ਸੈਮਸੰਗ ਨੂੰ ਟੱਕਰ ਦੇਣ ਲਈ Oppo ਨੇ ਲਾਂਚ ਕੀਤਾ ਫੋਲਡੇਬਲ ਫੋਨ, ਜਾਣੋ ਕੀਮਤ ਤੇ ਫੀਚਰਜ਼
Thursday, Feb 16, 2023 - 05:04 PM (IST)
ਗੈਜੇਟ ਡੈਸਕ- ਓਪੋ ਨੇ ਆਪਣੇ ਨਵੇਂ ਫੋਲਡੇਬਲ ਫੋਨ Oppo Find N2 Flip ਨੂੰ ਗਲੋਬਲ ਬਾਜ਼ਾਰ 'ਚ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਨੂੰ ਪਿਛਲੇ ਸਾਲ ਦਸੰਬਰ 'ਚ ਚੀਨ 'ਚ ਲਾਂਚ ਕੀਤਾ ਸੀ। Oppo Find N2 Flip 'ਚ 120Hz ਰਿਫ੍ਰੈਸ਼ ਰੇਟ Hasselblad-ਬ੍ਰਾਂਡਿਡ 50 ਮੈਗਾਪਿਕਸਲ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਦਿੱਤਾ ਗਿਆ ਹੈ। ਫੋਨ ਦੇ ਗਲੋਬਲ ਵੇਰੀਐਂਟ 'ਚ ਮੀਡੀਆਟੈੱਕ ਡਾਈਮੈਂਸਿਟੀ 9000+ ਪ੍ਰੋਸੈਸਰ ਦਿੱਤਾ ਗਿਆ ਹੈ।
Oppo Find N2 Flip ਦੇ ਫੀਚਰਜ਼
Oppo Find N2 Flip ਐਂਡਰਾਇਡ 13 ਬੇਸਡ ColorOS 13.0 'ਤੇ ਕੰਮ ਕਰਦਾ ਹੈ। ਇਸ ਵਿਚ 6.8 ਇੰਚ ਦੀ ਪ੍ਰਾਈਮਰੀ ਫੁਲ HD+ LTPO AMOLED ਸਕਰੀਨ ਦਿੱਤੀ ਗਈ ਹੈ। ਇਸ ਵਿਚ ਕਾਰਨਿੰਗ ਗੋਰਿਲਾ ਗਲਾਸ 5 ਦਿੱਤਾ ਗਿਆ ਹੈ। ਇਸਦੀ ਡਿਸਪਲੇਅ 'ਚ HDR10+ ਦਾ ਵੀ ਸਪੋਰਟ ਦਿੱਤਾ ਗਿਆ ਹੈ ਅਤੇ ਇਹ 240Hz ਟੱਚ ਸੈਂਪਲਿੰਗ ਰੇਟ ਦੇ ਨਾਲ ਆਉਂਦੀ ਹੈ। ਇਸ ਵਿਚ 900 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਦਿੱਤੀ ਗਈ ਹੈ। ਫੋਨ 'ਚ ਮੀਡੀਆਟੈੱਕ ਡਾਈਮੈਂਸਿਟੀ 9000+ ਪ੍ਰੋਸੈਸਰ 8 ਜੀ.ਬੀ. ਰੈਮ ਦੇ ਨਾਲ ਦਿੱਤਾ ਗਿਆ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਇਸਦਾ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਦਾ ਹੈ। ਇਸਦੇ ਨਾਲ 8 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਫਰੰਟ 'ਚ ਸੈਲਫੀ ਅਤੇ ਵੀਡੀਓ ਕਾਲ ਲਈ 32 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। Hasselblad-ਬ੍ਰਾਂਡਿਡ ਕੈਮਰੇ ਨੂੰ MariSilicon X ਇਮੇਜਿੰਗ NPU ਸਪੋਰਟ ਕਰਦਾ ਹੈ। ਇਸ ਨਾਲ ਇੰਪਰੂਵਡ ਏ.ਆਈ. ਫੋਟੋਗ੍ਰਾਫੀ ਅਨੁਭਵ ਮਿਲਦਾ ਹੈ।
ਫੋਨ 'ਚ 256 ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਇਸ ਵਿਚ 5G, 4G LTE, Wi-Fi 6, Bluetooth v5.3, GPS/ A-GPS ਅਤੇ ਇਕ USB Type-C ਪੋਰਟ ਦਿੱਤਾ ਗਿਆ ਹੈ। ਇਸ ਫੋਨ 'ਚ 4,300mAh ਦੀ ਬੈਟਰੀ 44W SuperVOOC ਚਾਰਜਿੰਗ ਸਪੋਰਟ ਦੇ ਨਾਲ ਦਿੱਤੀ ਗਈ ਹੈ।
Oppo Find N2 Flip ਦੀ ਕੀਮਤ
ਯੂ.ਕੇ. 'ਚ Oppo Find N2 Flip ਦੀ ਕੀਮਤ GBP 849 (ਕਰੀਬ 84,300 ਰੁਪਏ) ਰੱਖੀ ਗਈ ਹੈ। ਇਹ ਕੀਮਤ ਇਸਦੇ ਇਕਮਾਤਰ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਇਸਨੂੰ ਕਾਲੇ ਅਤੇ ਪਰਪਲ ਸ਼ੇਡਸ 'ਚ ਪੇਸ਼ ਕੀਤਾ ਗਿਆ ਹੈ।