ਤੁਹਾਡੀ ਕਾਰ ਨੂੰ ਹੈਕ ਹੋਣ ਤੋਂ ਬਚਾਏਗਾ ਇਹ ਨਵਾਂ ਸਿਸਟਮ

Tuesday, Aug 23, 2016 - 05:14 PM (IST)

ਤੁਹਾਡੀ ਕਾਰ ਨੂੰ ਹੈਕ ਹੋਣ ਤੋਂ ਬਚਾਏਗਾ ਇਹ ਨਵਾਂ ਸਿਸਟਮ

ਜਲੰਧਰ : ਹੈਕਿੰਗ ਸਿਰਫ ਕੰਪਿਊਟਰ, ਇੰਟਰਨੈੱਟ, ਸਮਾਰਟਫੋਂਸ ਤੱਕ ਹੀ ਸੀਮਿਤ ਨਹੀਂ ਰਹਿ ਗਈ ਹੈ, ਕੁਝ ਸਮੇਂ ਪਹਿਲਾਂ ਅਜਿਹੇ ਹੈਕਰ ਦੀ ਜਾਣਕਾਰੀ ਸਾਹਮਣੇ ਆਈ ਸੀ ਜਿਸ ਨੇ ਕਾਰਾਂ ਨੂੰ ਹੈਕ ਕਰ ਲਿਆ, ਇਸ ਲਈ ਵਿਗਿਆਨੀਆਂ ਨੇ ਇਕ ਅਜਿਹੇ ਸਕਿਓਰਿਟੀ ਪ੍ਰੋਟੋਕੋਲ ਦਾ ਨਿਰਮਾਣ ਕੀਤਾ ਹੈ ਜੋ ਸਮਾਰਟ ਕਾਰਾਂ ਜਿਨ੍ਹਾਂ ''ਚ ਗਲੋਬਲ ਪੋਜ਼ਿਸ਼ਨਿੰਗ ਸਿਸਟਮ (ਜੀ. ਪੀ. ਐੱਸ.), ਬਲੂਟੁਥ ਤੇ ਇੰਟਰਨੈੱਟ ਕੁਨੈਕਸ਼ਨ ਹੁੰਦਾ ਹੈ, ਨੂੰ ਹੈਕ ਕਰਨ ਤੋਂ ਰੋਕਦਾ ਹੈ।

 

ਇਸ ਸਕਿਓਰਿਟੀ ਪ੍ਰੋਟੋਕੋਲ ਨੂੰ ਬਣਾਉਣ ਵਾਲੇ ਅਮਰੀਕੀ ਯੂਨੀਵਰਸਿਟੀ ਆਰਕੈਂਸਾਸ ਦੇ ਸ਼ੁਸ਼ੈਂਗ ਯੂ ਨੇ ਕਿਹਾ ਕਿ ਕਾਰ ਦੇ ਕੰਟ੍ਰੋਲਰ ਏਰੀਆ ਨੈੱਟਵਰਕ (ਇੰਟਰਨੈੱਟ ਕੁਨੈਕਟਿਡ) ਨੂੰ ਹੈਕ ਕਰਨ ਤੋਂ ਬਾਅਦ ਹੈਕਰ ਆਸਾਨੀ ਨਾਲ ਤੁਹਾਡੀ ਕਾਰ ਨੂੰ ਕੰਟ੍ਰੋਲ ਕਰ ਸਕਦਾ ਹੈ, ਜੋ ਕਿ ਬਿਲਕੁਲ ਸੁਰੱਖਿਅਤ ਨਹੀਂ ਹੈ। ਜ਼ੈਕਰੀ ਕਿੰਗ ਤੇ ਸ਼ੁਸ਼ੈਂਗ ਯੂ ਨੇ ਮਿਲ ਕੇ ਅਜਿਹਾ ਸਕਿਓਰਿਟੀ ਪ੍ਰੋਟੋਕੋਲ ਤਿਆਰ ਕੀਤਾ ਹੈ ਜੋ ਸਮਾਰਟ ਕਾਰਾਂ ਨੂੰ ਹੈਕ ਹੋਣ ਤੋਂ ਬਚਾਵੇਗਾ। ਇਹ ਸਕਿਓਰਿਟੀ ਪ੍ਰੋਟੋਕੋਲ ਕੰਟ੍ਰੋਲਰ ਏਰੀਆ ਨੈੱਟਵਰਕ ਨੂੰ ਪ੍ਰੋਟੈਕਟ ਕਰਦਾ ਹੈ ਤਾਂ ਜੋ ਕੋਈ ਵੀ ਅਨਆਥੇਰਾਈਜ਼ਡ ਪਰਸਨ ਕਾਰ ਨੂੰ ਹੈਕ ਨਾ ਕਰ ਸਕੇ।

 

ਇਹ 2 ਤਰੀਕਿਆਂ ਨਾਲ ਕਾਰ ਦੇ ਕੰਟ੍ਰੋਲਰ ਏਰੀਆ ਨੈੱਟਵਰਕ ਨੂੰ ਪ੍ਰੋਟੈਕਟ ਕਰਦਾ ਹੈ। ਪਹਿਲਾਂ ਇਹ ਓਥੈਂਟੀਕੇਸ਼ਨ ਕੋਡਜ਼ ਨੂੰ ਨੈੱਟਵਰਕ ਦੇ ਜ਼ਰੀਏ ਜਨਰੇਟ ਕਰਦਾ ਹੈ ਤੇ ਉਨ੍ਹਾਂ ਮੈਸੇਜਿਜ਼ ਨੂੰ ਓਥੈਂਟੀਕੇਟ ਕਰਦਾ ਹੈ। ਇਨ੍ਹਾਂ ਓਥੈਂਟੀਕੇਸ਼ਨ ਕੋਡਜ਼ ਦੀ ਮਦਦ ਨਾਲ ਸਿਸਟਮ ਵੈਲਿਡ ਮੈਸੇਜ ਤੇ ਅਟੈਕਰ ਦੇ ਮੈਸੇਜ ਵਿਚਲੇ ਫਰਕ ਨੂੰ ਪਤਾ ਲਗਾਉਂਦਾ ਹੈ। ਦੂਸਰੇ ਤਰੀਕੇ ''ਚ ਸਿਸਟਮ ਹੈਕਰ ਵੱਲੋਂ ਵਾਰ-ਵਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਨੋਟ ਕਰਦਾ ਹੈ ਤੇ ਸਮੇਂ ਅੰਤਰਾਲ ਦੌਰਾਨ ਆਏ ਪੁਰਾਣੇ ਕੇ ਨਵੇਂ ਮੈਸੇਜਿਜ਼ ਵਿਚਲੇ ਫਰਕ ਦਾ ਪਤਾ ਲਗਾਉਂਦਾ ਹੈ।


Related News