ਇਸ ਮਹੀਨੇ ਦੇ ਅੰਤ ''ਚ ਲਾਂਚ ਹੋਵੇਗਾ Realme 2 Pro, ਮਿਲਣਗੇ ਇਹ ਸ਼ਾਨਦਾਰ ਫੀਚਰਸ

Friday, Sep 14, 2018 - 12:05 PM (IST)

ਗੈਜੇਟ ਡੈਸਕ— ਰੀਅਲਮੀ ਆਪਣੇ ਆਗਲੇ ਨਵੇਂ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਦੀ ਪੂਰੀ ਤਿਆਰੀ ਕਰ ਚੁੱਕੀ ਹੈ। ਰਿਪੋਰਟ ਮੁਤਾਬਕ ਕੰਪਨੀ ਇਸ ਸਮਾਰਟਫੋਨ ਨੂੰ ਇਸ ਮਹੀਨੇ ਦੇ ਅੰਤ 'ਚ ਯਾਨੀ 27 ਸਤੰਬਰ ਨੂੰ ਲਾਂਚ ਕਰੇਗੀ। ਇਸ ਸਮਾਰਟਫੋਨ ਦੀ ਲਾਂਚਿੰਗ ਲਈ ਕੰਪਨੀ ਈਵੈਂਟ ਦਾ ਆਯੋਜਨ ਕਰੇਗੀ ਜਿਸ ਲਈ ਕੰਪਨੀ ਨੇ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ ਜੋ ਕਿ 26 ਅਤੇ 27 ਸਤੰਬਰ ਨੂੰ ਹੋਣ ਜਾ ਰਿਹਾ ਹੈ। ਕੰਪਨੀ ਨੇ ਇਨਵਾਈਟ 'ਚ ਲਿਖਿਆ ਹੈ ਕਿ 'We are back 2 surPrise you,' ਜਿਸ ਵਿਚ ਲੈਟਰਸ ਨੂੰ ਖਾਸਤੌਰ 'ਤੇ ਵੱਡਾ ਲਿਖਿਆ ਗਿਆ ਹੈ ਜੋ ਕਿ ਰੀਅਲਮੀ 2 ਪ੍ਰੋ ਵੱਲ ਇਸ਼ਾਰਾ ਕਰਦੇ ਹਨ।

PunjabKesari

ਜ਼ਿਕਰਯੋਗ ਹੈ ਕਿ ਕੰਪਨੀ ਨੇ ਅਗਸਤ ਮਹੀਨੇ ਦੇ ਅੰਤ 'ਚ ਰੀਅਲਮੀ 2 ਨੂੰ ਲਾਂਚ ਕੀਤਾ ਸੀ। ਉਸ ਦੌਰਾਨ ਕੰਪਨੀ ਨੇ ਸੀ.ਈ.ਓ. ਮਾਧਵ ਸੇਠ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਕੰਪਨੀ ਨਵੇਂ ਹੈਂਡਸੈੱਟ 'ਤੇ ਕੰਮ ਕਰ ਰਹੀ ਹੈ, ਜਿਸ ਨੂੰ ਸਤੰਬਰ 'ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਸਪੈਸੀਫਿਕੇਸ਼ੰਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਫੋਨ 'ਚ ਹਾਲ ਹੀ 'ਚ ਲਾਂਚ ਹੋਏ ਰੀਅਲਮੀ 2 ਪ੍ਰੋਸੈਸਰ ਤੋਂ ਉਪਰ ਦੇ ਵਰਜਨ ਦਾ ਪ੍ਰੋਸੈਸਰ ਹੋ ਸਕਦਾ ਹੈ। ਇਸ ਫੋਨ 'ਚ ਸਨੈਪਡ੍ਰੈਗਨ 660 ਐੱਸ.ਓ.ਸੀ. ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ 'ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਸਮਾਰਟਫੋਨ 'ਬੈਸਟ ਆਫ ਦਿ ਪ੍ਰੋਸੈਸਰ ਅਤੇ ਬੈਸਟ ਆਫ ਡਿਜ਼ਾਈਨ' ਦੇ ਨਾਲ ਆਏਗਾ।

PunjabKesari

ਕੰਪਨੀ ਦੁਆਰਾ ਕੁਝ ਸਮਾਂ ਪਹਿਲਾਂ ਭਾਰਤ 'ਚ ਲਾਂਚ ਕੀਤੇ ਗਏ ਰੀਅਲਮੀ 2 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 6.2 ਇੰਚ ਦਾ ਸੁਪਰਵਿਊ HD ਪਲੱਸ ਡਿਸਪਲੇਅ ਹੈ ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 1520x720 ਪਿਕਸਲਸ ਹੈ। ਇਸ ਦਾ ਅਸਪੈਕਟ ਰੇਸ਼ਿਓ 19:9 ਤੇ ਪਿਕਸਲ ਡੈਂਸਿਟੀ 271ppi ਹੈ, ਜਿਸ ਦੇ ਤਹਿਤ ਇਸ 'ਚ ਟਾਪ 'ਤੇ ਨੌਚ ਦਿੱਤੀ ਗਈ ਹੈ ਤੇ ਇਸ ਦਾ ਸਕ੍ਰੀਨ-ਟੂ-ਬਾਡੀ ਰੇਸ਼ਿਓ 88.8 ਫ਼ੀਸਦੀ ਹੈ। ਇਸ ਦੇ ਨਾਲ ਹੀ ਇਸ 'ਚ ਕੁਆਲਕਾਮ ਸਨੈਪਡ੍ਰੈਗਨ 450 1.8GHz ਆਕਟਾ-ਕੋਰ ਪ੍ਰੋਸੈਸਰ, ਐਡਰਿਨੋ 506 GPU ਹੈ।

ਇਸ ਸਮਾਰਟਫੋਨ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ 'ਚ ਕਿ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਤੇ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ। ਉਥੇ ਹੀ ਫਰੰਟ ਲਈ ਇਸ 'ਚ 8 ਮੈਗਾਪਿਕਸਲ ਦਾ ਕੈਮਰਾ fਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਫੋਨ ਦੀ ਬੈਕ ਸਾਈਡ 'ਤੇ ਦਿੱਤਾ ਗਿਆ ਹੈ ਤੇ ਇਸ 'ਚ ਫੇਸ ਅਨਲਾਕ ਸਪੋਰਟ ਵੀ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ਦੇ ਨਾਲ ਕੰਪਨੀ ਦੇ ਕਲਰOS 5.0 'ਤੇ ਅਧਾਰਿਤ ਹੈ। ਇਸ 'ਚ 4230mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜਿਸ ਦੇ ਲਈ ਕੰਪਨੀ ਦਾ ਕਹਿਣਾ ਹੈ ਕਿ ਇਸ 'ਚ 44 ਘੰਟੇ ਤੱਕ ਦੀ ਕਾਲਿੰਗ ਸਮਰੱਥਾ, 18 ਘੰਟੇ ਦਾ ਮਿਊਜ਼ਿਕ ਪਲੇਅਬੈਕ, 15 ਘੰਟੇ ਦਾ ਵੀਡੀਓ ਪਲੇਅਬੈਕ ਤੇ 10 ਘੰਟੇ ਦੀ ਗੇਮਿੰਗ ਸਮਰੱਥਾ ਹੈ।


Related News