ਸਿਨੇਮਾ ਹਾਲ ਖੁਲ੍ਹਦੇ ਹੀ Paytm ਲਿਆਈ ਖ਼ਾਸ ਪੇਸ਼ਕਸ਼, ਫਿਲਮ ਵੇਖਣ ਵਾਲਿਆਂ ਨੂੰ ਹੋਵੇਗਾ ਇਹ ਫਾਇਦਾ

10/17/2020 11:03:15 AM

ਗੈਜੇਟ ਡੈਸਕ– ਕੋਰੋਨਾ ਕਾਲ ’ਚ ਦੇਸ਼ ਭਰ ’ਚ ਮਾਰਚ 2020 ਤੋਂ ਬੰਦ ਕੀਤੇ ਗਏ ਸਿਨੇਮਾ ਹਾਲ ਆਖ਼ਿਰਕਾਰ 15 ਅਕਤੂਬਰ ਤੋਂ ਖੁਲ੍ਹ ਗਏ ਹਨ। ਉਥੇ ਹੀ ਦੇਸ਼ ਦੀ ਸਭ ਤੋਂ ਵੱਡੀ ਈ-ਵਾਲੇ ਕੰਪਨੀ ਪੇਟੀਐੱਮ ਨੇ ਵੀਰਵਾਰ ਨੂੰ ਕਿਹਾ ਕਿ ਉਹ ਫਿਲਮ ਵੇਖਣ ਵਾਲਿਆਂ ਨੂੰ ਇਕ ਡਿਜੀਟਲ, ਕਾਨਟੈਕਟਲੈੱਸ ਅਤੇ ਸੁਰੱਖਿਅਤ ਸਿਨੇਮਾ ਵੇਖਣ ਦਾ ਅਨੁਭਵ ਪ੍ਰਦਾਨ ਕਰ ਰਹੀ ਹੈ। ਪੇਟੀਐੈੱਮ ਨੇ ਇਕ ਬਿਆਨ ’ਚ ਕਿਹਾ ਕਿ ਕੰਪਨੀ ਇਹ ਯਕੀਨੀ ਕਰਨ ਲਈ ਸਾਰੇ ਸਿਨੇਮਾ ਹਾਲ ਮੈਨੇਜਮੈਂਟ ਨਾਲ ਮਿਲ ਕੇ ਕੰਮ ਕਰ ਰਹੀ ਹੈ ਕਿ ਹਾਲ ਕੰਪਲੈਕਸ ਸੁਰੱਖਿਅਤ ਹੈ। 

ਇਕ ਟਿਕਟ ਮੁਫ਼ਤ ਮਿਲੇਗੀ ਦੂਜੀ ਮੂਵੀ ਟਿਕਟ
ਪੇਟੀਐੱਮ ਨੇ ਪੀ.ਵੀ.ਆਰ. ਸਿਨੇਮਾ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਇਸ ਸਾਂਝੇਦਾਰੀ ਤਹਿਤ ਗਾਹਕਾਂ ਲਈ ਖ਼ਾਸ ਆਫਰ ਪੇਸ਼ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਪੇਟੀਐੱਮ ਰਾਹੀਂ ਪੀ.ਵੀ.ਆਰ. ਸਿਨੇਮਾ ਦੀ ਇਕ ਟਿਕਟ ਖ਼ਰੀਦਦੇ ਹੋ ਤਾਂ ਤੁਹਾਨੂੰ ਦੂਜੀ ਟਿਕਟ ਬਿਲਕੁਲ ਮੁਫ਼ਤ ਮਿਲੇਗੀ। ਯਾਨੀ ਇਕ ਟਿਕਟ ਦੇ ਪੈਸੇ ਨਾਲ ਦੋ ਲੋਕ ਫਿਲਮ ਵੇਖਣ ਦਾ ਮਜ਼ਾ ਲੈ ਸਕਦੇ ਹਨ। ਪਰ ਦੱਸ ਦੇਈਏ ਕਿ ਇਹ ਆਫਰ ਸਿਰਫ ਲਿਮਟਿਡ ਸਮੇਂਲਈ ਹੀ ਯੋਗ ਹੋਵੇਗੀ। 

ਕੰਪਨੀ ਦਾ ਕਹਿਣਾ ਹੈ ਕਿ ਉਹ ਦਰਸ਼ਕਾਂ ਨੂੰ ਸੁਰੱਖਿਆ ਅਤੇ ਕਾਨਟੈਕਟਲੈੱਸ ਕੋਸ਼ਿਸ਼ਾਂ ਨਾਲ ਜਾਗਰੁਕ ਕਰ ਰਹੀ ਹੈ, ਜਿਸ ਵਿਚ ਮਿੰਨੀ ਐਪ ਸਟੋਰ ਤੋਂ ਲੈ ਕੇ ਵੱਖ-ਵੱਖ ਸੁਵਿਧਾਵਾਂ ਨੂੰ ਸ਼ਾਮਲ ਕਰਨ ਅਤੇ ਸਾਰਿਆਂ  ਨੂੰ ਵਾਪਸ ਸਿਨੇਮਾਘਰਾਂ ’ਚ ਲਿਆਉਣ ਲਈ ਆਤਮਵਿਸ਼ਵਾਸ ਪੈਦਾ ਕਰਨਾ ਸ਼ਾਮਲ ਹੈ। ਮਿੰਨੀ ਐਪ ਸਟੋਰ ਦੀ ਵਰਤੋਂ ਕੈਬ ਬੁੱਕ ਕਰਨ ਜਾਂ ਟੂ-ਵ੍ਹੀਲਰ ਕਿਰਾਏ ’ਤੇ ਲੈਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੇਟੀਐੱਮ ਵਾਲੇਟ ਅਤੇ ਪੇਟੀਐੱਮ ਯੂ.ਪੀ.ਆਈ. ਦੀ ਵਰਤੋਂ ਕਰਕੇ ਸਿਨੇਮਾ ਹਾਲ ’ਚ ਰਿਫ੍ਰੈਸ਼ਮੈਂਟ ਖ਼ਰੀਦੀ ਜਾ ਸਕਦੀ ਹੈ, ਇਹ ਪੂਰੀ ਤਰ੍ਹਾਂ ਕੈਸ਼ਲੈੱਸ ਅਨੁਭਵ ਹੋਵੇਗਾ। 

ਪੇਟੀਐੱਮ ਦੇ ਬੁਲਾਰੇ ਨੇ ਕਿਹਾ ਕਿ ਹਲਾਤ ਨੂੰ ਆਮ ਪੱਧਰ ’ਤ ਲਿਆਉਣ ਅਤੇ ਅਰਥਵਿਸਸਥਾ ’ਚ ਉਛਾਲ ਲਿਆਉਣ ਲਈ ਇਹ ਇਕ ਮਹੱਤਵਪੂਰਨ ਕਦਮ ਹੈ। ਸਿਨੇਮਾ ਹਾਲ ਨੂੰ ਫਿਰ ਤੋਂ ਖੋਲ੍ਹਣ ਨਾਲ ਲੱਖਾਂ ਮਲਟੀਪਲੈਕਸ ਅਤੇ ਸਿੰਗਲ ਸਕਰੀਨ ਦੇ ਕਾਮਿਆਂ ਨੂੰ ਆਪਣੀ ਰੋਜ਼ੀ-ਰੋਟੀ ਵਾਪਸ ਪਾਉਣ ’ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਦਰਸ਼ਕਾਂ ਨੂੰ ਪੂਰਾ ਸੁਰਖਿਅਤ ਅਨੁਭਵ ਮਿਲੇ। 


Rakesh

Content Editor

Related News