15,000 ਰੁਪਏ ਸਸਤਾ ਹੋ ਗਿਆ ਦਮਦਾਰ ਫੀਚਰਜ਼ ਵਾਲਾ ਇਹ ਸਮਾਰਟਫੋਨ

Wednesday, Feb 04, 2026 - 05:48 PM (IST)

15,000 ਰੁਪਏ ਸਸਤਾ ਹੋ ਗਿਆ ਦਮਦਾਰ ਫੀਚਰਜ਼ ਵਾਲਾ ਇਹ ਸਮਾਰਟਫੋਨ

ਗੈਜੇਟ ਡੈਸਕ- ਤੁਸੀਂ ਵੀ ਇੱਕ ਦਮਦਾਰ ਫੀਚਰਜ਼ ਵਾਲਾ ਪ੍ਰੀਮੀਅਮ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। Oppo Find X9 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਕੰਪਨੀ ਨੇ ਆਪਣੇ ਪਿਛਲੀ ਜਨਰੇਸ਼ਨ ਦੇ ਫਲੈਗਸ਼ਿਪ ਮਾਡਲ Oppo Find X8 Pro ਦੀ ਕੀਮਤ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ। ਇਹ ਫੋਨ ਹੁਣ ਆਪਣੀ ਲਾਂਚਿੰਗ ਕੀਮਤ ਤੋਂ 15,000 ਰੁਪਏ ਸਸਤਾ ਮਿਲ ਰਿਹਾ ਹੈ।

ਕੀਮਤ ਅਤੇ ਸ਼ਾਨਦਾਰ ਆਫਰਜ਼ 

Oppo Find X8 Pro ਨੂੰ ਭਾਰਤੀ ਬਾਜ਼ਾਰ ਵਿੱਚ 99,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਪਰ ਵਰਤਮਾਨ ਵਿੱਚ ਇਹ ਸਮਾਰਟਫੋਨ ਈ-ਕਾਮਰਸ ਸਾਈਟ Flipkart 'ਤੇ 84,999 ਰੁਪਏ ਵਿੱਚ ਵਿਕ ਰਿਹਾ ਹੈ। ਜੇਕਰ ਤੁਹਾਡੇ ਕੋਲ Flipkart Axis ਜਾਂ SBI ਬੈਂਕ ਦਾ ਕ੍ਰੈਡਿਟ ਕਾਰਡ ਹੈ, ਤਾਂ ਤੁਸੀਂ 4,000 ਰੁਪਏ ਦੀ ਵਾਧੂ ਛੋਟ ਦਾ ਫਾਇਦਾ ਉਠਾ ਸਕਦੇ ਹੋ। ਇਸ ਤੋਂ ਇਲਾਵਾ, ਗਾਹਕ ਆਪਣਾ ਪੁਰਾਣਾ ਫੋਨ ਬਦਲ ਕੇ ਐਕਸਚੇਂਜ ਬੋਨਸ ਦਾ ਲਾਭ ਵੀ ਲੈ ਸਕਦੇ ਹਨ।

ਫੀਚਰਜ਼

ਭਾਵੇਂ ਕੰਪਨੀ ਨੇ ਨਵੀਂ ਸੀਰੀਜ਼ ਲਾਂਚ ਕਰ ਦਿੱਤੀ ਹੈ ਪਰ Find X8 Pro ਅਜੇ ਵੀ ਆਪਣੇ ਪਾਵਰਫੁੱਲ ਪ੍ਰੋਸੈਸਰ ਅਤੇ ਸ਼ਾਨਦਾਰ ਕੈਮਰੇ ਕਾਰਨ ਇੱਕ ਬਿਹਤਰੀਨ ਵਿਕਲਪ ਹੈ। ਇਸ ਵਿੱਚ 6.78-ਇੰਚ ਦੀ AMOLED ਸਕ੍ਰੀਨ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 4500 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਫੋਨ MediaTek Dimensity 9400 ਚਿੱਪਸੈੱਟ ਨਾਲ ਲੈਸ ਹੈ।

ਫੋਟੋਗ੍ਰਾਫੀ ਲਈ ਇਸ ਵਿੱਚ ਕਵਾਡ ਕੈਮਰਾ ਸੈੱਟਅੱਪ ਹੈ। ਇਸ ਵਿੱਚ 50MP ਦਾ ਪ੍ਰਾਇਮਰੀ ਕੈਮਰਾ, 50MP ਦਾ ਪੈਰੀਸਕੋਪ ਟੈਲੀਫੋਟੋ ਲੈਂਸ (3x ਜ਼ੂਮ), 50MP ਦਾ ਇੱਕ ਹੋਰ ਕੈਮਰਾ ਸੈਂਸਰ (6x ਜ਼ੂਮ) ਅਤੇ 50MP ਦਾ ਅਲਟਰਾ ਵਾਈਡ ਲੈਂਸ ਸ਼ਾਮਲ ਹੈ। ਸੈਲਫੀ ਲਈ ਫਰੰਟ ਵਿੱਚ 32MP ਦਾ ਕੈਮਰਾ ਦਿੱਤਾ ਗਿਆ ਹੈ।

ਫੋਨ 'ਚ 5910 mAh ਦੀ ਵੱਡੀ ਬੈਟਰੀ ਹੈ, ਜੋ 80W ਫਾਸਟ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।


author

Rakesh

Content Editor

Related News