Nubia Red Magic 3 ਲਾਂਚ, ਜਾਣੋ ਕੀਮਤ ਤੇ ਫੀਚਰਸ

06/17/2019 11:25:20 PM

ਗੈਜੇਟ ਡੈਸਕ—ਨੂਬੀਆ ਨੇ ਭਾਰਤ 'ਚ ਆਪਣੇ ਗੇਮਿੰਸ ਸਮਾਰਟਫੋਨ Nubia Red Magic 3 ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਅਪ੍ਰੈਲ ਦੇ ਮਹੀਨੇ 'ਚ ਚੀਨ 'ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ ਸਨੈਪਡਰੈਗਨ 855 ਪ੍ਰੋਸੈਸਰ ਅਤੇ 90Hz ਰਿਫ੍ਰੇਸ਼ ਰੇਟ ਨਾਲ AMOLED ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਸਮਾਰਟਫੋਨ 'ਚ ਥਰਮਲ ਮੈਨੇਜਮੈਂਟ ਲਈ ਸੈਨਟਰੀਫਿਊਗਲ ਫੈਨ ਮੌਜੂਦ ਹੈ। ਇਸ ਦੀ ਖਾਸ ਗੱਲ ਇਹ ਵੀ ਹੈ ਕਿ ਇਸ 'ਚ 5,000 ਐੱਮ.ਏ.ਐੱਚ. ਦੀ ਵੱਡੀ ਬੈਟਰੀ ਦਿੱਤੀ ਗਈ ਹੈ।

PunjabKesari

ਗਾਹਕ ਇਸ ਸਮਾਰਟਫੋਨ ਨੂੰ ਫਲਿੱਪਕਾਰਟ ਤੋਂ ਖਰੀਦ ਸਕਣਗੇ। ਇਸ ਦੀ ਵਿਕਰੀ 27 ਜੂਨ ਦੁਪਹਿਰ 12 ਵਜੇ ਤੋਂ ਹੋਵੇਗੀ। ਗਾਹਕਾਂ ਨੂੰ ਇਥੇ ਨੋ ਕਾਸਟ ਈ.ਐੱਮ.ਆਈ. ਦਾ ਆਪਸ਼ਨ ਵੀ ਮਿਲੇਗਾ।  ਇਹ ਸਮਾਰਟਫੋਨ ਨੂੰ 2 ਸਟੋਰੇਜ਼ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ ਪਹਿਲਾਂ 8ਜੀ.ਬੀ.ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਜਿਸ ਦੀ ਕੀਮਤ 35,999 ਰੁਪਏ ਅਤੇ ਦੂਜਾ ਵੇਰੀਐਂਟ 12+256ਜੀ.ਬੀ. ਇੰਟਰਨਲ ਸਟੋਰੇਜ਼ ਜਿਸ ਦੀ ਕੀਮਤ 46,999 ਰੁਪਏ ਹੈ।

PunjabKesari

Nubia Red Magic 3 ਦੇ ਫੀਚਰਸ
ਡਿਊਲ-ਸਿਮ ਸਪੋਰਟ ਵਾਲਾ ਇਹ ਸਮਾਰਟਫੋਨ 9 ਐਂਡ੍ਰਾਇਡ 9 ਪਾਈ 'ਤੇ ਚੱਲਦਾ ਹੈ। ਇਸ 'ਚ 90Hz ਰਿਫ੍ਰੇਸ਼ਨ ਰੇਟ ਅਤੇ 430 nits ਨਾਲ 6.65 ਇੰਚ ਫੁਲ ਐੱਚ.ਡੀ.HD+ (1080x2340pixel) HDR AMOLED ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 855 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ 'ਚ 48 ਮੈਗਾਪਿਕਸਲ ਦਾ Sony IMX586 ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ 'ਚ ਗਾਹਕਾਂ ਨੂੰ 8ਕੇ ਵੀਡੀਓ ਸ਼ੂਟਿੰਗ ਦਾ ਵੀ ਆਪਸ਼ਨ ਮਿਲੇਗਾ। ਨਾਲ ਹੀ ਇਸ 'ਚ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਨਾਲ ਹੀ ਇਥੇ ਸਟੀਰੀਓ ਸਪੀਕਰਸ ਵੀ ਦਿੱਤੇ ਗਏ ਹਨ।

PunjabKesari


Karan Kumar

Content Editor

Related News