ਓਰੀਐਂਟ ਇਲੈਕਟ੍ਰਿਕ ਨੇ ਭਾਰਤ ਦਾ ਪਹਿਲਾ ਕਲਾਊਡ ਕੂਲਿੰਗ ਪੱਖਾ ਕੀਤਾ ਲਾਂਚ
Wednesday, Mar 01, 2023 - 11:59 AM (IST)
ਗੈਜੇਟ ਡੈਸਕ– ਓਰੀਐਂਟ ਇਲੈਕਟ੍ਰਿਕ ਲਿਮਟਿਡ, ਜੋ 2.4 ਬਿਲੀਅਨ ਡਾਲਰ ਦੀ ਵਿਭਿੰਨਤਾ ਵਾਲੇ ਸੀ. ਕੇ. ਬਿਰਲਾ ਗਰੁੱਪ ਦਾ ਅੰਗ ਹੈ, ਨੇ ਕਲਾਊਡਚਿਲ ਤਕਨਾਲੋਜੀ ਵਲੋਂ ਸੰਚਾਲਿਤ ਆਪਣੀ ਤਰ੍ਹਾਂ ਦੇ ਪਹਿਲੇ ਕੂਲਿੰਗ ਪੱਖੇ, ਕਲਾਊਡ 3 ਨੂੰ ਲਾਂਚ ਕੀਤਾ ਹੈ। ਓਰੀਐਂਟ ਕਲਾਊਡ 3 ਨਾ ਸਿਰਫ ਠੰਡੀ ਹਵਾ ਦਿੰਦਾ ਹੈ ਸਗੋਂ ਤੁਹਾਡੇ ਕਮਰੇ ਨੂੰ ਵੀ ਠੰਡਾ ਕਰਨ ’ਚ ਸਮਰੱਥ ਹੈ।
ਲਗਭਗ ਪੂਰਾ ਸਾਲ ਗਰਮ ਤਾਪਮਾਨ ਦਾ ਕਹਿਣਾ ਕਲਾਊਡ 3 ਪੱਖੇ ਨੂੰ ਭਾਰਤੀ ਪਰਿਵਾਰਾਂ ਲਈ ਇਕ ਆਦਰਸ਼ ਬਦਲ ਬਣਾਉਂਦਾ ਹੈ। ਬਿਹਤਰੀਨ ਡਿਜਾਈਨ ਦੇ ਨਾਲ ਓਰੀਐਂਟ ਕਲਾਊਡ 3 ਕੂਲਿੰਗ ਪੱਖੇ ’ਚ 4.5 ਲਿਟਰ ਦਾ ਵਾਟਰ ਟੈਂਕ ਹੈ, ਜਿਸ ਨਾਲ ਬਿਨਾਂ ਰੁਕੇ 8 ਘੰਟੇ ਤੱਕ ਠੰਡੀ ਹਵਾ ਮਿਲਦੀ ਹੈ। ਇਹ ਪੱਖਾ ਹਵਾ ਦੇ ਤਾਪਮਾਨ ’ਚ 12 ਡਿਗਰੀ ਸੈਲਸੀਅਸ ਤੱਕ ਦੀ ਕਮੀ ਲਿਆ ਸਕਦਾ ਹੈ।
ਇਸ ਲਾਈਫਸਟਾਈਲ ਕੂਲਿੰਗ ਸਲਿਊਸ਼ਨ ਦੇ ਲਾਂਚ ਨਾਲ ਓਰੀਐਂਟ ਇਲੈਕਟ੍ਰਿਕ ਦਾ ਟੀਚਾ ਖਪਤਕਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੋਏ ਪੱਖਿਆਂ ਦੀ ਸ਼੍ਰੇਣੀ ’ਚ ਆਪਣੀ ਲੀਡਰਸ਼ਿਪ ਨੂੰ ਯਕੀਨੀ ਕਰਨਾ ਹੈ। ਰਾਕੇਸ਼ ਖੰਨਾ, ਐੱਮ. ਡੀ. ਅਤੇ ਸੀ. ਈ. ਓ., ਓਰੀਐਂਟ ਇਲੈਕਟ੍ਰਿਕ ਨੇ ਕਿਹਾ ਕਿ ਅਸੀਂ ਖਪਤਕਾਰ ਕੇਂਦਰਿਤ ਇਨੋਵੇਸ਼ਨ ਲਈ ਵਚਨਬੱਧ ਹਾਂ, ਜਿਸ ਕਾਰਣ ਅਸੀਂ ਲਗਾਤਾਰ ਬਾਜ਼ਾਰ ’ਚ ਖੋਜੀ ਅਤੇ ਖਾਸ ਗੁਣਵੱਤਾ ਵਾਲੇ ਉਤਪਾਦ ਪੇਸ਼ ਕਰਦੇ ਹਾਂ। ਵਿਲੱਖਣ ਕਲਾਊਡ ਚਿਲ ਤਕਨਾਲੋਜੀ ਨਾਲ ਕਲਾਊਡ 3 ਪੱਖਾ ਲਾਂਚ ਕਰ ਕੇ ਅਸੀਂ ਇਕ ਬਿਲਕੁ ਨਵੀਂ ਕੈਟਾਗਰੀ ਨੂੰ ਪੇਸ਼ ਕੀਤਾ ਹੈ। ਇਹ ਫੈਨ ਘਰਾਂ, ਦੁਕਾਨਾਂ, ਆਫਿਸ ਅਤੇ ਹੋਰ ਛੋਟੀਆਂ ਥਾਵਾਂ ਲਈ ਸਹੀ ਹੈ।