2 ਅਪ੍ਰੈਲ ਨੂੰ ਹੋਵੇਗਾ ਲਾਂਚ ਹੋਵੇਗਾ ਧਾਕੜ 7000mAh ਦੀ ਬੈਟਰੀ ਵਾਲਾ ਫੋਨ!

Thursday, Mar 26, 2026 - 02:11 PM (IST)

2 ਅਪ੍ਰੈਲ ਨੂੰ ਹੋਵੇਗਾ ਲਾਂਚ ਹੋਵੇਗਾ ਧਾਕੜ 7000mAh ਦੀ ਬੈਟਰੀ ਵਾਲਾ ਫੋਨ!

ਗੈਜੇਟ ਡੈਸਕ - ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ ਭਾਰਤੀ ਬਾਜ਼ਾਰ 'ਚ ਆਪਣੇ ਨਵੇਂ ਮਿਡ-ਰੇਂਜ ਸਮਾਰਟਫੋਨ Realme 16 5G ਦੀ ਲਾਂਚਿੰਗ ਮਿਤੀ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਇਹ ਸਮਾਰਟਫੋਨ 2 ਅਪ੍ਰੈਲ ਨੂੰ ਭਾਰਤ 'ਚ ਲਾਂਚ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਡਿਵਾਈਸ ਇਸ ਤੋਂ ਪਹਿਲਾਂ ਜਨਵਰੀ 'ਚ ਕੁਝ ਗਲੋਬਲ ਬਾਜ਼ਾਰਾਂ 'ਚ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਹ ਭਾਰਤੀ ਗਾਹਕਾਂ ਲਈ ਉਪਲਬਧ ਹੋਵੇਗਾ।

ਕੀ ਹਨ ਫੀਚਰਜ਼ :- 

- ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 7000mAh ਦੀ ਵਿਸ਼ਾਲ ਬੈਟਰੀ ਹੈ, ਜੋ 60W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
- ਫੋਨ ਦੇ ਪਿਛਲੇ ਪਾਸੇ 50MP ਦੇ ਪ੍ਰਾਇਮਰੀ ਕੈਮਰੇ ਦੇ ਨਾਲ ਇਕ ਖਾਸ “selfie mirror” ਦਿੱਤਾ ਗਿਆ ਹੈ, ਜਿਸ ਦੀ ਵਰਤੋਂ ਕਰਕੇ ਗਾਹਕ ਰਿਅਰ ਕੈਮਰੇ ਰਾਹੀਂ ਹੀ ਆਪਣੀਆਂ ਸੈਲਫੀਜ਼ ਲੈ ਸਕਣਗੇ।
- ਫੋਨ 'ਚ 6.57-ਇੰਚ ਦੀ ਸਕ੍ਰੀਨ ਮਿਲੇਗੀ। ਇਹ ਫੋਨ ਕਾਫੀ ਸਲਿਮ (8.1mm) ਅਤੇ ਹਲਕਾ (183 ਗ੍ਰਾਮ) ਹੈ ਅਤੇ ਇਸਨੂੰ Air Black ਅਤੇ Air White ਰੰਗਾਂ 'ਚ ਲਾਂਚ ਕੀਤਾ ਜਾਵੇਗਾ।
- ਇਸ 'ਚ MediaTek Dimensity 6400 ਚਿੱਪਸੈੱਟ ਹੋਣ ਦੀ ਉਮੀਦ ਹੈ, ਜਿਸ ਦੇ ਨਾਲ 12GB ਤੱਕ RAM ਅਤੇ 256GB ਤੱਕ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਨ ਨੂੰ ਠੰਡਾ ਰੱਖਣ ਲਈ ਇਸ 'ਚ 6,050mm² ਏਰੀਆ ਵਾਲਾ ਵੇਪਰ ਚੈਂਬਰ ਕੂਲਿੰਗ ਸਿਸਟਮ ਵੀ ਦਿੱਤਾ ਗਿਆ ਹੈ।
- ਇਸ ਡਿਵਾਈਸ ਨੂੰ IP69 ਰੇਟਿੰਗ ਮਿਲੀ ਹੈ, ਜੋ ਇਸਨੂੰ ਧੂੜ ਅਤੇ ਪਾਣੀ ਤੋਂ ਸੁਰੱਖਿਅਤ ਰੱਖਦੀ ਹੈ। ਇਹ ਫੋਨ Android 16 'ਤੇ ਅਧਾਰਿਤ Realme UI 7.0 'ਤੇ ਚੱਲੇਗਾ। ਕੰਪਨੀ ਨੇ ਇਸ ਫੋਨ ਲਈ 3 ਸਾਲ ਦੇ ਐਂਡਰਾਇਡ ਅਪਡੇਟ ਅਤੇ 4 ਸਾਲ ਦੇ ਸੁਰੱਖਿਆ ਅਪਡੇਟ ਦੇਣ ਦਾ ਵਾਅਦਾ ਵੀ ਕੀਤਾ ਹੈ।

ਕਿੱਥੋਂ ਖਰੀਦ ਸਕੋਗੇ?

ਲਾਂਚ ਹੋਣ ਤੋਂ ਬਾਅਦ, ਇਹ ਸਮਾਰਟਫੋਨ Flipkart, ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਹੋਰ ਰਿਟੇਲ ਆਊਟਲੈੱਟਸ ਰਾਹੀਂ ਖਰੀਦਿਆ ਜਾ ਸਕੇਗਾ। ਵੱਡੀ ਬੈਟਰੀ ਅਤੇ ਲੰਬੇ ਸਾਫਟਵੇਅਰ ਸਪੋਰਟ ਦੇ ਕਾਰਨ ਇਹ ਮਿਡ-ਰੇਂਜ ਸੈਗਮੈਂਟ 'ਚ ਇਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ।


author

Sunaina

Content Editor

Related News