ਨੋਕੀਆ X5 ਸਮਾਰਟਫੋਨ ਡਿਊਲ ਰਿਅਰ ਕੈਮਰੇ ਨਾਲ ਹੋਇਆ ਲਾਂਚ

07/18/2018 1:39:02 PM

ਜਲੰਧਰ-ਐੱਚ. ਐੱਮ. ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ (Nokia) ਨੇ ਹਾਲ ਹੀ ਆਪਣੀ ਨਵੀਂ 'ਐਕਸ ਸੀਰੀਜ਼' ਤਹਿਤ ਨੋਕੀਆ X5 ਸਮਾਰਟਫੋਨ ਚੀਨ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ 2 ਵੇਰੀਐਂਟਸ 'ਚ ਪੇਸ਼ ਹੋਇਆ ਹੈ, ਜਿਸ 'ਚ 3 ਜੀ. ਬੀ. ਦੀ ਕੀਮਤ 999 ਯੂਆਨ (ਲਗਭਗ 10,200 ਰੁਪਏ) ਅਤੇ 4 ਜੀ. ਬੀ. ਦੀ ਕੀਮਤ 1399 ਯੂਆਨ (ਲਗਭਗ 14,300 ਰੁਪਏ) ਹੈ। ਇਹ ਸਮਾਰਟਫੋਨ ਬਲੈਕ, ਵਾਈਟ ਅਤੇ ਬਲੂ ਕਲਰ ਆਪਸ਼ਨ 'ਚ 19 ਜੁਲਾਈ ਨੂੰ ਵਿਕਰੀ ਲਈ ਉਪਲੱਬਧ ਹੋਵੇਗਾ।

 

ਫੀਚਰਸ-
ਸਮਾਰਟਫੋਨ 'ਚ 5.86 ਇੰਚ ਐੱਚ. ਡੀ. ਪਲੱਸ ਡਿਸਪਲੇਅ ਨਾਲ 1520x720 ਪਿਕਸਲ ਸਕਰੀਨ ਰੈਜ਼ੋਲਿਊਸ਼ਨ ਅਤੇ 19:9 ਆਸਪੈਕਟ ਰੇਸ਼ੋ ਮੌਜੂਦ ਹੈ। ਇਹ ਸਮਾਰਟਫੋਨ ਨੋਕੀਆ X6 ਤੋਂ ਬਾਅਦ ਨੌਚ ਡਿਸਪਲੇਅ ਨਾਲ ਆਉਣ ਵਾਲਾ ਦੂਜਾ ਸਮਾਰਟਫੋਨ ਹੈ। ਸਮਾਰਟਫੋਨ ਐਂਡਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ, ਜਿਸ ਨੂੰ ਐਂਡਰਾਇਡ P ਦੇ ਸਟੇਬਲ ਵਰਜ਼ਨ ਆਉਣ ਤੋਂ ਬਾਅਦ ਤਰੁੰਤ ਹੀ ਨਵੀਂ ਅਪਡੇਟ ਮਿਲ ਜਾਵੇਗੀ। ਸਮਾਰਟਫੋਨ 'ਚ 2GHz ਆਕਟਾ-ਕੋਰ ਪ੍ਰੋਸੈਸਰ, ਮਾਲੀ G72 MP3 ਜੀ. ਪੀ. ਯੂ, 3 ਜੀ. ਬੀ/4 ਜੀ. ਬੀ. ਰੈਮ ਅਤੇ 32 ਜੀ. ਬੀ/64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੋਵੇਗੀ, ਸਟੋਰੇਜ ਮਾਈਕ੍ਰੋ- ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਸਮਾਰਟਫੋਨ ਨੂੰ ਅਨਲਾਕ ਕਰਨ ਲਈ ਏ. ਆਈ. ਆਧਾਰਿਤ ਫੇਸ ਅਨਲਾਕ ਦੀ ਸਪੋਰਟ ਵੀ ਦਿੱਤੀ ਗਈ ਹੈ।

 

 

ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ, ਜਿਸ 'ਚ ਪ੍ਰਾਇਮਰੀ ਸੈਂਸਰ 13 ਮੈਗਾਪਿਕਸਲ ਨਾਲ ਪੀ. ਡੀ. ਏ. ਐੱਫ. ਅਤੇ ਐੱਲ. ਈ. ਡੀ. ਫਲੈਸ਼ ਮੌਜੂਦ ਹੈ। ਸੈਕੰਡਰੀ ਸੈਂਸਰ ਲਈ 5 ਮੈਗਾਪਿਕਸਲ  ਏ. ਆਈ. ਪੋਟ੍ਰੇਟ ਸ਼ਾਟਸ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਤੇ 8 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ, ਜੋ ਕਿ ਆਰਟੀਫਿਸ਼ੀਅਲ ਇੰਟੈਲੀਜੇਂਸ ਸਮਰੱਥਾਵਾਂ ਨਾਲ ਆਉਂਦਾ ਹੈ। ਇਸ ਸਮਾਰਟਫੋਨ 'ਚ ਵੀ ਨੋਕੀਆ ਦਾ ਖਾਸ ਬੋਥੀ ਫੀਚਰ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਫਰੰਟ ਅਤੇ ਰਿਅਰ ਦੋਵਾਂ ਕੈਮਰਿਆਂ ਤੋਂ ਇਕੋ ਸਮੇਂ 'ਚ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਦੀਆਂ ਹਨ।

 

 

ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ 4G ਵੀ. ਓ. ਐੱਲ. ਟੀ. ਈ (VOLTE), ਬਲੂਟੁੱਥ 4.2, ਵਾਈ-ਫਾਈ, ਜੀ. ਪੀ. ਐੱਸ, ਗਲੋਨਾਸ, ਡਿਊਲ ਸਿਮ ਅਤੇ ਯੂ. ਐੱਸ. ਬੀ. ਟਾਈਪ-ਸੀ ਪੋਰਟ ਆਦਿ ਫੀਚਰਸ ਮੌਜੂਦ ਹਨ। 

 


Related News