15 ਇੰਚ ਦੀ ਡਿਸਪਲੇਅ ਨਾਲ ਪੋਟ੍ਰੋਨਿਕਸ ਨੇ ਲਾਂਚ ਕੀਤਾ ਸਮਾਰਟ ਕਲਰਡ ਪੈਡ Ruffpad 15M

Friday, Jan 27, 2023 - 01:24 PM (IST)

15 ਇੰਚ ਦੀ ਡਿਸਪਲੇਅ ਨਾਲ ਪੋਟ੍ਰੋਨਿਕਸ ਨੇ ਲਾਂਚ ਕੀਤਾ ਸਮਾਰਟ ਕਲਰਡ ਪੈਡ Ruffpad 15M

ਗੈਜੇਟ ਡੈਸਕ– ਸਮਾਰਟ ਐਨਵਾਇਰਨਮੈਂਟ ਫ੍ਰੈਂਡਲੀ ਡਿਜੀਟਲ ਪੈਡ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਟ੍ਰੈਂਡ ’ਚ ਹੈ। ਇਨ੍ਹਾਂ ਸਮਾਰਟ ਪੈਡ ਨਾਲ ਬੱਚੇ ਪੜ੍ਹਾਈ, ਡੂਡਲ, ਜਾਂ ਡਰਾਇੰਗ ਕਰ ਸਕਦੇ ਹਨ। ਨਾਲ ਹੀ ਤੁਸੀਂ ਇਸਨੂੰ ਆਪਣੇ ਵਰਕ ਡੈਸਕ ਲਈ ਵੀ ਖਰੀਦ ਸਕਦੇ ਹੋ। ਇਹ ਤੁਹਾਨੂੰ ਨੋਟਸ ਬਣਾਉਣ ਜਾਂ ਆਪਣੇ ਕ੍ਰਿਏਟਿਵ ਆਈਡੀਆਜ਼ ਨੂੰ ਤੁਰੰਤ ਨੋਟਸ ਕਰਨ ’ਚ ਮਦਦ ਕਰੇਗਾ। 

ਭਾਰਤ ’ਚ ਡਿਜੀਟਲ ਅਤੇ ਪੋਰਟੇਬਲ ਗੈਜੇਟਸ ਬਣਾਉਣ ਵਾਲੀ ਮੰਨੀ-ਪ੍ਰਮੰਨੀ ਕੰਪਨੀ ਪੋਟ੍ਰੋਨਿਕਸ ਨੇ ਇਕ ਸਮਾਰਟ ਡਿਜੀਟਰ ਪੈਡ Ruffpad 15M ਪੇਸ਼ ਕੀਤਾ ਹੈ। ਇਹ ਸੀਰੀਜ਼ ਸਭ ਤੋਂ ਵੱਡੀ ਰੀ-ਰਾਈਟੇਬਲ ਪੈਡ ਹੈ। ਬਾਜ਼ਾਰ ’ਚ ਉਪਲੱਬਧ ਹੋਰ ਸਮਾਰਟ ਪੈਡਸ ਦੇ ਉਲਟ ਇਸ ਵਿਚ 15 ਇੰਚ ਦੀ ਵੱਡੀ ਕਲਰਡ ਐੱਲ.ਈ.ਡੀ. ਡਿਸਪਲੇਅ ਹੈ ਅਤੇ ਇਹ ਸਲੀਕ ਪੋਰਟੇਬਲ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸਨੂੰ ਤੁਸੀਂ ਆਪਣੇ ਸਮਾਰਟਫੋਨ ਨਾਲ ਕੁਨੈਕਟ ਕਰਕੇ ਆਪਣੇ ਨੋਟਸ ਨੂੰ ਸੇਵ ਵੀ ਕਰ ਸਕਦੇ ਹੋ। 

Portronics Ruffpad 15M, 6.6mm ਪਤਲਾ ਹੈ ਅਤੇ ਇਸਦਾ ਕੁੱਲ ਭਾਰ 340 ਗ੍ਰਾਮ ਹੈ। ਇਹ 15 ਇੰਚ ਦੀ ਐੱਲ.ਈ.ਡੀ. ਡਿਸਪਲੇਅ ਨਾਲ ਆਉਂਦਾ ਹੈ, ਜੋ ਆਪਣੇ ਵਾਈਬ੍ਰੇਂਟ ਕਲਰਸ ਦੇ ਨਾਲ ਤੁਹਾਡੀ ਕ੍ਰਿਏਟੀਵਿਟੀ ਨੂੰ ਹੋਰ ਵੀ ਮਜ਼ੇਦਾਰ ਬਣਾ ਦੇਵੇਗਾ। ਇਹ ਤੁਹਾਨੂੰ ਰਾਈਟਿੰਗ/ਡਰਾਈਵਿੰਗ ਦਾ ਸ਼ਾਨਦਾਰ ਅਨੁਭਵ ਪ੍ਰਦਾਨ ਕਰੇਗਾ। ਪੈਡ 3 ਵੀ ਯੂਜ਼ਰ-ਰਿਪਲੇਸੇਬਲ ਕਾਇਨ ਬੈਟਰੀ ਦੇ ਨਾਲ ਆਉਂਦਾ ਹੈ, ਹਾਲਾਂਕਿ ਤੁਹਾਨੂੰ ਕਈ ਮਹੀਨਿਆਂ ਤਕ ਬੈਟਰੀ ਨੂੰ ਚਾਰਜ ਕਰਨ ਦੀ ਲੋੜ ਨਵੀਂ ਪਵੇਗੀ। 

ਇਸ ਵਿਚ ਫਰੰਟ ’ਚ ਇਕ ਵਨ-ਟੈਪ ਬਟਨ ਦਿੱਤਾ ਗਿਆ ਹੈ, ਜਿਸਦੀ ਮਦਦ ਨਾਲ ਤੁਸੀਂ ਲਿਖੇ ਗਏ ਨੋਟਸ ਨੂੰ ਮਿਟਾ ਸਕਦੇ ਹੋ। ਇਸ ਤੋਂ ਇਲਾਵਾ ਰੀਅਰ ’ਤੇ ਇਕ ਸਮਾਰਟ ਲਾਕ ਸਵਿੱਚ ਹੈ, ਜੋ ਐਕਸੀਡੈਂਟਲ ਇਰੇਜ਼ਿੰਗ ਨਹੀਂ ਹੋਣ ਦਿੰਦਾ। ਤੁਸੀਂ Ruffpad app ਐਪ ਰਾਹੀਂ ਆਪਣੇ ਕੰਮ ਨੂੰ ਆਸਾਨੀ ਨਾਸ ਸਮਾਰਟਫੋਨ ’ਤੇ ਸੇਵ ਕਰ ਸਕਦੇ ਹੋ। ਇਹ ਐਪ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਉਪਲੱਬਧ ਹੈ। 

Portronics Ruffpad 15M ਨੂੰ 1,399 ਰੁਪਏ ਦੀ ਡਿਸਕਾਊਂਟੇਡ ਕੀਮਤ ’ਤੇ 12 ਮਹੀਨਿਆਂ ਦੀ ਵਾਰੰਟੀ ਨਾਲ ਉਪਲੱਬਧ ਕਰਵਾਇਆ ਗਿਆ ਹੈ, ਹਾਲਾਂਕਿ ਇਸਦੀ ਕੀਮਤ 3,499 ਰੁਪਏ ਹੈ। ਇਸਦੀ ਵਿਕਰੀ Portronics.com, Amazon.in, Flipkart.com ਅਤੇ ਦੇਸ਼ ਭਰ ’ਚ ਆਨਲਾਈਨ ਅਤੇ ਆਫਲਾਈਨ ਸਟੋਰਾਂ ’ਤੇ ਹੋ ਰਹੀ ਹੈ। 


author

Rakesh

Content Editor

Related News