ਕਰੋੜਾਂ ਮੋਬਾਇਲ ਯੂਜ਼ਰਜ਼ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਸਿਰਫ਼ ਇੱਕ ਵੈੱਬਸਾਈਟ ਖੋਲ੍ਹਣ ਨਾਲ ਹੈਕ ਹੋ ਸਕਦੈ ਤੁਹਾਡਾ ਫੋ

Thursday, Mar 26, 2026 - 08:05 PM (IST)

ਕਰੋੜਾਂ ਮੋਬਾਇਲ ਯੂਜ਼ਰਜ਼ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਸਿਰਫ਼ ਇੱਕ ਵੈੱਬਸਾਈਟ ਖੋਲ੍ਹਣ ਨਾਲ ਹੈਕ ਹੋ ਸਕਦੈ ਤੁਹਾਡਾ ਫੋ

ਗੈਜੇਟ ਡੈਸਕ- ਗੂਗਲ ਅਤੇ ਸਾਈਬਰ ਸੁਰੱਖਿਆ ਫਰਮਾਂ (ਲੁੱਕਆਊਟ ਅਤੇ ਆਈਵੇਰੀਫਾਈ) ਨੇ ਇੱਕ ਬੇਹੱਦ ਖ਼ਤਰਨਾਕ ਹੈਕਿੰਗ ਟੂਲ ਦਾ ਪਤਾ ਲਗਾਇਆ ਹੈ, ਜੋ ਦੁਨੀਆ ਭਰ ਦੇ ਕਰੋੜਾਂ ਸਮਾਰਟਫੋਨ ਯੂਜ਼ਰਜ਼ ਲਈ ਵੱਡੀ ਮੁਸੀਬਤ ਬਣ ਸਕਦਾ ਹੈ। ਇਸ ਨਵੇਂ ਹੈਕਿੰਗ ਟੂਲ ਦਾ ਨਾਮ 'ਡਾਰਕਸੋਰਡ' ਦੱਸਿਆ ਜਾ ਰਿਹਾ ਹੈ, ਜੋ ਖਾਸ ਤੌਰ 'ਤੇ ਆਈਫੋਨ ਯੂਜ਼ਰਜ਼ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ।

ਰਿਪੋਰਟਾਂ ਮੁਤਾਬਕ, ਇਹ ਖ਼ਤਰਾ ਮੁੱਖ ਤੌਰ 'ਤੇ ਉਨ੍ਹਾਂ ਡਿਵਾਈਸਾਂ 'ਤੇ ਹੈ ਜੋ iOS 18 ਜਾਂ ਉਸ ਤੋਂ ਪੁਰਾਣੇ ਵਰਜ਼ਨ 'ਤੇ ਚੱਲ ਰਹੇ ਹਨ। ਅੰਦਾਜ਼ਾ ਹੈ ਕਿ ਇਸ ਵੇਲੇ ਲਗਭਗ 22 ਕਰੋੜ ਤੋਂ 27 ਕਰੋੜ ਆਈਫੋਨ ਯੂਜ਼ਰਜ਼ ਇਸ ਦੀ ਜ਼ਦ ਵਿੱਚ ਆ ਸਕਦੇ ਹਨ। ਇਹ ਟੂਲ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਬੜੀ ਆਸਾਨੀ ਨਾਲ ਯੂਜ਼ਰਜ਼ ਦਾ ਨਿੱਜੀ ਅਤੇ ਸੰਵੇਦਨਸ਼ੀਲ ਡਾਟਾ ਚੋਰੀ ਕਰ ਰਿਹਾ ਹੈ।

'ਡਾਰਕਸੋਰਡ' ਦੀ ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਜਿਵੇਂ ਹੀ ਕੋਈ ਯੂਜ਼ਰ ਕਿਸੇ ਪ੍ਰਭਾਵਿਤ ਵੈੱਬਪੇਜ 'ਤੇ ਵਿਜ਼ਿਟ ਕਰਦਾ ਹੈ, ਇਹ ਹੈਕਿੰਗ ਤਕਨੀਕ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ। ਇਹ ਇੱਕ 'ਫਾਈਲਲੈੱਸ' ਹੈਕ ਹੈ, ਜੋ ਫੋਨ ਵਿੱਚ ਇੰਸਟਾਲ ਹੋ ਕੇ ਡਾਟਾ ਚੋਰੀ ਕਰਦਾ ਹੈ ਅਤੇ ਬਾਅਦ ਵਿੱਚ ਆਪਣੇ ਸਾਰੇ ਸਬੂਤ ਵੀ ਮਿਟਾ ਦਿੰਦਾ ਹੈ, ਜਿਸ ਕਾਰਨ ਇਸ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। 

ਐਪਲ ਦੇ ਬੁਲਾਰੇ ਅਨੁਸਾਰ, ਕੰਪਨੀ ਨੇ iOS 15 ਤੋਂ ਲੈ ਕੇ iOS 26 ਤੱਕ ਦੇ ਵਰਜ਼ਨਾਂ ਵਿੱਚ ਮੌਜੂਦ ਕਈ ਖਾਮੀਆਂ ਨੂੰ ਸੁਧਾਰਿਆ (Fix) ਹੈ।

ਯੂਜ਼ਰਜ਼ ਨੂੰ ਸਲਾਹ

ਭਾਵੇਂ ਤੁਸੀਂ ਨਵੇਂ iOS ਵਰਜ਼ਨ 'ਤੇ ਅਪਗ੍ਰੇਡ ਨਹੀਂ ਕਰ ਸਕਦੇ, ਫਿਰ ਵੀ ਪੁਰਾਣੇ ਵਰਜ਼ਨਾਂ ਲਈ ਮੌਜੂਦ ਸੁਰੱਖਿਆ ਅਪਡੇਟਸ ਨੂੰ ਤੁਰੰਤ ਇੰਸਟਾਲ ਕਰੋ।

iOS 13 ਜਾਂ iOS 14 ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ ਤੁਰੰਤ iOS 15 ਜਾਂ ਉਸ ਤੋਂ ਉੱਪਰਲੇ ਵਰਜ਼ਨ 'ਤੇ ਅਪਡੇਟ ਕਰਨਾ ਚਾਹੀਦਾ ਹੈ।

ਗੂਗਲ ਦੁਆਰਾ ਪਛਾਣੇ ਗਏ ਖ਼ਤਰਨਾਕ ਯੂਆਰਐਲ (URL) ਨੂੰ ਸਫਾਰੀ ਦੇ 'ਸੇਫ ਬ੍ਰਾਊਜ਼ਿੰਗ' ਫੀਚਰ ਰਾਹੀਂ ਪਹਿਲਾਂ ਹੀ ਬਲਾਕ ਕੀਤਾ ਜਾ ਚੁੱਕਾ ਹੈ।

ਸੁਰੱਖਿਆ ਮਾਹਿਰਾਂ ਨੇ ਯੂਜ਼ਰਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਅਣਪਛਾਤੇ ਜਾਂ ਸ਼ੱਕੀ ਲਿੰਕ ਅਤੇ ਬਲੈਕਲਿਸਟ ਕੀਤੇ ਵੈੱਬਪੇਜਾਂ ਨੂੰ ਖੋਲ੍ਹਣ ਦੀ ਗਲਤੀ ਨਾ ਕਰਨ।


author

Rakesh

Content Editor

Related News