ਅੱਧੀ ਕੀਮਤ 'ਤੇ ਮਿਲ ਰਿਹੈ Samsung ਦਾ ਧਾਕੜ ਸਮਾਰਟਫੋਨ! ਜਾਣੋ ਕੀ ਹੈ ਆਫਰ
Thursday, Mar 19, 2026 - 10:11 PM (IST)
ਗੈਜੇਟ ਡੈਸਕ- ਤਕਨਾਲੋਜੀ ਦਿੱਗਜ ਸੈਮਸੰਗ ਨੇ ਭਾਰਤ ਵਿੱਚ ਆਪਣੇ ਮਹਿੰਗੇ ਅਤੇ ਪ੍ਰੀਮੀਅਮ ਸਮਾਰਟਫੋਨ ਖਰੀਦਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲਦਿਆਂ ਇੱਕ ਨਵਾਂ ਪ੍ਰੋਗਰਾਮ 'Galaxy Forever' ਲਾਂਚ ਕੀਤਾ ਹੈ। ਇਸ ਨਵੇਂ ਆਫਰ ਤਹਿਤ ਗਾਹਕ 1.5 ਲੱਖ ਰੁਪਏ ਦੀ ਕੀਮਤ ਵਾਲੇ Galaxy S26 Ultra ਨੂੰ ਬਹੁਤ ਹੀ ਘੱਟ ਕੀਮਤ 'ਤੇ ਹਾਸਲ ਕਰ ਸਕਦੇ ਹਨ।
ਇਸ ਸਕੀਮ ਅਨੁਸਾਰ ਗਾਹਕ Galaxy S26 Ultra ਜਾਂ Galaxy S26 Plus ਵਰਗੇ ਫਲੈਗਸ਼ਿਪ ਫੋਨਾਂ ਦੀ ਸਿਰਫ 50 ਫੀਸਦੀ ਕੀਮਤ ਅਦਾ ਕਰਕੇ ਇਨ੍ਹਾਂ ਦਾ ਇਸਤੇਮਾਲ ਕਰ ਸਕਦੇ ਹਨ। ਇਸ ਦੇ ਲਈ ਗਾਹਕ ਨੂੰ 12 ਮਹੀਨਿਆਂ ਤੱਕ ਬਿਨਾਂ ਵਿਆਜ ਵਾਲੀਆਂ ਕਿਸ਼ਤਾਂ (No Cost EMI) ਵਿੱਚ ਭੁਗਤਾਨ ਕਰਨਾ ਹੋਵੇਗਾ। ਇਸ ਪਲਾਨ ਦਾ ਮੁੱਖ ਮਕਸਦ ਉਨ੍ਹਾਂ ਯੂਜ਼ਰਸ ਤੱਕ ਪਹੁੰਚ ਬਣਾਉਣਾ ਹੈ ਜੋ ਹਰ ਸਾਲ ਨਵਾਂ ਫੋਨ ਲੈਣਾ ਚਾਹੁੰਦੇ ਹਨ ਪਰ ਇੱਕ ਵਾਰ ਵਿੱਚ ਵੱਡੀ ਰਕਮ ਖਰਚ ਨਹੀਂ ਕਰਨਾ ਚਾਹੁੰਦੇ।
ਇਹ ਵੀ ਪੜ੍ਹੇੋ- Xiaomi 17 Ultra ਦੀ ਸੇਲ ਸ਼ੁਰੂ, ਇੰਝ ਮਿਲੇਗਾ 10,000 ਰੁਪਏ ਦਾ ਡਿਸਕਾਊਂਟ
ਕੰਪਨੀ ਨੇ ਇਸ ਨੂੰ 'ਰਿਟਰਨ, ਰਿਟੇਨ ਜਾਂ ਅਪਗ੍ਰੇਡ' ਦਾ ਨਾਮ ਦਿੱਤਾ ਹੈ। ਇੱਕ ਸਾਲ ਦੀਆਂ ਕਿਸ਼ਤਾਂ ਪੂਰੀਆਂ ਹੋਣ ਤੋਂ ਬਾਅਦ ਗਾਹਕ ਕੋਲ ਤਿੰਨ ਰਸਤੇ ਹੋਣਗੇ:
ਵਾਪਸ (Return): ਜੇਕਰ ਤੁਸੀਂ ਫੋਨ ਵਾਪਸ ਕਰ ਦਿੰਦੇ ਹੋ, ਤਾਂ ਬਾਕੀ 50 ਫੀਸਦੀ ਪੈਸਾ ਨਹੀਂ ਦੇਣਾ ਪਵੇਗਾ।
ਕੋਲ ਰੱਖਣਾ (Retain): ਜੇਕਰ ਤੁਸੀਂ ਫੋਨ ਆਪਣੇ ਕੋਲ ਰੱਖਣਾ ਚਾਹੁੰਦੇ ਹੋ, ਤਾਂ ਬਾਕੀ ਬਚੀ 50 ਫੀਸਦੀ ਰਕਮ ਅਗਲੀਆਂ ਕਿਸ਼ਤਾਂ ਵਿੱਚ ਚੁਕਾਉਣੀ ਹੋਵੇਗੀ।
ਅਪਗ੍ਰੇਡ (Upgrade): ਤੁਸੀਂ ਪੁਰਾਣਾ ਫੋਨ ਦੇ ਕੇ ਸੈਮਸੰਗ ਦੇ ਨਵੇਂ ਮਾਡਲ ਵਿੱਚ ਅਪਗ੍ਰੇਡ ਕਰ ਸਕਦੇ ਹੋ।
ਇਹ ਵੀ ਪੜ੍ਹੇੋ- 40,000 ਰੁਪਏ ਸਸਤਾ ਮਿਲ ਰਿਹੈ Samsung ਦਾ 55 ਇੰਚ QLED TV
ਇਸ ਪਲਾਨ ਦੇ ਨਾਲ ਕੰਪਨੀ Samsung Care+ ਦੀ ਸਹੂਲਤ ਵੀ ਦੇ ਰਹੀ ਹੈ, ਜਿਸ ਵਿੱਚ ਇੱਕ ਸਾਲ ਤੱਕ ਫੋਨ 'ਤੇ ਡੈਮੇਜ ਕਵਰ (ਜਿਵੇਂ ਫੋਨ ਦਾ ਡਿੱਗਣਾ ਜਾਂ ਪਾਣੀ ਨਾਲ ਖਰਾਬ ਹੋਣਾ) ਮਿਲਦਾ ਹੈ। ਇਸ ਤੋਂ ਇਲਾਵਾ, Samsung Finance+ ਰਾਹੀਂ ਆਸਾਨ ਲੋਨ ਅਤੇ ਘੱਟ ਦਸਤਾਵੇਜ਼ਾਂ ਨਾਲ ਫਾਈਨਾਂਸ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਕਿੱਥੇ ਉਪਲਬਧ ਹੈ ਇਹ ਆਫਰ?
ਸੈਮਸੰਗ ਦਾ ਇਹ 'Galaxy Forever' ਪਲਾਨ ਆਨਲਾਈਨ ਪਲੇਟਫਾਰਮਾਂ ਤੋਂ ਇਲਾਵਾ ਦੇਸ਼ ਭਰ ਵਿੱਚ ਫੈਲੇ 1500 ਤੋਂ ਵੱਧ ਸੈਮਸੰਗ ਸਟੋਰਾਂ 'ਤੇ ਉਪਲਬਧ ਹੋਵੇਗਾ। ਮਾਹਿਰਾਂ ਅਨੁਸਾਰ, ਇਹ ਪਲਾਨ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੈ ਜੋ ਹਮੇਸ਼ਾ ਲੇਟੈਸਟ ਟੈਕਨਾਲੋਜੀ ਨਾਲ ਜੁੜੇ ਰਹਿਣਾ ਚਾਹੁੰਦੇ ਹਨ, ਹਾਲਾਂਕਿ ਲੰਬੇ ਸਮੇਂ ਤੱਕ ਫੋਨ ਚਲਾਉਣ ਵਾਲਿਆਂ ਲਈ ਰਵਾਇਤੀ ਤਰੀਕੇ ਨਾਲ ਫੋਨ ਖਰੀਦਣਾ ਜ਼ਿਆਦਾ ਸਸਤਾ ਪੈ ਸਕਦਾ ਹੈ।
ਇਹ ਵੀ ਪੜ੍ਹੇੋ- TVS ਦਾ ਵੱਡਾ ਧਮਾਕਾ! 50000 ਤੋਂ ਵੀ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ
