Oppo Reno 3 ਦਾ 4G ਮਾਡਲ ਲਾਂਚ, ਮਿਲੇਗਾ 44MP ਦਾ ਸੈਲਫੀ ਕੈਮਰਾ

03/17/2020 1:49:42 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ Oppo Reno 3 ਦਾ 4ਜੀ ਮਾਡਲ ਲਾਂਚ ਕਰ ਦਿੱਤਾ ਹੈ। ਨਵਾਂ ਰੇਨੋ-ਸੀਰੀਜ਼ ਫੋਨ ਵਾਟਰਡ੍ਰੋਪ-ਸਟਾਈਲ ਡਿਸਪਲੇਅ ਦੇ ਨਾਲ ਆਉਂਦਾ ਹੈ। ਦੱਸ ਦੇਈਏ ਕਿ ਓਪੋ ਰੇਨੋ 3 ਦੇ 5ਜੀ ਮਾਡਲ ਨੂੰ ਦਸੰਬਰ 2019 ’ਚ ਦੋ ਵੱਖ-ਵੱਖ ਰੈਮ ਅਤੇ ਸਟੋਰੇਜ ਮਾਡਲਾਂ ’ਚ ਲਾਂਚ ਕੀਤਾ ਗਿਆ ਸੀ। ਉਥੇ ਹੀ ਨਵਾਂ ਓਪੋ ਰੇਨੋ 3 4ਜੀ ਮਾਡਲ 128 ਜੀ.ਬੀ. ਸਟੋਰੇਜ ਵਾਲੇ ਸਿੰਗਲ ਮਾਡਲ ਦੇ ਨਾਲ ਆਉਂਦਾ ਹੈ। Oppo Reno 3 4ਜੀ ’ਚ 5x ਹਾਈਬ੍ਰਿਡ ਜ਼ੂਮ ਅਤੇ 20x ਡਿਜੀਟਲ ਜ਼ੂਮ ਦੀ ਸੁਪੋਰਟ ਹੈ। ਇਹ ਅਲਟਰਾ ਸਟੇਡੀ ਵੀਡੀਓ 2.0, ਏ.ਆਈ. ਬਿਊਟੀ ਵੀਡੀਓ, ਵੀਡੀਓ ਬੋਕੇਹ ਅਤੇ ਸੋਲੂਪ ਵਰਗੇ ਫੀਚਰਜ਼ ਨਾਲ ਵੀ ਲੈਸ ਹੈ। 

Oppo Reno 3 4G ਦੀ ਕੀਮਤ
Oppo Reno 3 4ਜੀ ਮਾਡਲ ਦੀ ਕੀਮਤ ਦਾ ਖੁਲਾਸਾ ਅਜੇ ਨਹੀਂ ਹੋਇਆ। ਹਾਲਾਂਕਿ ਇਸ ਦੀ ਕੀਮਤ 5ਜੀ ਮਾਡਲ ਦੇ ਮੁਕਾਬਲੇ ਘੱਟ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ Oppo Reno 3 5ਜੀ ਦੇ 8 ਜੀ.ਬੀ. ਰੈਮ+128 ਜੀਬੀ. ਸਟੋਰੇਜ ਮਾਡਲ ਦੀ ਚੀਨ ’ਚ ਕੀਮਤ 3,399 CNY (ਕਰੀਬ 35,900 ਰੁਪਏ) ਹੈ। Oppo Reno 3 4ਜੀ ਮਾਡਲ ਨੂੰ ਫਿਲਹਾਲ ਓਪੋ ਸ਼੍ਰੀਲੰਕਾ ਵੈੱਬਸਾਈਟ ’ਤੇ ਓਰੇਨਲ ਬਲਿਊ ਅਤੇ ਮਿਡਨਾਈਟ ਬਲੈਕ ਰੰਗ ’ਚ ਲਿਸਟ ਕੀਤਾ ਗਿਆ ਹੈ। ਹਾਲਾਂਕਿ ਭਾਰਤ ’ਚ ਇਸ ਦੇ ਲਾਂਚ ਬਾਰੇ ਫਿਲਹਾਲ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਨਹੀਂ ਆਈ। 

ਫੀਚਰਜ਼
ਡਿਊਲ ਸਿਮ ਓਪੋ ਰੇਨੋ 3 4ਜੀ ਮਾਡਲ ਐਂਡਰਾਇਡ 10 ’ਤੇ ਆਧਾਰਿਤ ਕਲਰ ਓ.ਐੱਸ. 7’ਤੇ ਕੰਮ ਕਰਦਾ ਹੈ। ਫੋਨ ’ਚ 6.4 ਇੰਚ ਦੀ ਫੁੱਲ-ਐੱਚ.ਡੀ.+ (1080x2400 ਪਿਕਸਲ) ਡਿਸਪਲੇਅ ਹੈ। ਰੇਨੋ 3 4ਜੀ ’ਚ MediaTek Helio P90 (MT6779V) ਚਿਪਸੈੱਟ ਹੈ ਜੋ 8 ਜੀ.ਬੀ. ਰੈਮ ਦੇ ਨਾਲ ਆਉਂਦਾ ਹੈ। ਰੇਨੋ 3 4ਜੀ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਐੱਫ/1.8 ਅਪਰਚਰ ਵਾਲਾ 48 ਮੈਗਾਪਿਕਸਲ ਪ੍ਰਾਈਮਰੀ ਸੈਂਸ਼ਰ, ਐੱਫ/2.4 ਅਪਰਚਰ ਵਾਲਾ 13 ਮੈਗਾਪਿਕਸਲ ਦਾ ਸੈਕੇਂਡਰੀ ਟੈਲੀਫੋਟੋ ਸੈਂਸਰ, ਐੱਫ/2.2 ਅਪਰਚਰ ਦੇ ਨਾਲ 8 ਮੈਗਾਪਿਕਸਲ ਦਾ ਵਾਈਡ-ਐਂਗਲ ਸੈਂਸਰ ਅਤੇ ਐੱਫ/2.4 ਅਪਰਚਰ ਵਾਲਾ 2 ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ ਹੈ। ਸੈਲਫੀ ਲਈ ਓਪੋ ਰੇਨੋ 3 4ਜੀ ਮਾਡਲ ’ਚ ਐੱਫ/2.4 ਲੈੱਨਜ਼ ਦੇ ਨਾਲ 44 ਮੈਗਾਪਿਕਸਲ ਸੈਂਸਰ ਹੈ। 

ਓਪੋ ਰੇਨੋ 3 4ਜੀ ਮਾਡਲ ’ਚ 128 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ ਜੋ ਕਿ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ 256 ਜੀ.ਬੀ. ਤਕ ਵਧਾਈ ਜਾ ਸਕਦੀ ਹੈ। ਕੁਨੈਕਟੀਵਿਟੀ ਆਪਸ਼ਨਾਂ ’ਚ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ 5, ਜੀ.ਪੀ.ਐੱਸ./ਏ-ਜੀ.ਪੀ.ਐੱਸ., ਯੂ.ਐੱਸ.ਬੀ. ਸ਼ਾਮਲ ਹਨ। ਫੋਨ ਨੂੰ ਪਾਵਰ ਦੇਣ ਲਈ 4,025mAhਦੀ ਬੈਟਰੀ ਦਿੱਤੀ ਗਈ ਹੈ।


Related News