ਲਾਂਚ ਤੋਂ ਪਹਿਲਾਂ ਹੀ OnePlus Nord 6 ਦੇ ਫੀਚਰਸ ਅਤੇ ਕੀਮਤ ਦਾ ਹੋਇਆ ਖੁਲਾਸਾ

Sunday, Mar 29, 2026 - 12:43 PM (IST)

ਲਾਂਚ ਤੋਂ ਪਹਿਲਾਂ ਹੀ OnePlus Nord 6 ਦੇ ਫੀਚਰਸ ਅਤੇ ਕੀਮਤ ਦਾ ਹੋਇਆ ਖੁਲਾਸਾ

ਗੈਜੇਟ ਡੈਸਕ - ਸਮਾਰਟਫੋਨ ਬਾਜ਼ਾਰ 'ਚ OnePlus ਆਪਣੇ ਨਵੇਂ Nord ਸੀਰੀਜ਼ ਦੇ ਫੋਨ ਨੂੰ ਲੈ ਕੇ ਚਰਚਾ 'ਚ ਹੈ। ਕੰਪਨੀ ਆਪਣਾ ਨਵਾਂ ਫੋਨ OnePlus Nord 6 ਭਾਰਤ 'ਚ 7 ਅਪ੍ਰੈਲ ਨੂੰ ਲਾਂਚ ਕਰਨ ਜਾ ਰਹੀ ਹੈ, ਪਰ ਲਾਂਚ ਤੋਂ ਪਹਿਲਾਂ ਹੀ ਇਸ ਦੇ ਸਪੈਸੀਫਿਕੇਸ਼ਨ ਅਤੇ ਕੀਮਤ ਲੀਕ ਹੋ ਗਏ ਹਨ।

ਕੀ ਹੋਵੇਗੀ ਕੀਮਤ?
ਲੀਕ ਹੋਈ ਜਾਣਕਾਰੀ ਮੁਤਾਬਕ, OnePlus Nord 6 ਦੀ ਭਾਰਤ 'ਚ ਸ਼ੁਰੂਆਤੀ ਕੀਮਤ 30,000 ਰੁਪਏ ਤੋਂ 35,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਹ ਫੋਨ ਮਿਡ-ਪ੍ਰੀਮੀਅਮ ਸੈਗਮੈਂਟ 'ਚ ਦੂਜੇ ਸਮਾਰਟਫੋਨਾਂ ਨੂੰ ਸਖ਼ਤ ਟੱਕਰ ਦੇਵੇਗਾ। ਇਸ ਨੂੰ Holographic Quick Silver, Pitch Black ਅਤੇ Fresh Mint ਵਰਗੇ ਆਕਰਸ਼ਕ ਰੰਗਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।

ਦਮਦਾਰ ਬੈਟਰੀ ਅਤੇ ਚਾਰਜਿੰਗ 
ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 9000mAh ਦੀ ਵਿਸ਼ਾਲ ਬੈਟਰੀ ਦੱਸੀ ਜਾ ਰਹੀ ਹੈ। ਇੰਨੀ ਵੱਡੀ ਬੈਟਰੀ ਨਾਲ ਯੂਜ਼ਰਸ ਨੂੰ ਵਾਰ-ਵਾਰ ਚਾਰਜਿੰਗ ਦੀ ਚਿੰਤਾ ਨਹੀਂ ਰਹੇਗੀ। ਇਸ ਦੇ ਨਾਲ ਹੀ ਫੋਨ 'ਚ 80W ਫਾਸਟ ਚਾਰਜਿੰਗ ਅਤੇ ਰਿਵਰਸ ਵਾਇਰਡ ਚਾਰਜਿੰਗ ਦਾ ਸਪੋਰਟ ਵੀ ਮਿਲ ਸਕਦਾ ਹੈ।

ਪ੍ਰੋਸੈਸਰ ਅਤੇ ਡਿਸਪਲੇਅ 
ਰਿਪੋਰਟਾਂ ਅਨੁਸਾਰ, ਇਸ 'ਚ Snapdragon 8s Gen 4 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ, ਜੋ ਹਾਈ-ਐਂਡ ਗੇਮਿੰਗ ਅਤੇ ਮਲਟੀਟਾਸਕਿੰਗ ਲਈ ਬਿਹਤਰ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 165fps ਤੱਕ ਗੇਮਿੰਗ ਨੂੰ ਸਪੋਰਟ ਕਰੇਗਾ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ 'ਚ  165Hz ਰਿਫ੍ਰੈਸ਼ ਰੇਟ ਵਾਲੀ 6.78-ਇੰਚ ਦੀ 1.5K OLED ਡਿਸਪਲੇਅ ਮਿਲ ਸਕਦੀ ਹੈ।

ਸ਼ਾਨਦਾਰ ਕੈਮਰਾ ਸੈੱਟਅੱਪ
ਫੋਨ ਦੇ ਕੈਮਰਾ ਸੈਗਮੈਂਟ ਦੀ ਗੱਲ ਕਰੀਏ ਤਾਂ ਇਸ 'ਚ 50 ਮੈਗਾਪਿਕਸਲ ਦਾ Sony LYT-600 ਸੈਂਸਰ (OIS ਸਪੋਰਟ ਨਾਲ) ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ 2 ਮੈਗਾਪਿਕਸਲ ਦਾ ਸੈਕੰਡਰੀ ਲੈਂਸ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਬਿਹਤਰ ਸਪੀਡ ਲਈ ਫੋਨ 'ਚ LPDDR5X ਰੈਮ ਅਤੇ UFS 4.1 ਸਟੋਰੇਜ ਮਿਲਣ ਦੀ ਸੰਭਾਵਨਾ ਹੈ।


author

Sunaina

Content Editor

Related News