Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ
Friday, Dec 03, 2021 - 01:34 PM (IST)
ਗੈਜੇਟ ਡੈਸਕ– ਸਮਾਰਟਫੋਨ ’ਚ ਧਮਾਕਾ ਹੋਣ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇਸ ਲਿਸਟ ’ਚ ਚੀਨੀ ਕੰਪਨੀ ਪੋਕੋ (POCO) ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਵਨਪਲੱਸ ਨੋਰਡ 2 ’ਚ ਧਮਾਕਾ ਹੋਣ ਦੀਆਂ ਖਬਰਾਂ ਤੋਂ ਬਾਅਦ ਹੁਣ Poco M3 ਸਮਾਰਟਫੋਨ ਦੀ ਬੈਟਰੀ ’ਚ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮਹੇਸ਼ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ’ਤੇ Poco M3 ਸਮਾਰਟਫੋਨ ਦੇ ਸੜੇ ਹੋਏ ਬੈਕ ਪੈਨਲ ਦੀ ਤਸਵੀਰ ਸ਼ੇਅਰ ਕੀਤੀ ਹੈ।
ਉਨ੍ਹਾਂ ਲਿਖਿਆ ਕਿ ਮੇਰੇ ਭਰਾ ਦੇ Poco M3 ’ਚ ਬਲਾਸਟ ਹੋ ਗਿਆ। ਫੋਨ ’ਚ ਬਲਾਸਟ ਕਿਸ ਕਾਰਨ ਹੋਇਆ, ਇਸ ਬਾਰੇ ਉਨ੍ਹਾਂ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਦੇ ਕੁਝ ਸਮੇਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ ਤੋਂ ਆਪਣੇ ਇਸ ਟਵੀਟ ਨੂੰ ਹਟਾ ਲਿਆ। ਇਹ ਗੱਲ 91ਮੋਬਾਇਲਸ ਦੀ ਇਕ ਰਿਪੋਰਟ ਰਾਹੀਂ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ– Samsung ਨੇ ਲਾਂਚ ਕੀਤਾ ਸਸਤਾ 5G ਸਮਾਰਟਫੋਨ, ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ
ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
ਖਬਰ ਸਾਹਮਣੇ ਆਉਣ ’ਤੇ ਪੋਕੋ ਇੰਡੀਆ ਨੇ ਦਿੱਤਾ ਬਿਆਨ
ਪੋਕੋ ਇੰਡੀਆ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਹੈ ਕਿ ਉਨ੍ਹਾਂ ਲਈ ਗਾਹਕਾਂ ਦੀ ਸੁਰੱਖਿਆ ਬੇਹੱਦ ਮਹੱਤਵਪੂਰਨ ਹੈ ਅਤੇ ਅਸੀਂ ਅਜਿਹੇ ਮਾਮਲਿਆਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹਾਂ। ਪੋਕੋ ਦੀ ਟੀਮ ਨੇ ਇਸ ਫੋਨ ’ਚ ਧਮਾਕਾ ਹੋਣ ਦੀ ਖਬਰ ਤੋਂ ਬਾਅਦ ਤੁਰੰਤ ਗਾਹਕ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਨਜ਼ਦੀਕੀ ਸੇਵਾ ਕੇਂਦਰ ’ਚ ਜਾਣ ਲਈ ਕਿਹਾ। ਕੰਪਨੀ ਦਾ ਕਹਿਣਾ ਹੈਕਿ ਅਸੀਂ ਇਸ ਮੁੱਦੇ ਦੀ ਵਿਸਤਾਰ ਨਾਲ ਜਾਂਚ ਕਰਨ ਅਤੇ ਗਾਹਕ ਨੂੰ ਆਪਣਾ ਪੂਰਾ ਸਮਰਥਨ ਦੇਣ ਅਤੇ ਪਹਿਲ ਦੇ ਆਧਾਰ ’ਤੇ ਇਸ ਦਾ ਹੱਲ ਕਰਨ ਲਈ ਵਚਨਬੱਧ ਹਾਂ।
ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ