ਸਮਾਰਟਵਾਚ ਲਿਆਉਣ ਦੀ ਤਿਆਰੀ ''ਚ ਵਨਪਲੱਸ, ਅਗਲੇ ਸਾਲ ਕਰ ਸਕਦੀ ਹੈ ਲਾਂਚ

Wednesday, Nov 06, 2019 - 06:46 PM (IST)

ਸਮਾਰਟਵਾਚ ਲਿਆਉਣ ਦੀ ਤਿਆਰੀ ''ਚ ਵਨਪਲੱਸ, ਅਗਲੇ ਸਾਲ ਕਰ ਸਕਦੀ ਹੈ ਲਾਂਚ

ਗੈਜੇਟ ਡੈਸਕ-ਸਾਲ 2019 'ਚ ਚਾਈਨੀਜ਼ ਟੈੱਕ ਕੰਪਨੀ ਵਨਪਲੱਸ ਨੇ ਭਾਰਤੀ ਟੈਲੀਵਿਜ਼ਨ ਮਾਰਕੀਟ 'ਚ ਵਨਪਲੱਸ ਟੀ.ਵੀ ਨਾਲ ਕਦਮ ਰੱਖਿਆ ਅਤੇ ਹੁਣ ਕੰਪਨੀ ਵਿਅਰੇਬਲ ਕੈਟੀਗਰੀ 'ਚ ਨਵਾਂ ਡਿਵਾਈਸ ਲਾਂਚ ਕਰ ਸਕਦੀ ਹੈ। ਸਾਹਮਣੇ ਆਇਆ ਹੈ ਕਿ ਵਨਪਲੱਸ ਇਕ ਸਮਾਰਟਵਾਚ 'ਤੇ ਕੰਮ ਕਰ ਰਹੀ ਹੈ, ਜਿਸ ਨੂੰ ਅਗਲੇ ਫਲੈਗਸ਼ਿਪ ਡਿਵਾਈਸ ਨਾਲ ਲਾਂਚ ਕੀਤਾ ਜਾ ਸਕਦਾ ਹੈ। ਨਵੀਂ ਰਿਪੋਰਟ 'ਚ Phonearena ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਵਨਪਲੱਸ ਵਾਚ 'ਤੇ ਕੰਮ ਚੱਲ ਰਿਹਾ ਹੈ ਅਤੇ ਇਹ ਲਾਂਚ ਲਈ ਲਗਭਗ ਤਿਆਰ ਹੈ।

ਵਨਪਲੱਸ ਦੇ ਨਵੇਂ ਸਮਾਰਟ ਵਿਅਰੇਬਲ ਨਾਲ ਜੁੜੇ ਸਪੈਸੀਫਿਕੇਸ਼ਨਸ ਭਲਾ ਹੀ ਸਾਹਮਣੇ ਨਹੀਂ ਆਏ ਹਨ ਪਰ ਗੂਗਲ ਨਾਲ ਵਨਪਲੱਸ ਦੀ ਪਾਰਟਨਰਸ਼ਿਪ ਦੇਖਦੇ ਹੋਏ ਮੰਨੀਆ ਜਾ ਰਿਹਾ ਹੈ ਕਿ ਇਹ WearOS 'ਤੇ ਆਧਾਰਿਤ ਹੋ ਸਕਦਾ ਹੈ। WearOS ਦਰਅਸਲ ਗੂਗਲ ਦੇ ਐਂਡ੍ਰਾਇਡ ਆਪਰੇਟਿੰਗ ਸਿਸਟਮ ਦਾ ਇਕ ਮਾਡੀਫਾਇਡ ਵਰਜ਼ਨ ਹੈ ਜੋ ਕਈ ਥਰਡ ਪਾਰਟੀ ਸਮਾਰਟਵਾਚਸ ਇਸਤੇਮਾਲ ਕਰਦੇ ਹਨ। ਜੇਕਰ ਵਨਪਲੱਸ ਸਮਾਰਟਵਾਚ ਨਾਲ ਜੁੜੀ ਰਿਪੋਰਟ ਸੱਚ ਹੈ ਤਾਂ ਵਨਪਲੱਸ ਅਗਲੀ ਫਲੈਗਸ਼ਿਪ ਸੀਰੀਜ਼ OnePlus 8 ਅਤੇ OnePlus 8 Pro ਨਾਲ ਲਾਂਚ ਕਰ ਸਕਦੀ ਹੈ।

PunjabKesari

ਅਗਲੇ ਸਾਲ ਹੋ ਸਕਦੀ ਹੈ ਲਾਂਚ
ਵਨਪਲੱਸ ਸਮਾਰਟਵਾਚ ਮਈ-ਜੂਨ 2020 'ਚ ਲਾਂਚ ਕੀਤੀ ਜਾ ਸਕਦੀ ਹੈ। ਸਾਹਮਣੇ ਆਈ ਰਿਪੋਰਟ 'ਚ ਵਨਪਲੱਸ ਦੀ ਉਸ ਸਮਾਰਟਵਾਚ ਦਾ ਇਕ ਸਕੈਚ ਵੀ ਸ਼ੇਅਰ ਕੀਤਾ ਗਿਆ ਹੈ ਜੋ ਸਭ ਤੋਂ ਪਹਿਲਾਂ 2016 'ਚ ਸਾਹਮਣੇ ਆਇਆ ਸੀ ਅਤੇ ਉਸ ਵੇਲੇ ਵਨਪਲੱਸ ਦੇ ਵਿਅਰੇਬਲ ਡਿਵਾਈਸ ਨਾਲ ਜੁੜੀਆਂ ਅਫਵਾਹਾਂ ਪਹਿਲੀ ਵਾਰ ਸਾਹਮਣੇ ਆਈਆਂ ਸਨ। ਸੰਭਵ ਹੈ ਕਿ ਸਕੈਚ 'ਚ ਦਿਖ ਰਹੇ ਡਿਵਾਈਸ ਦੇ ਮੁਕਾਬਲੇ ਹੁਣ ਕਈ ਬਦਲਾਅ ਯੂਜ਼ਰਸ ਨੂੰ ਦੇਖਣ ਨੂੰ ਮਿਲਣਗੇ। ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਸਮਾਰਟਵਾਚ ਲਈ ਵਨਪਲੱਸ ਆਪਣਾ ਵੱਖ ਡਿਜ਼ਾਈਨ ਲੈ ਕੇ ਆਵੇਗੀ ਕਿਉਂਕਿ ਹਾਲ ਹੀ 'ਚ ਸ਼ਾਓਮੀ ਨੇ ਐਪਲ ਵਾਚ ਵਰਗੀ ਦਿਖਣ ਵਾਲੀ Mi Watch ਚੌਕੇਰ ਡਾਇਲ ਨਾਲ ਲਾਂਚ ਕੀਤੀ ਹੈ।

ਮਿਲੇਗਾ ਵਨਪਲੱਸ ਪੇਅ ਸਪੋਰਟ
ਸ਼ਾਓਮੀ ਨੇ ਹਾਲ ਹੀ 'ਚ ਸਮਾਰਟਵਾਚ ਕੈਟੀਗਰੀ 'ਚ ਕਦਮ ਰੱਖਦੇ ਹੋਏ ਆਪਣੀ ਪਹਿਲੀ ਸਮਾਰਟਵਾਚ ਲਾਂਚ ਕੀਤੀ ਹੈ। ਵਨਪਲੱਸ ਦੇ ਸਮਾਰਟਵਾਚ ਨਾਲ ਜੁੜੇ ਸਪੈਸੀਫਿਕੇਸ਼ਨਸ ਅਜੇ ਸਾਫ ਨਹੀਂ ਹਨ ਪਰ ਮੰਨੀਆ ਜਾ ਰਿਹਾ ਹੈ ਕਿ ਇਸ ਨੂੰ ਵੀ Apple Watch, Fitbit Versa ਅਤੇ Mi Watch ਵਰਗੀ ਮਸ਼ਹੂਰ ਮੇਨਸਟਰੀਮ ਡਿਜ਼ਾਈਨ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਵੀ ਉਮੀਦ ਲਗਾਈ ਜਾ ਰਹੀ ਹੈ ਕਿ ਕੰਪਨੀ ਇਸ ਨੂੰ WearOS ਦੇ ਟਵੀਕਡ ਵਰਜ਼ਨ ਨਾਲ ਲਾਂਚ ਕਰੇਗੀ ਜੋ ਵਨਪਲੱਸ ਦੇ ਸਮਾਰਟਫੋਨਸ ਤੋਂ ਜ਼ਿਆਦਾ ਕੰਪੈਟਿਬਲ ਹੋਵੇਗਾ। ਇਸ 'ਚ ਕਈ ਹੈਲਥ ਟ੍ਰੈਕਿੰਗ ਫੀਚਰਸ ਤੋਂ ਇਲਾਵਾ ਪੇਮੈਂਟ ਸਰਵਿਸ ਵਨਪਲੱਸ ਪੇਅ ਦਾ ਸਪੋਰਟ ਵੀ ਯੂਜ਼ਰਸ ਨੂੰ ਮਿਲ ਸਕਦਾ ਹੈ।


author

Karan Kumar

Content Editor

Related News