ਈਜ਼ੀ ਰਜਿਸਟ੍ਰੇਸ਼ਨ ਸਿਸਟਮ ਲਈ 10 ਦਿਨਾਂ ’ਚ ਕਿਵੇਂ ਹੋਵੇਗੀ ਤਹਿਸੀਲਾਂ ’ਚ ਰੈਨੋਵੇਸ਼ਨ ਦੀ ਪੂਰੀ ਕਵਾਇਦ
Friday, Jun 06, 2025 - 11:56 AM (IST)
 
            
            ਜਲੰਧਰ (ਚੋਪੜਾ)–ਪੰਜਾਬ ਸਰਕਾਰ ਨੇ 15 ਜੂਨ ਤੋਂ ਪੂਰੇ ਸੂਬੇ ਵਿਚ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਲਾਗੂ ਕਰਨ ਦੀ ਡੈੱਡਲਾਈਨ ਦਿੱਤੀ ਹੋਈ ਹੈ ਪਰ ਜ਼ਮੀਨੀ ਪੱਧਰ ’ਤੇ ਇਸ ਦੀਆਂ ਤਿਆਰੀਆਂ ਵਿਚ ਕਈ ਖਾਮੀਆਂ ਅਤੇ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਜਲੰਧਰ ਜ਼ਿਲ੍ਹੇ ਦੀਆਂ ਦੋਵਾਂ ਪ੍ਰਮੁੱਖ ਤਹਿਸੀਲਾਂ ਸਬ-ਰਜਿਸਟਰਾਰ ਜਲੰਧਰ-1 ਅਤੇ ਸਬ-ਰਜਿਸਟਰਾਰ ਜਲੰਧਰ-2 ਦੇ ਦਫ਼ਤਰਾਂ ਵਿਚ ਅਜੇ ਤਕ ਰੈਨੋਵੇਸ਼ਨ ਅਤੇ ਇਨਫਰਾਸਟਰੱਕਚਰ ਦੇ ਸੁਧਾਰ ਦਾ ਕੰਮ ਮੁੱਢਲੇ ਪੜਾਅ ਵਿਚ ਵੀ ਨਹੀਂ ਹੈ, ਜਦੋਂ ਕਿ ਈਜ਼ੀ ਰਜਿਸਟ੍ਰੇਸ਼ਨ ਨੂੰ ਲਾਗੂ ਕਰਨ ਦੀ ਸਮਾਂਹੱਦ ਬੇਹੱਦ ਨੇੜੇ ਹੈ।
ਸਰਕਾਰ ਵੱਲੋਂ ਇਨ੍ਹਾਂ ਦੋਵਾਂ ਦਫ਼ਤਰਾਂ ਲਈ ਕੁੱਲ੍ਹ 25 ਲੱਖ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ, ਜਿਸ ਨਾਲ ਵੇਟਿੰਗ ਹਾਲਜ਼ ਦਾ ਨਵੀਨੀਕਰਨ, ਹੈਲਪ ਡੈਸਕ ਦੀ ਸਥਾਪਨਾ, ਨਵਾਂ ਫਰਨੀਚਰ, ਏਅਰ ਕੰਡੀਸ਼ਨਰ ਦੀ ਫਿਟਿੰਗ, ਰਜਿਸਟ੍ਰੇਸ਼ਨ ਰੂਮ ਦੀ ਮੁਰੰਮਤ ਅਤੇ ਹੋਰ ਸਹੂਲਤਾਂ ਨੂੰ ਬਿਹਤਰ ਬਣਾਉਣਾ ਪ੍ਰਸਤਾਵਿਤ ਹੈ। ਸਬੰਧਤ ਵਿਭਾਗਾਂ ਵੱਲੋਂ ਕੰਮ ਲਈ ਐਸਟੀਮੇਟ ਤਿਆਰ ਕੀਤੇ ਜਾ ਰਹੇ ਹਨ ਪਰ ਅਜੇ ਤਕ ਕੰਮ ਦੀ ਸ਼ੁਰੂਆਤ ਵੀ ਮੱਠੀ ਰਫ਼ਤਾਰ ਨਾਲ ਹੀ ਹੋ ਸਕੀ ਹੈ, ਜਿਸ ਕਾਰਨ ਲੱਗਦਾ ਨਹੀਂ ਕਿ ਸਬ-ਰਜਿਸਟਰਾਰ ਦਫ਼ਤਰਾਂ ਵਿਚ ਸਮੁੱਚੇ ਪ੍ਰਬੰਧ ਸਮਾਂ ਰਹਿੰਦੇ ਮੁਕੰਮਲ ਹੋ ਜਾਣਗੇ।
ਇਹ ਵੀ ਪੜ੍ਹੋ: Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ
ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਧਿਕਾਰੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਕਿ ਤੈਅ ਸਮੇਂ ਅੰਦਰ ਸਾਰੇ ਕੰਮ ਪੂਰੇ ਹੋ ਜਾਣ ਪਰ ਫੰਡ ਦੀਆਂ ਹੱਦਾਂ, ਤਕਨੀਕੀ ਰੁਕਾਵਟ ਅਤੇ ਕੰਮ ਦੀ ਰਫਤਾਰ ਅਜੇ ਵੀ ਵੱਡਾ ਅੜਿੱਕਾ ਬਣੀ ਹੋਈ ਹੈ ਪਰ ਜੋ ਵੀ ਹੋਵੇ ਜੇਕਰ ਪ੍ਰਸ਼ਾਸਨ ਨੇ ਜੰਗੀ ਪੱਧਰ ’ਤੇ ਕੰਮ ਨਾ ਕੀਤਾ ਤਾਂ 15 ਜੂਨ ਤੋਂ ਈਜ਼ੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਰਹਿ ਸਕਦੀ ਹੈ ਅਤੇ ਆਮ ਜਨਤਾ ਨੂੰ ਇਸ ਦਾ ਲਾਭ ਮਿਲਣ ਵਿਚ ਹੋਰ ਦੇਰੀ ਹੋ ਸਕਦੀ ਹੈ।

ਬਜਟ ਸੀਮਤ, ਏ. ਸੀ. ਅਤੇ ਹੋਰ ਸਾਜ਼ੋ-ਸਾਮਾਨ ਵਿਚ ਕੀਤੀ ਜਾ ਰਹੀ ਕਟੌਤੀ
ਪ੍ਰਸਤਾਵਿਤ ਸੁਧਾਰ ਯੋਜਨਾ ਅਨੁਸਾਰ ਵੇਟਿੰਗ ਹਾਲ ਅਤੇ ਰਜਿਸਟ੍ਰੇਸ਼ਨ ਹਾਲ ਅਤੇ ਰਜਿਸਟ੍ਰੇਸ਼ਨ ਰੂਮ ਵਿਚ ਲੋੜ ਅਨੁਸਾਰ ਏਅਰ ਕੰਡੀਸ਼ਨਰ ਲਾਏ ਜਾਣੇ ਸਨ ਤਾਂ ਕਿ ਰੋਜ਼ਾਨਾ ਜਮ੍ਹਾ ਹੋਣ ਵਾਲੀ ਭਾਰੀ ਭੀੜ ਨੂੰ ਦੇਖਦੇ ਹੋਏ ਗਰਮੀ ਦੇ ਮੌਸਮ ਵਿਚ ਆਮ ਜਨਤਾ ਨੂੰ ਰਾਹਤ ਮਿਲ ਸਕੇ ਪਰ ਜਦੋਂ ਖਰਚ ਦਾ ਕੁੱਲ ਐਸਟੀਮੇਟ ਓਵਰ ਬਜਟ ਜਾਣ ਲੱਗਾ ਤਾਂ ਮਜਬੂਰੀ ਵਿਚ ਏ. ਸੀਜ਼ ਦੀ ਗਿਣਤੀ ਘਟਾਈ ਜਾ ਰਹੀ ਹੈ ਅਤੇ ਕੁਝ ਸਾਜ਼ੋ-ਸਾਮਾਨ ਨੂੰ ਸੂਚੀ ਵਿਚੋਂ ਹਟਾਇਆ ਜਾ ਿਰਹਾ ਹੈ, ਇਸ ਨਾਲ ਨਾ ਸਿਰਫ਼ ਲੋਕਾਂ ਦੀ ਸਹੂਲਤ ਪ੍ਰਭਾਵਿਤ ਹੋਵੇਗੀ, ਸਗੋਂ ਸਰਕਾਰੀ ਦਾਅਵੇ ਵੀ ਅਧੂਰੇ ਰਹਿ ਸਕਦੇ ਹਨ।
ਇਹ ਵੀ ਪੜ੍ਹੋ: 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
10 ਦਿਨਾਂ ’ਚ ਬਿਜਲੀ ਦੀਆਂ ਖਸਤਾ ਹਾਲਤ ਤਾਰਾਂ ਨੂੰ ਬਦਲਣ, ਲੋਕਾਂ ਦੇ ਬੈਠਣ ਦੇ ਪ੍ਰਬੰਧ ਸਮੇਤ ਹੋਰ ਸਿਵਲ ਵਰਕ ਸੰਭਵ ਨਹੀਂ
ਤੈਅ ਸਮਾਂਹੱਦ ਅਨੁਸਾਰ ਸਰਕਾਰ ਨੇ ਸਾਰੇ ਜ਼ਿਲਿਆਂ ਨੂੰ 15 ਜੂਨ ਤਕ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਲਈ ਤਿਆਰ ਰਹਿਣ ਨੂੰ ਕਿਹਾ ਹੈ ਪਰ ਹਕੀਕਤ ਇਹ ਹੈ ਕਿ ਜਲੰਧਰ ਦੇ ਦੋਵੇਂ ਸਬ-ਰਜਿਸਟਰਾਰ ਦਫਤਰ ਅਜੇ ਸਿਰਫ ਐਸਟੀਮੇਟ ਤਿਆਰ ਕਰਨ ਦੀ ਸਥਿਤੀ ਵਿਚ ਹਨ। ਰੈਨੋਵੇਸ਼ਨ ਤਹਿਤ ਸਿਵਲ ਵਰਕ ਬਿਜਲੀ ਵਾਇਰਿੰਗ ਨੂੰ ਬਦਲਣਾ, ਰੰਗ-ਰੋਗਨ, ਫਰਨੀਚਰ ਲਗਵਾਉਣ ਵਰਗੇ ਕੰਮਾਂ ਨੂੰ ਸਿਰਫ਼ 10 ਦਿਨਾਂ ਵਿਚ ਪੂਰਾ ਕਰਨਾ ਬੇਹੱਦ ਮੁਸ਼ਕਲ ਲੱਗ ਰਿਹਾ ਹੈ। ਜੇਕਰ ਕੰਮਾਂ ਵਿਚ ਤੇਜ਼ੀ ਨਾ ਲਿਆਂਦੀ ਗਈ ਤਾਂ ਤੈਅ ਤਰੀਕ ਤਕ ਸਿਸਟਮ ਦੀ ਸ਼ੁਰੂਆਤ ਕਰ ਪਾਉਣਾ ਚੁਣੌਤੀ ਬਣ ਸਕਦਾ ਹੈ ਕਿਉਂਕਿ ਰੋਜ਼ਾਨਾ ਸਬ-ਰਜਿਸਟਰਾਰ ਦਫ਼ਤਰਾਂ ਵਿਚ ਪ੍ਰਾਪਰਟੀ ਸਬੰਧੀ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਇਥੇ ਪਹੁੰਚਦੇ ਹਨ। ਅਜਿਹੇ ਵਿਚ ਕੰਮ ਬੰਦ ਕਰ ਕੇ ਰੈਨੋਵੇਸ਼ਨ ਦਾ ਕੰਮ ਕਰਵਾ ਸਕਣਾ ਸੰਭਵ ਨਹੀਂ ਹੈ, ਜਿਸ ਕਾਰਨ ਵਿਭਾਗ ਕੋਲ ਸਿਰਫ ਦੇਰ ਸ਼ਾਮ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਵਾਲੇ ਦਿਨਾਂ ਵਿਚ ਖੁੱਲ੍ਹ ਕੇ ਕੰਮ ਕਰਵਾਉਣ ਦਾ ਸਮਾਂ ਮਿਲ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਚੱਲਦੀ ਰੇਲ ਗੱਡੀ ਦਾ ਇੰਜਣ ਹੋ ਗਿਆ ਫੇਲ੍ਹ, ਪੈ ਗਈਆਂ ਭਾਜੜਾਂ
ਬਿਜਲੀ ਦੀ ਓਵਰਲੋਡਿੰਗ ਅਤੇ ਖਰਾਬ ਜੈਨਰੇਟਰ ਨਾਲ ਵਧੇਗੀ ਪ੍ਰੇਸ਼ਾਨੀ
ਸਬ-ਰਜਿਸਟਰਾਰ ਦਫਤਰਾਂ ਦੀ ਇਮਾਰਤ ਵਿਚ ਪਹਿਲਾਂ ਤੋਂ ਬਿਜਲੀ ਦੀ ਓਵਰਲੋਡਿੰਗ ਸਮੱਸਿਆ ਬਣੀ ਹੋਈ ਹੈ। ਗਰਮੀਆਂ ਵਿਚ ਬਿਜਲੀ ਦੇ ਉਪਕਰਨਾਂ ਕਾਰਨ ਇਹ ਲੋਡ ਹੋਰ ਵਧ ਜਾਂਦਾ ਹੈ। ਅਜਿਹੀ ਸਥਿਤੀ ਵਿਚ ਜੇਕਰ ਏਅਰ ਕੰਡੀਸ਼ਨਰ ਅਤੇ ਹੋਰ ਬਿਜਲੀ ਆਧਾਰਿਤ ਉਪਕਰਨ ਲਾਏ ਜਾਂਦੇ ਹਨ ਤਾਂ ਓਵਰਲੋਡਿੰਗ ਦੀ ਸਮੱਸਿਆ ਹੋਰ ਵਧੇਗੀ। ਨਾਲ ਹੀ ਦਫ਼ਤਰ ਵਿਚ ਪਹਿਲਾਂ ਤੋਂ ਲੱਗੇ ਜੈਨਰੇਟਰ ਦੀ ਹਾਲਤ ਖ਼ਰਾਬ ਹੈ, ਜੋ ਅਕਸਰ ਬੰਦ ਰਹਿੰਦਾ ਹੈ। ਇਸ ਸਥਿਤੀ ਵਿਚ ਜੇਕਰ ਬਿਜਲੀ ਬੰਦ ਹੁੰਦੀ ਹੈ ਤਾਂ ਪੂਰੇ ਰਜਿਸਟ੍ਰੇਸ਼ਨ ਸਿਸਟਮ ਦੇ ਠੱਪ ਹੋਣ ਦਾ ਖ਼ਤਰਾ ਰਹੇਗਾ।
ਇਹ ਵੀ ਪੜ੍ਹੋ: ਈਰਾਨ 'ਚ ਅਗਵਾ ਕੀਤੇ 3 ਪੰਜਾਬੀ ਜਲਦ ਪਰਤਣਗੇ ਵਤਨ, 18 ਦਿਨਾਂ ਬਾਅਦ ਪਰਿਵਾਰ ਨੇ ਲਿਆ ਸੁੱਖ ਦਾ ਸਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            