ਜਲੰਧਰ ''ਚ ਈਸਾਈ ਭਾਈਚਾਰੇ ਨੂੰ ਮਿਲਿਆ ਨਵਾਂ ਬਿਸ਼ਪ, ਇਨ੍ਹਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

Monday, Jun 09, 2025 - 02:00 PM (IST)

ਜਲੰਧਰ ''ਚ ਈਸਾਈ ਭਾਈਚਾਰੇ ਨੂੰ ਮਿਲਿਆ ਨਵਾਂ ਬਿਸ਼ਪ, ਇਨ੍ਹਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਜਲੰਧਰ (ਸੋਨੂੰ)- ਜਲੰਧਰ ਵਿੱਚ ਈਸਾਈ ਭਾਈਚਾਰੇ ਨੂੰ ਇਕ ਨਵਾਂ ਬਿਸ਼ਪ ਮਿਲਿਆ ਹੈ। ਪੋਪ ਲੀਓ XIV ਨੇ ਫਾਦਰ ਜੋਸ ਸੈਬੇਸਟੀਅਨ ਥੇਕੁਮਚੇਰੀਕੁਨੇਲ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਹੈ। 63 ਸਾਲਾ ਫਾਦਰ ਜੋਸ ਇਸ ਸਮੇਂ ਜਲੰਧਰ ਵਿੱਚ ਵਿੱਤੀ ਪ੍ਰਸ਼ਾਸਕ ਵਜੋਂ ਕੰਮ ਕਰ ਰਹੇ ਹਨ। ਇਹ ਅਹੁਦਾ ਲਗਭਗ ਸੱਤ ਸਾਲਾਂ ਤੋਂ ਖਾਲ੍ਹੀ ਸੀ।

PunjabKesari

ਪਹਿਲਾਂ ਬਿਸ਼ਪ ਫ੍ਰੈਂਕੋ ਮੁਲੱਕਲ 'ਤੇ 2018 ਵਿੱਚ ਇਕ ਨਨ ਨੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਵੈਟੀਕਨ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਬਾਅਦ ਵਿੱਚ ਉਨ੍ਹਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਪਰ ਚਰਚ ਨੇ ਉਨ੍ਹਾਂ ਦਾ ਅਸਤੀਫ਼ਾ ਲੈ ਲਿਆ ਸੀ। ਉਨ੍ਹਾਂ ਦਾ ਅਸਤੀਫ਼ਾ ਜੂਨ 2023 ਵਿੱਚ ਸਵੀਕਾਰ ਕਰ ਲਿਆ ਗਿਆ ਸੀ।

PunjabKesari

ਇਹ ਵੀ ਪੜ੍ਹੋ: Punjab: ਇਹ ਬਾਜ਼ਾਰ 23 ਤੋਂ 28 ਜੂਨ ਤੱਕ ਰਹਿਣਗੇ ਬੰਦ, ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ

ਜਦੋਂ ਇਹ ਅਹੁਦਾ ਖਾਲ੍ਹੀ ਸੀ ਤਾਂ ਬਿਸ਼ਪ ਐਗਨੇਲੋ ਰੁਫੀਨੋ ਗ੍ਰੇਸੀਆਸ ਨੂੰ ਅਸਥਾਈ ਤੌਰ 'ਤੇ ਜਲੰਧਰ ਦਾ ਇੰਚਾਰਜ ਬਣਾਇਆ ਗਿਆ ਸੀ। ਉਹ ਮੁੰਬਈ ਤੋਂ ਹਨ ਅਤੇ ਪੰਜਾਬੀ ਭਾਸ਼ਾ ਜਾਂ ਸਥਾਨਕ ਸੱਭਿਆਚਾਰ ਤੋਂ ਬਹੁਤੇ ਜਾਣੂੰ ਨਹੀਂ ਸਨ।ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਹੁਣ ਇਹ ਜ਼ਿੰਮੇਵਾਰੀ ਜਲੰਧਰ ਦੇ ਇਕ ਸਥਾਨਕ ਪਾਦਰੀ ਨੂੰ ਸੌਂਪੀ ਗਈ ਹੈ, ਜੋ ਇਥੋਂ ਦੇ ਲੋਕਾਂ ਅਤੇ ਵਾਤਾਵਰਣ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ ਪੂਰਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News