ਭਾਰਤ 'ਚ ਜਲਦ ਲਾਂਚ ਹੋਵੇਗੀ iPhone 18 ਸੀਰੀਜ਼! ਫੀਚਰਜ਼ ਅਤੇ ਕੀਮਤ ਜਾਣ ਉਡਣਗੇ ਹੋਸ਼

Saturday, Mar 28, 2026 - 12:10 PM (IST)

ਭਾਰਤ 'ਚ ਜਲਦ ਲਾਂਚ ਹੋਵੇਗੀ iPhone 18 ਸੀਰੀਜ਼! ਫੀਚਰਜ਼ ਅਤੇ ਕੀਮਤ ਜਾਣ ਉਡਣਗੇ ਹੋਸ਼

ਗੈਜੇਟ ਡੈਸਕ - iPhone 17 ਸੀਰੀਜ਼ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ, ਹੁਣ ਸਾਰਿਆਂ ਦੀਆਂ ਨਜ਼ਰਾਂ ਐਪਲ ਦੇ ਅਗਲੇ ਫਲੈਗਸ਼ਿਪ iPhone 18 Pro ਅਤੇ iPhone 18 Pro Max 'ਤੇ ਟਿਕੀਆਂ ਹੋਈਆਂ ਹਨ। ਰਿਪੋਰਟਾਂ ਮੁਤਾਬਕ, ਇਸ ਵਾਰ ਐਪਲ ਸਿਰਫ ਛੋਟੇ ਬਦਲਾਅ ਹੀ ਨਹੀਂ, ਸਗੋਂ ਡਿਜ਼ਾਈਨ, ਪਰਫਾਰਮੈਂਸ ਅਤੇ ਕੈਮਰੇ 'ਚ ਕੁਝ ਵੱਡੇ ਅਪਗ੍ਰੇਡ ਕਰਨ ਦੀ ਤਿਆਰੀ ਕਰ ਰਿਹਾ ਹੈ।

ਡਿਜ਼ਾਈਨ ਅਤੇ ਡਿਸਪਲੇਅ

ਡਿਜ਼ਾਈਨ ਦੇ ਮਾਮਲੇ 'ਚ, ਕੰਪਨੀ ਐਲੂਮੀਨੀਅਮ ਫਰੇਮ ਦੀ ਵਰਤੋਂ ਜਾਰੀ ਰੱਖ ਸਕਦੀ ਹੈ, ਪਰ ਬੈਕ ਪੈਨਲ 'ਚ ਯੂਨੀਫਾਈਡ ਗਲਾਸ ਫਿਨਿਸ਼ ਦਿੱਤੀ ਜਾ ਸਕਦੀ ਹੈ। iPhone 18 Pro Max ਦੀ ਮੋਟਾਈ ਲਗਭਗ 8.8mm ਹੋ ਸਕਦੀ ਹੈ। ਰੰਗਾਂ ਦੀ ਗੱਲ ਕਰੀਏ ਤਾਂ ਬਰਗੰਡੀ , ਪਰਪਲ ਅਤੇ ਕੌਫੀ ਬ੍ਰਾਊਨ ਵਰਗੇ ਨਵੇਂ ਰੰਗਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚੋਂ ਬਰਗੰਡੀ ਦੇ ਲਾਂਚ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੈ। ਡਿਸਪਲੇਅ 'ਚ ਡਾਇਨਾਮਿਕ ਆਈਲੈਂਡ ਨੂੰ ਪਹਿਲਾਂ ਨਾਲੋਂ ਛੋਟਾ ਕੀਤਾ ਜਾ ਸਕਦਾ ਹੈ। iPhone 18 Pro 'ਚ 6.3 ਇੰਚ ਅਤੇ Pro Max 'ਚ 6.9 ਇੰਚ ਦੀ OLED ਡਿਸਪਲੇਅ 120Hz ਰਿਫ੍ਰੈਸ਼ ਰੇਟ ਦੇ ਨਾਲ ਮਿਲ ਸਕਦੀ ਹੈ।

ਦਮਦਾਰ ਪਰਫਾਰਮੈਂਸ ਅਤੇ ਬੈਟਰੀ

ਇਸ ਸੀਰੀਜ਼ 'ਚ ਨਵਾਂ A20 Pro ਚਿੱਪਸੈੱਟ ਦੇਖਣ ਨੂੰ ਮਿਲ ਸਕਦਾ ਹੈ, ਜੋ 2nm ਟੈਕਨਾਲੋਜੀ 'ਤੇ ਤਿਆਰ ਕੀਤਾ ਜਾਵੇਗਾ। ਇਹ ਚਿੱਪ ਪਿਛਲੇ ਮਾਡਲ ਦੇ ਮੁਕਾਬਲੇ 15% ਜ਼ਿਆਦਾ ਤੇਜ਼ ਅਤੇ 30% ਜ਼ਿਆਦਾ ਪਾਵਰ ਐਫੀਸ਼ੀਐਂਟ ਹੋ ਸਕਦੀ ਹੈ। ਬੈਟਰੀ ਦੇ ਮਾਮਲੇ 'ਚ, Pro Max 'ਚ 5100mAh ਤੋਂ 5200mAh ਦੀ ਵੱਡੀ ਬੈਟਰੀ ਮਿਲਣ ਦੀ ਉਮੀਦ ਹੈ, ਜੋ ਬਿਹਤਰ ਬੈਟਰੀ ਬੈਕਅੱਪ ਪ੍ਰਦਾਨ ਕਰੇਗੀ।

ਕੈਮਰਾ ਅਪਗ੍ਰੇਡ

ਕੈਮਰਾ ਸੈੱਟਅੱਪ 'ਚ 48MP ਦੇ ਤਿੰਨ ਸੈਂਸਰ (ਪ੍ਰਾਇਮਰੀ, ਅਲਟਰਾਵਾਈਡ ਅਤੇ ਟੈਲੀਫੋਟੋ) ਮਿਲ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਮੇਨ ਕੈਮਰੇ 'ਚ ਵੇਰੀਏਬਲ ਅਪਰਚਰ ਦਿੱਤਾ ਜਾ ਸਕਦਾ ਹੈ, ਜਿਸ ਨਾਲ ਯੂਜ਼ਰਸ ਨੂੰ ਫੋਟੋ ਖਿੱਚਣ ਸਮੇਂ ਬਿਹਤਰ ਕੰਟਰੋਲ ਮਿਲੇਗਾ। ਇਸ ਤੋਂ ਇਲਾਵਾ, ਬਿਹਤਰ ਫੋਟੋ ਕੁਆਲਿਟੀ ਲਈ ਸੈਮਸੰਗ ਦਾ ਨਵਾਂ ਇਮੇਜ ਸੈਂਸਰ ਵਰਤਿਆ ਜਾ ਸਕਦਾ ਹੈ।

ਲਾਂਚਿੰਗ ਅਤੇ ਕੀਮਤ

ਇਹ ਫੋਨ ਇਸ ਸਾਲ ਸਤੰਬਰ 'ਚ ਲਾਂਚ ਕੀਤੇ ਜਾ ਸਕਦੇ ਹਨ। ਚਰਚਾ ਹੈ ਕਿ ਇਨ੍ਹਾਂ ਫੋਨਾਂ ਦੇ ਨਾਲ ਐਪਲ ਆਪਣਾ ਪਹਿਲਾ ਫੋਲਡੇਬਲ ਆਈਫੋਨ ਵੀ ਪੇਸ਼ ਕਰ ਸਕਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਭਾਰਤ 'ਚ iPhone 18 Pro ਦੀ ਸ਼ੁਰੂਆਤੀ ਕੀਮਤ 1,34,900 ਰੁਪਏ ਦੇ ਆਸ-ਪਾਸ ਹੋ ਸਕਦੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਵਾਰ ਬੇਸ iPhone 18 ਮਾਡਲ ਲਾਂਚ ਨਹੀਂ ਹੋਵੇਗਾ, ਉਸ ਨੂੰ 2027 ਦੀ ਸ਼ੁਰੂਆਤ 'ਚ ਪੇਸ਼ ਕੀਤਾ ਜਾ ਸਕਦਾ ਹੈ।


author

Sunaina

Content Editor

Related News