ਟਰੈਕਟਰ ਤੇ ਕਾਰ ਦੀ ਟੱਕਰ ’ਚ ਇਕ ਜ਼ਖਮੀ, ਮਾਮਲਾ ਦਰਜ

Wednesday, Jun 11, 2025 - 04:46 PM (IST)

ਟਰੈਕਟਰ ਤੇ ਕਾਰ ਦੀ ਟੱਕਰ ’ਚ ਇਕ ਜ਼ਖਮੀ, ਮਾਮਲਾ ਦਰਜ

ਜ਼ੀਰਾ (ਰਾਜੇਸ਼ ਢੰਡ) : ਜ਼ੀਰਾ ਵਿਖੇ ਟਰੈਕਟਰ ਅਤੇ ਕਾਰ ਦੀ ਟੱਕਰ 'ਚ ਇਕ ਵਿਅਕਤੀ ਦੇ ਸੱਟਾਂ ਲੱਗਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਜ਼ੀਰਾ ਪੁਲਸ ਨੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਰਿੰਦਰ ਸਿੰਘ ਪੁੱਤਰ ਪਰਵਿੰਦਰ ਸਿੰਘ ਵਾਸੀ ਕੋਕਰੀ ਕਲਾਂ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਮਿਤੀ 27 ਮਈ 2025 ਨੂੰ ਸ਼ਾਮ ਕਰੀਬ 4.30 ਵਜੇ ਆਪਣੀ ਕਾਰ ਸਵਿੱਫਟ ’ਤੇ ਸਵਾਰ ਹੋ ਕੇ ਤਲਵੰਡੀ ਭਾਈ ਵੱਲੋਂ ਆ ਰਿਹਾ ਸੀ ਤਾਂ ਜ਼ੀਰਾ ਵੱਲੋਂ ਅਣਪਛਾਤੇ ਟਰੈਕਟਰ ਚਾਲਕ ਨੇ ਅਣਗਹਿਲੀ ਤੇ ਤੇਜ਼ ਰਫ਼ਤਾਰ ਨਾਲ ਟਰੈਕਟਰ ਲਿਆ ਕੇ ਉਸ ਦੀ ਕਾਰ ਵਿਚ ਮਾਰਿਆ।

ਇਸ ਨਾਲ ਉਸ ਦੀ ਕਾਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਅਤੇ ਉਸ ਦੇ ਵੀ ਸੱਟਾਂ ਲੱਗ ਗਈਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News