ਲੈਂਡ ਪੂਲਿੰਗ ਪਾਲਿਸੀ ਲਾਗੂ ਹੋਣ ਤੋਂ ਪਹਿਲਾਂ ਪੈਡਿੰਗ ਨਵੇਂ ਪ੍ਰਾਜੈਕਟਾਂ ਦੀਆਂ ਫ਼ਾਈਲਾਂ ’ਤੇ ਮਨਜ਼ੂਰੀ ਨੂੰ ਲੈ ਕੇ ''ਦੁਵਿਧਾ'' ਬਰਕਰਾਰ

Sunday, Jun 08, 2025 - 01:02 PM (IST)

ਲੈਂਡ ਪੂਲਿੰਗ ਪਾਲਿਸੀ ਲਾਗੂ ਹੋਣ ਤੋਂ ਪਹਿਲਾਂ ਪੈਡਿੰਗ ਨਵੇਂ ਪ੍ਰਾਜੈਕਟਾਂ ਦੀਆਂ ਫ਼ਾਈਲਾਂ ’ਤੇ ਮਨਜ਼ੂਰੀ ਨੂੰ ਲੈ ਕੇ ''ਦੁਵਿਧਾ'' ਬਰਕਰਾਰ

ਲੁਧਿਆਣਾ (ਹਿਤੇਸ਼)- ਸਰਕਾਰ ਵੱਲੋਂ ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾ ਤਹਿਤ ਜ਼ਮੀਨ ਲੈਣ ਲਈ ਵਰਤੇ ਜਾਣ ਵਾਲੇ ਲੈਂਡ ਪੂਲਿੰਗ ਦੇ ਪੈਟਰਨ ਨੂੰ ਲੈ ਕੇ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਗਿਆ ਹੈ ਪਰ ਇਹ ਪਾਲਿਸੀ ਲਾਗੂ ਹੋਣ ਤੋਂ ਪਹਿਲਾ ਗਲਾਡਾ ’ਚ ਪੈਡਿੰਗ ਨਵੇਂ ਪ੍ਰਾਜੈਕਟਾਂ ਦੀਆਂ ਫ਼ਾਈਲਾਂ ’ਤੇ ਮਨਜ਼ੂਰੀ ਨੂੰ ਲੈ ਕੇ ਦੁਵਿਧਾ ਬਰਕਰਾਰ ਹੈ।

ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਗਲਾਡਾ ਵੱਲੋਂ ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾ ਤਹਿਤ ਲੁਧਿਆਣਾ ਦੇ ਨੇੜੇ ਏਰੀਆ ਵਿਚ ਲਗਭਗ 24,000 ਏਕੜ ਦੀਆਂ ਜੋ 8 ਸਾਈਟਾਂ ਮਾਰਕ ਕੀਤੀਆਂ ਗਈਆਂ ਹਨ, ਉਸ ਵਿਚ ਕਾਫ਼ੀ ਜ਼ਮੀਨਾਂ ਤਾਂ ਜ਼ਿਮੀਂਦਾਰਾਂ ਦੀਆਂ ਹਨ, ਜਿੱਥੇ ਉਹ ਖੇਤੀ ਕਰ ਰਹੇ ਹਨ ਅਤੇ ਕਈ ਜਗ੍ਹਾ ਲੋਕਾਂ ਨੇ ਕਰੋੜਾਂ ਰੁਪਏ ਏਕੜ ਦੇ ਹਿਸਾਬ ਨਾਲ ਜ਼ਮੀਨ ਖ਼ਰੀਦੀ ਹੋਈ ਹੈ।

ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਆਟਾ ਮਿੱਲ 'ਚ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

ਇਨ੍ਹਾਂ ’ਚੋਂ ਕੁਝ ਲੋਕਾਂ ਵਲੋਂ ਤਾਂ ਖ਼ਰੀਦੋ-ਫਰੋਖ਼ਤ ਲਈ ਜ਼ਮੀਨਾਂ ਲਈਆਂ ਗਈਆਂ ਹਨ ਅਤੇ ਕਈ ਲੋਕ ਇਥੇ ਪ੍ਰਾਜੈਕਟ ਡਿਵੈਲਪ ਕਰਨਾ ਚਾਹੁੰਦੇ ਹਨ। ਇਸ ਦੌਰਾਨ ਸਰਕਾਰ ਵੱਲੋਂ ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾ ਨੂੰ ਲੈ ਕੇ ਐਲਾਨ ਕਰਨ ਤੋਂ ਬਾਅਦ ਕਈ ਲੋਕਾਂ ਨੇ ਆਪਣੀ ਜ਼ਮੀਨ ’ਤੇ ਰਿਹਾਇਸ਼ੀ, ਕਮਰਸ਼ੀਅਲ ਜਾਂ ਗਰੁੱਪ ਹਾਊਸਿੰਗ ਪ੍ਰਾਜੈਕਟ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ। ਇਨ੍ਹਾਂ ਲੋਕਾਂ ਵੱਲੋਂ ਸੀ.ਐੱਲ.ਯੂ ਅਤੇ ਲੇਆਊਟ ਪਾਸ ਕਰਵਾਉਣ ਤੋਂ ਇਲਾਵਾ ਲਾਇਸੈਂਸ ਲੈਣ ਲਈ ਜਲਦਬਾਜ਼ੀ ਵਿਚ ਗਲਾਡਾ ਕੋਲ ਅਪਲਾਈ ਕੀਤਾ ਗਿਆ ਹੈ।

ਭਾਂਵੇ ਕਿ ਹੁਣ ਗਲਾਡਾ ਵੱਲੋਂ ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾ ਤਹਿਤ ਮਾਰਕ ਕੀਤੇ ਗਏ ਏਰੀਆ ਵਿਚ ਨਵੇਂ ਪ੍ਰਾਜੈਕਟ ਪਾਸ ਕਰਨ ਲਈ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾ ਰਹੇ ਹਨ ਪਰ ਇਹ ਤਸਵੀਰ ਸਾਫ਼ ਨਹੀਂ ਹੋ ਸਕੀ ਕਿ ਉਸ ਏਰੀਆ ਵਿਚ ਪਹਿਲਾ ਤੋਂ ਜਮ੍ਹਾ ਕਰਵਾਏ ਗਏ ਅਰਜ਼ੀਆਂ ’ਤੇ ਕੀ ਫ਼ੈਸਲਾ ਕੀਤਾ ਜਾਵੇਗਾ ਕਿਉਂਕਿ ਗਲਾਡਾ ਵੱਲੋਂ ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾ ਤਹਿਤ 8 ਸਾਈਟਾਂ ਮਾਰਕ ਕਰਨ ਦਾ ਫ਼ੈਸਲਾ 15 ਅਪ੍ਰੈਲ ਨੂੰ ਚੀਫ਼ ਸੈਕਟਰੀ ਦੀ ਅਗਵਾਈ ਵਿਚ ਹੋਈ ਮੀਟਿੰਗ ਦੇ ਦੌਰਾਨ ਲੈ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ DGP ਵੱਲੋਂ ਅੱਤਵਾਦ ਖ਼ਿਲਾਫ਼ ਹਾਈਟੈੱਕ ਜੰਗ ਦਾ ਐਲਾਨ, ਅਧਿਕਾਰੀਆਂ ਨੂੰ ਦਿੱਤੇ ਹੁਕਮ

ਇਸ ਤੋਂ ਬਾਅਦ ਸਰਕਾਰ ਵੱਲੋਂ ਮਈ ਵਿਚ ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾ ਲਈ ਲੈਂਡ ਪੂਲਿੰਗ ਤਹਿਤ ਜ਼ਮੀਨ ਲੈਣ ਦਾ ਪ੍ਰੋਸੈਸ ਅਤੇ ਹੁਣ ਜੂਨ ਵਿਚ ਮੁਆਵਜ਼ੇ ਦੇ ਰੂਪ ’ਚ ਪਲਾਟ ਦੇਣ ਦਾ ਪੈਟਰਨ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਪਹਿਲਾਂ ਤੋਂ ਜਮ੍ਹਾ ਅਰਜ਼ੀਆਂ ਨੂੰ ਪਾਸ ਜਾਂ ਰੱਦ ਕਰਨ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਜਿਸ ਕਾਰਨ ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾ ਤਹਿਤ ਮਾਰਕ ਕੀਤੇ ਗਏ ਏਰੀਆ ਵਿਚ ਨਵੇਂ ਪ੍ਰਾਜੈਕਟ ਲਈ ਅਪ੍ਰੈਲ ਤੋਂ ਲੈ ਕੇ ਮਈ ਵਿਚਕਾਰ ਅਰਜ਼ੀਆਂ ਦੇਣ ਵਾਲੇ ਕਰੋੜਾਂ ਰੁਪਏ ਦੀ ਏਕੜ ਦੀ ਕੀਮਤ ਵਾਲੀਆਂ ਜ਼ਮੀਨਾਂ ਦੇ ਮਾਲਕਾਂ ਘਬਰਾਹਟ ਪਾਈ ਜਾ ਰਹੀ ਹੈ।
ਇਨ੍ਹਾਂ ਏਰੀਆ ’ਚ ਮਾਰਕ ਕੀਤੀ ਗਈਆਂ ਹਨ ਜ਼ਮੀਨਾਂ
ਫਿਰੋਜ਼ਪੁਰ ਰੋਡ, ਸਾਊਥ ਸਿਟੀ ਨਹਿਰ ਕੰਢੇ।
ਲਾਡੋਵਾਲ ਬਾਈਪਾਸ ਨਾਲ ਲੱਗਦੇ ਏਰੀਆ।
ਪੱਖੋਵਾਲ ਰੋਡ। 

ਇਹ ਵੀ ਪੜ੍ਹੋ: ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News