WhatsApp users ਦੀ ਹੋ ਗਈ ਬੱਲੇ-ਬੱਲੇ ! ਹੁਣ ਇਕੋ ਫੋਨ 'ਚ ਚੱਲਣਗੇ 2 ਅਕਾਊਂਟ, ਮਿਲਣਗੇ ਇਹ ਖਾਸ ਫੀਚਰ
Friday, Mar 27, 2026 - 10:47 AM (IST)
ਗੈਜੇਟ ਡੈਸਕ - ਵ੍ਹਟਸਐਪ ਨੇ ਆਪਣੇ ਕਰੋੜਾਂ ਯੂਜ਼ਰਸ ਲਈ ਇਕ ਨਵਾਂ ਅਤੇ ਬੇਹੱਦ ਖਾਸ ਫੀਚਰ ਪੇਸ਼ ਕੀਤਾ ਹੈ। ਹੁਣ ਯੂਜ਼ਰਸ ਨੂੰ ਇਕੋ ਸਮੇਂ ਦੋ ਅਕਾਊਂਟ ਚਲਾਉਣ ਲਈ ਦੋ ਵੱਖ-ਵੱਖ ਐਪਸ ਦੀ ਲੋੜ ਨਹੀਂ ਪਵੇਗੀ। ਮੈਟਾ ਦੇ ਇਸ ਇੰਸਟੈਂਟ ਮੈਸੇਜਿੰਗ ਪਲੇਟਫਾਰਮ 'ਤੇ ਹੁਣ ਯੂਜ਼ਰਸ ਇਕ ਹੀ ਐਪ 'ਚ ਮਲਟੀਪਲ ਅਕਾਊਂਟਸ ਲਾਗ-ਇਨ ਕਰ ਸਕਣਗੇ ਅਤੇ ਐਪ ਨੂੰ ਆਪਣੀ ਸਹੂਲਤ ਅਨੁਸਾਰ ਪਰਸਨਲਾਈਜ਼ ਵੀ ਕਰ ਸਕਣਗੇ।
ਕੀ ਹੈ ਨਵਾਂ 'You' ਟੈਬ?
ਰਿਪੋਰਟਾਂ ਅਨੁਸਾਰ, ਵ੍ਹਟਸਐਪ ਦੇ ਪ੍ਰੋਫਾਈਲ ਸੈਕਸ਼ਨ 'ਚ ਹੇਠਾਂ ਵੱਲ ਇਕ ਨਵਾਂ 'You' ਟੈਬ ਦਿਖਾਈ ਦੇਵੇਗਾ। ਇਹ ਫੀਚਰ ਕਾਫੀ ਹੱਦ ਤੱਕ ਇੰਸਟਾਗ੍ਰਾਮ ਦੇ ਮਲਟੀਪਲ ਅਕਾਊਂਟ ਫੀਚਰ ਵਰਗਾ ਹੈ,। ਇਸ 'You' ਟੈਬ 'ਚ ਯੂਜ਼ਰਸ ਨੂੰ ਸੈਟਿੰਗਜ਼ ਪੈਨਲ ਵੀ ਮਿਲੇਗਾ, ਜਿੱਥੋਂ ਉਹ ਆਪਣੀ ਪ੍ਰੋਫਾਈਲ ਫੋਟੋ, ਪ੍ਰਾਈਵੇਸੀ ਕੰਟਰੋਲ ਅਤੇ ਸੁਰੱਖਿਆ ਸੈਟਿੰਗਾਂ ਨੂੰ ਐਡਿਟ ਕਰ ਸਕਣਗੇ।
ਨਿੱਜੀ ਅਤੇ ਪੇਸ਼ੇਵਰ ਜੀਵਨ 'ਚ ਆਵੇਗੀ ਸਹੂਲਤ
ਇਹ ਫੀਚਰ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜੋ ਦੋ ਸਿਮ ਕਾਰਡ ਵਰਤਦੇ ਹਨ ਅਤੇ ਦੋਵੇਂ ਨੰਬਰਾਂ 'ਤੇ ਵੱਖਰੇ ਵ੍ਹਟਸਐਪ ਚਲਾਉਣਾ ਚਾਹੁੰਦੇ ਹਨ। ਹੁਣ ਯੂਜ਼ਰਸ ਆਪਣੇ ਪਰਸਨਲ ਅਤੇ ਪੇਸ਼ੇਵਰ ਅਕਾਊਂਟ ਨੂੰ ਇਕੋ ਐਪ 'ਚ ਚਲਾ ਸਕਣਗੇ ਅਤੇ ਬੜੀ ਆਸਾਨੀ ਨਾਲ ਇਕ ਪ੍ਰੋਫਾਈਲ ਤੋਂ ਦੂਜੀ ਪ੍ਰੋਫਾਈਲ 'ਤੇ ਸਵਿੱਚ ਕਰ ਸਕਣਗੇ। ਪ੍ਰੋਫਾਈਲ ਫੋਟੋ ਰਾਹੀਂ ਇਹ ਪਤਾ ਲੱਗ ਜਾਵੇਗਾ ਕਿ ਤੁਸੀਂ ਇਸ ਸਮੇਂ ਕਿਹੜੇ ਅਕਾਊਂਟ ਵਿੱਚ ਲੌਗ-ਇਨ ਹੋ।
ਕਦੋਂ ਮਿਲੇਗਾ ਇਹ ਫੀਚਰ?
ਫਿਲਹਾਲ ਇਹ ਫੀਚਰ ਲੱਖਾਂ iPhone ਯੂਜ਼ਰਸ ਲਈ ਰੋਲ ਆਊਟ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਫੀਚਰ ਅਜੇ ਬੀਟਾ ਫੇਜ਼ 'ਚ ਹੈ, ਪਰ ਜਲਦੀ ਹੀ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਜਾਵੇਗਾ। ਜੇਕਰ ਤੁਹਾਡੇ ਆਈਫੋਨ 'ਚ ਅਜੇ ਇਹ ਫੀਚਰ ਨਹੀਂ ਦਿਖ ਰਿਹਾ, ਤਾਂ ਘਬਰਾਉਣ ਦੀ ਲੋੜ ਨਹੀਂ, ਆਉਣ ਵਾਲੇ ਕੁਝ ਸਮੇਂ ਵਿੱਚ ਇਹ ਸਭ ਲਈ ਉਪਲਬਧ ਹੋਵੇਗਾ।
