33W ਦੀ ਫਾਸਟ ਚਾਰਜਿੰਗ ਨਾਲ ਲਾਂਚ ਹੋਇਆ Oppo K10, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ
Wednesday, Mar 23, 2022 - 05:28 PM (IST)
ਗੈਜੇਟ ਡੈਸਕ– ਓਪੋ ਨੇ K-ਸੀਰੀਜ਼ ਦੇ ਨਵੇਂ ਫੋਨ Oppo K10 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Oppo K10 ਨੂੰ ਭਾਰਤੀ ਬਾਜ਼ਾਰ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਅਤੇ 8 ਜੀ.ਬੀ. ਤਕ ਰੈਮ ਨਾਲ ਪੇਸ਼ ਕੀਤਾ ਗਿਆ ਹੈ। Oppo K10 ਦੇ ਨਾਲ ਤੁਹਾਨੂੰ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਵੀ ਮਿਲੇਗੀ। Oppo K10 ’ਚ 5000mAh ਦੀ ਬੈਟਰੀ ਵੀ ਦਿੱਤੀ ਗਈ ਹੈ ਜਿਸਦੇ ਨਾਲ 33W ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। Oppo K10 ਦੇ ਨਾਲ Oppo Enco Air 2 ਈਅਰਬਡਸ ਨੂੰ ਵੀ ਲਾਂਚ ਕੀਤਾ ਹੈ।
Oppo K10 ਦੀ ਕੀਮਤ
Oppo K10 ਦੇ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਦੀ ਕੀਮਤ 14,990 ਰੁਪਏ ਹੈ, ਜਦਕਿ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,990 ਰੁਪਏ ਰੱਖੀ ਗਈ ਹੈ। ਫੋਨ ਨੂੰ ਬਲੈਕ ਕਾਰਬਨ ਅਤੇ ਬਲਿਊ ਫਲੇਮ ਰੰਗ ’ਚ ਖਰੀਦਿਆ ਜਾ ਸਕੇਗਾ। ਇਸਦੀ ਵਿਕਰੀ 29 ਮਾਰਚ ਤੋਂ ਫਲਿਪਕਾਰਟ ਅਤੇ ਕੰਪਨੀ ਦੀ ਸਾਈਟ ’ਤੇ ਹੋਵੇਗੀ। ਲਾਂਚਿੰਗ ਆਫਰ ਤਹਿਤ ਐੱਸ.ਬੀ.ਆਈ. ਦੇ ਕਾਰਡ ਰਾਹੀਂ ਪੇਮੈਂਟ ਕਰਨ ’ਤੇ 2,000 ਰੁਪਏ ਦੀ ਛੋਟ ਮਿਲੇਗੀ।
Oppo K10 ਦੇ ਫੀਚਰਜ਼
Oppo K10 ’ਚ ਐਂਡਰਾਇਡ 11 ਆਧਾਰਿਤ ColorOS 11.1 ਹੈ। ਇਸ ਵਿਚ 6.59 ਇੰਚ ਦੀ ਫੁਲ ਐੱਚ.ਡੀ. ਪਲਸ ਡਿਸਪਲਅ ਦਿੱਤੀ ਗਈ ਹੈ ਜਿਸਦਾ ਰੈਜ਼ੋਲਿਊਸ਼ਨ 1080x2412 ਪਿਕਸਲ ਅਤੇ ਰਿਫ੍ਰੈਸ਼ ਰੇਟ 90Hz ਹੈ। Oppo K10 ’ਚ ਸਨੈਪਡ੍ਰੈਗਨ 680 ਪ੍ਰੋਸੈਸਰ, 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ। ਫੋਨ ਦੇ ਨਾਲ 5 ਜੀ.ਬੀ. ਤਕ ਵਰਚੁਅਲ ਰੈਮ ਮਿਲੇਗੀ।
ਓਪੋ ਦੇ ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਪੋਟਰੇਟ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਹੈ। ਕੈਮਰੇ ਦੇ ਨਾਲ ਵੱਖ ਤੋਂ ਨਾਈਟ ਮੋਡ ਮਿਲੇਗਾ। ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ।
Oppo K10 ’ਚ ਕੁਨੈਕਟੀਵਿਟੀ ਲਈ Wi-Fi, 4G LTE, ਬਲੂਟੁੱਥ v5, GPS/A-GPS ਅਤੇ 3.5mm ਦਾ ਆਡੀਓ ਜੈੱਕ ਮਿਲੇਗਾ। ਫੋਨ ਨੂੰ ਵਾਟਰ ਰੈਸਿਸਟੈਂਟ ਲਈ IP54 ਦੀ ਰੇਟਿੰਗ ਮਿਲੀ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸ ਦੇ ਨਾਲ 33W ਦੀ ਸੁਪਰ ਵੂਕ ਚਾਰਜਿੰਗ ਦਾ ਸਪੋਰਟ ਹੈ।