7000mAh ਦੀ ਦਮਦਾਰ ਬੈਟਰੀ ਵਾਲਾ Realme ਦਾ 5G ਸਮਾਰਟਫੋਨ ਲਾਂਚ, ਜਾਣੋ ਕੀਮਤ

Thursday, Mar 19, 2026 - 05:13 PM (IST)

7000mAh ਦੀ ਦਮਦਾਰ ਬੈਟਰੀ ਵਾਲਾ Realme ਦਾ 5G ਸਮਾਰਟਫੋਨ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ- ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ (Realme) ਨੇ ਭਾਰਤੀ ਬਾਜ਼ਾਰ ਦੇ ਬਜਟ ਸੈਗਮੈਂਟ ਵਿੱਚ ਆਪਣਾ ਨਵਾਂ ਹੈਂਡਸੈੱਟ Realme P4 Lite 5G ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 7000mAh ਦੀ ਵੱਡੀ ਬੈਟਰੀ ਹੈ, ਜੋ ਲੰਬੇ ਸਮੇਂ ਤੱਕ ਬੈਟਰੀ ਬੈਕਅਪ ਦੇਣ ਲਈ ਤਿਆਰ ਕੀਤੀ ਗਈ ਹੈ।

ਫੋਨ ਵਿੱਚ 6.8 ਇੰਚ ਦੀ HD+ ਡਿਸਪਲੇਅ ਦਿੱਤੀ ਗਈ ਹੈ, ਜੋ 144Hz ਰਿਫ੍ਰੈਸ਼ ਰੇਟ ਅਤੇ 900 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਬਿਹਤਰ ਪਰਫਾਰਮੈਂਸ ਲਈ ਇਸ ਵਿੱਚ ਮੀਡੀਆਟੈੱਕ ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਹ ਐਂਡਰਾਇਡ 16 'ਤੇ ਆਧਾਰਿਤ ਰੀਅਲਮੀ UI 7.0 'ਤੇ ਕੰਮ ਕਰਦਾ ਹੈ। ਕੰਪਨੀ ਅਨੁਸਾਰ ਇਸ ਹੈਂਡਸੈੱਟ ਨੂੰ 2 ਓਐਸ (OS) ਅਪਡੇਟ ਅਤੇ ਤਿੰਨ ਸਾਲ ਤੱਕ ਸਕਿਓਰਿਟੀ ਅਪਡੇਟ ਮਿਲਦੇ ਰਹਿਣਗੇ।

ਰੀਅਲਮੀ ਦਾ ਇਹ ਫੋਨ 14GB ਤੱਕ ਦੀ ਰੈਮ (6GB ਫਿਜ਼ੀਕਲ + 8GB ਵਰਚੁਅਲ ਰੈਮ) ਦੀ ਸਹੂਲਤ ਦਿੰਦਾ ਹੈ। ਇਸ ਤੋਂ ਇਲਾਵਾ, ਇਹ ਡਿਵਾਈਸ ਕਈ ਆਧੁਨਿਕ AI ਫੀਚਰਸ ਜਿਵੇਂ ਕਿ AI ਇਰੇਜ਼ਰ 2.0, AI ਕਲੀਅਰ ਫੇਸ, AI ਅਸਿਸਟੈਂਸ ਅਤੇ AI ਪਾਵਰਡ ਡਾਕੂਮੈਂਟਸ ਨਾਲ ਲੈਸ ਹੈ। ਫੋਨ ਨੂੰ ਧੂੜ ਅਤੇ ਪਾਣੀ ਤੋਂ ਬਚਾਉਣ ਲਈ IP64 ਰੇਟਿੰਗ ਵੀ ਦਿੱਤੀ ਗਈ ਹੈ।

ਫੋਨ ਦੇ ਪਿਛਲੇ ਹਿੱਸੇ ਵਿੱਚ 13 ਮੈਗਾਪਿਕਸਲ ਦਾ ਡੁਅਲ ਰੀਅਰ ਕੈਮਰਾ ਸੈੱਟਅੱਪ ਅਤੇ ਫਰੰਟ ਵਿੱਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਕੰਪਨੀ ਨੇ ਇਸ ਦੇ ਤਿੰਨ ਵੇਰੀਐਂਟਸ ਪੇਸ਼ ਕੀਤੇ ਹਨ:

4GB ਰੈਮ + 64GB ਸਟੋਰੇਜ: 12,999 ਰੁਪਏ।
4GB ਰੈਮ + 128GB ਸਟੋਰੇਜ: 13,999 ਰੁਪਏ।
6GB ਰੈਮ + 128GB ਸਟੋਰੇਜ: 15,999 ਰੁਪਏ।

ਲਾਂਚ ਆਫਰ ਦੇ ਤਹਿਤ ਗਾਹਕਾਂ ਨੂੰ 1,000 ਰੁਪਏ ਦਾ ਫਲੈਟ ਡਿਸਕਾਊਂਟ ਅਤੇ 500 ਰੁਪਏ ਦਾ ਬੈਂਕ ਆਫਰ ਮਿਲੇਗਾ। ਇਸ ਤੋਂ ਇਲਾਵਾ, ਪੁਰਾਣੇ ਰੀਅਲਮੀ ਗਾਹਕਾਂ ਨੂੰ 500 ਰੁਪਏ ਦਾ ਵਾਧੂ ਐਕਸਚੇਂਜ ਬੋਨਸ ਵੀ ਦਿੱਤਾ ਜਾਵੇਗਾ। ਬਾਜ਼ਾਰ ਵਿੱਚ ਇਸ ਫੋਨ ਦਾ ਸਿੱਧਾ ਮੁਕਾਬਲਾ ਮੋਟੋਰੋਲਾ G57 ਪਾਵਰ 5G, ਪੋਕੋ M7 ਪਲੱਸ 5G ਅਤੇ ਓਪੋ K14X 5G ਵਰਗੇ ਮਾਡਲਾਂ ਨਾਲ ਹੋਵੇਗਾ।


author

Rakesh

Content Editor

Related News