2.0 ਲਿਟਰ ਇੰਜਣ ਨਾਲ ਲੈਸ ਹਨ ਪੋਰਸ਼ ਦੀ ਨਵੀਆਂ ਕਾਰਾਂ

02/16/2017 10:40:58 AM

ਜਲੰਧਰ : ਜਰਮਨ ਦੀ ਕਾਰ ਨਿਰਮਾਤਾ ਕੰਪਨੀ ਪੋਰਸ਼ ਨੇ ਨਵੀਂ 718 ਬਾਕਸਟਰ ਅਤੇ 718 ਕੇਮੇਨ ਕਾਰਾਂ ਨੂੰ ਭਾਰਤ ''ਚ ਲਾਂਚ ਕੀਤਾ ਹੈ। ਇਨ੍ਹਾਂ ''ਚੋਂ 718 ਬਾਕਸਟਰ ਦੀ ਕੀਮਤ 85.53 ਲੱਖ ਰੁਪਏ (ਐਕਸ ਸ਼ੋ ਰੂਮ ਦਿੱਲੀ) ਰੱਖੀ ਗਈ ਹੈ ਉਥੇ ਹੀ 718 ਦਾ ਕੇਮੇਨ ਮਾਡਲ 81.63 ਲੱਖ ਰੁਪਏ ''ਚ ਮਿਲੇਗਾ।

ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ''ਚ 2.0 ਲਿਟਰ ਦਾ ਟਰਬੋ ਚਾਰਜਡ 6 ਸਿਲੈਂਡਰ ਇੰਜਣ ਲਗਾ ਹੈ ਜੋ ਕੰਪਨੀ ਦੀ ਮੌਜੂਦਾ ਕਾਰਾਂ ''ਚ ਦਿੱਤੇ ਗਏ 4 ਸਿਲੈਂਡਰ ਇੰਜਣ ਤੋਂ ਬਿਹਤਰ ਹੈ। ਇਸ ਇੰਜਣ ਨੂੰ 7 ਸਪੀਡ ਆਟੋਮੈਟਿਕ P4K ਗਿਅਰ ਬਾਰਕਸ ਨਾਲ ਲੈਸ ਕੀਤਾ ਗਿਆ ਹੈ। ਇਹ ਇੰਜਣ 300 ਬੀ. ਐੱਚ. ਪੀ ਦੀ ਤਾਕਤ ਪੈਦਾ ਕਰਦਾ ਹੈ। ਪੋਰਸ਼ ਦੀ ਨਵੀਂ ਕਾਰਾਂ 0 ਤੋਂ 100 ਕਿ. ਮੀ. ਪ੍ਰਤੀ. ਘੰਟੇ ਦੀ ਸਪੀਡ ਤੱਕ ਪੁੱਜਣ ''ਚ ਸਿਰਫ਼ 4.7 ਸੈਕਿੰਡ ਦਾ ਸਮਾਂ ਲੈਂਦੀ ਹੈ ਅਤੇ ਇਨ੍ਹਾਂ ਦੀ ਟਾਪ ਸਪੀਡ 275 ਕਿਲੋਮੀਟਰ ਪ੍ਰਤੀ ਘੰਟੇ ਕੀਤੀ ਹੈ। 

ਡਿਜ਼ਾਇਨ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੋਨਾਂ ਕਾਰਾਂ ਨੂੰ ਇਕ ਸਮਾਨ ਬਣਾਇਆ ਗਿਆ ਹੈ। ਕਾਰਾਂ ''ਚ ਨਵਾਂ ਫ੍ਰੰਟ ਅਤੇ ਰਿਅਰ ਬੰਪਰ ਅਤੇ ਨਵੀਂ ਟੇਲ ਲੈਂਪ ਲਗਾਈਆਂ ਗਈਆਂ ਹਨ ਜੋ ਕਾਰਾਂ ਦੀ ਲੁੱਕ ਨੂੰ ਹੋਰ ਵੀ ਨਿਖਾਰ ਦਿੰਦੀਆਂ ਹਨ। ਇਸ ਤੋਂ ਇਲਾਵਾ 2i-Xenon ਹੈਡਲਾਈਟਸ ਨਾਲ ਕਾਰਾਂ ''ਚ ਨਵੀਂ ਡੇ-ਟਾਈਮ ਰਨਿੰਗ LED ਲਾਈਟਸ ਮੌਜੂਦ ਹਨ ਜੋ ਲੋਕਾਂ ਨੂੰ ਕਾਰ ਵੱਲ ਆਕਰਸ਼ਤ ਕਰਦੀਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਨ੍ਹਾਂ ਨੂੰ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।


Related News