡਫੋਨ ਜੈੱਕ ਅਤੇ ਫਿੰਗਰਪ੍ਰਿੰਟ ਸੈਂਸਰ ਹੈ। 


author

Rakesh

Content Editor

Related News