ਵਾਹਨ ਚਾਲਕਾਂ ਲਈ ਪੈ ਗਿਆ ਨਵਾਂ ਪੰਗਾ! Road ''ਤੇ ਚੜ੍ਹਨ ਤੋਂ ਲੱਗੇ ਡਰਨ ਕਿਉਂਕਿ...

Thursday, Jun 12, 2025 - 10:19 AM (IST)

ਵਾਹਨ ਚਾਲਕਾਂ ਲਈ ਪੈ ਗਿਆ ਨਵਾਂ ਪੰਗਾ! Road ''ਤੇ ਚੜ੍ਹਨ ਤੋਂ ਲੱਗੇ ਡਰਨ ਕਿਉਂਕਿ...

ਚੰਡੀਗੜ੍ਹ (ਸੁਸ਼ੀਲ) : ਪੰਜਾਬ, ਹਰਿਆਣਾ ਅਤੇ ਹਿਮਾਚਲ ਨੰਬਰ ਵਾਲੇ ਵਾਹਨ ਚਾਲਕਾਂ ’ਚ ਇਨ੍ਹੀਂ ਦਿਨੀਂ ਚੰਡੀਗੜ੍ਹ ਟ੍ਰੈਫਿਕ ਪੁਲਸ ਦਾ ਖੌਫ਼ ਬਣਿਆ ਹੋਇਆ ਹੈ। ਦੂਜੇ ਸੂਬਿਆਂ ਦੇ ਨੰਬਰਾਂ ਵਾਲੇ ਚਾਲਕ ਚੰਡੀਗੜ੍ਹ ਆਉਣ ਤੋਂ ਡਰ ਰਹੇ ਹਨ। ਚੰਡੀਗੜ੍ਹ ’ਚ ਦਾਖ਼ਲ ਹੁੰਦੇ ਹੀ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਇੱਕੋ ਦਮ ਗੱਡੀ ਅੱਗੇ ਆ ਕੇ ਰੋਕ ਰਹੇ ਹਨ। ਜਦੋਂ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਨਹੀਂ ਕੀਤੀ ਹੁੰਦੀ। ਟ੍ਰੈਫਿਕ ਪੁਲਸ ਦੀਆਂ ਅਜਿਹੀਆਂ ਕਾਰਵਾਈਆਂ ਤੋਂ ਵਾਹਨ ਚਾਲਕ ਕਾਫ਼ੀ ਪਰੇਸ਼ਾਨ ਹੋ ਰਹੇ ਹਨ। ਜ਼ਿਆਦਾਤਰ ਗੱਡੀਆਂ ਸ਼ਹਿਰ ਦੇ ਐਂਟਰੀ ਪੁਆਇੰਟ ’ਤੇ ਰੋਕਦੇ ਹਨ। ਜੇਕਰ ਐਂਟਰੀ ਪੁਆਇੰਟ ਤੋਂ ਕੋਈ ਵਾਹਨ ਚਾਲਕ ਬਚ ਜਾਂਦਾ ਹੈ ਤਾਂ ਉਸ ਨੂੰ ਸ਼ਹਿਰ ਦੇ ਅੰਦਰ ਤਾਇਨਾਤ ਟ੍ਰੈਫਿਕ ਪੁਲਸ ਕਰਮੀ ਨਹੀਂ ਛੱਡਦੇ।

ਇਹ ਵੀ ਪੜ੍ਹੋ : ਪੰਜਾਬ 'ਚ TRANSFER ਨੂੰ ਲੈ ਕੇ ਅਧਿਆਪਕਾਂ ਤੇ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ, ਹੁਕਮ ਜਾਰੀ
ਵਾਹਨ ਚਾਲਕਾਂ ਤੋਂ ਕਰਦੇ ਹਨ ਵਸੂਲੀ
ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਸ਼ਹਿਰ ਦੇ ਐਂਟਰੀ ਪੁਆਇੰਟ ’ਤੇ ਦੂਜੇ ਸੂਬਿਆਂ ਦੇ ਵਾਹਨ ਚਾਲਕਾਂ ਤੋਂ ਗੈਰ-ਕਾਨੂੰਨੀ ਵਸੂਲੀ ਕਰ ਰਹੇ ਹਨ। ਵਾਹਨ ਚਾਲਕ ਵੀ ਚਲਾਨ ਤੋਂ ਬਚਣ ਲਈ ਪੈਸੇ ਦੇ ਦਿੰਦੇ ਹਨ। ਇਕ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਜੇਕਰ ਚੰਗੇ ਪੁਆਇੰਟ ’ਤੇ ਡਿਊਟੀ ਲਗਾਉਣੀ ਹੈ ਤਾਂ ਵਸੂਲੀ ਕਰਨੀ ਪੈਂਦੀ ਹੈ। ਸਾਰੀ ਖੇਡ ਟ੍ਰੈਫਿਕ ਵਿੰਗ ਦਾ ਮੁੰਸ਼ੀ ਸਟਾਫ਼ ਕਰ ਰਿਹਾ ਹੈ। ਡੀ. ਜੀ. ਪੀ. ਸੁਰੇਂਦਰ ਸਿੰਘ ਯਾਦਵ ਦੇ ਜਾਣ ਤੋਂ ਬਾਅਦ ਟ੍ਰੈਫਿਕ ਵਿੰਗ ’ਚ ਪੂਰਾ ਸਿਸਟਮ ਖੁੱਲ੍ਹ ਗਿਆ ਹੈ। ਚੰਡੀਗੜ੍ਹ ਦੇ ਹਰ ਚੌਰਾਹੇ 'ਤੇ ਲਾਈਟ ਪੁਆਇੰਟ ’ਤੇ ਕੋਈ ਨਾ ਕੋਈ ਦੂਜੇ ਸੂਬੇ ਦੀ ਗੱਡੀ ਰੋਕੀ ਹੁੰਦੀ ਹੈ।
ਇਸ ਲਈ ਰੋਕਦੇ ਹਨ ਪੁਲਸ ਮੁਲਾਜ਼ਮ ਗੱਡੀਆਂ
ਪੁਲਸ ਸੂਤਰਾਂ ਦੀ ਮੰਨੀਏ ਤਾਂ ਚੰਗੇ ਪੁਆਇੰਟ ’ਤੇ ਡਿਊਟੀ ਲਗਾਉਣ ਲਈ ਮੁੰਸ਼ੀ ਸਟਾਫ਼  ਟ੍ਰੈਫਿਕ ਦਾ ਏਜੰਡਾ ਆਉਣ ਤੋਂ ਪਹਿਲਾਂ ਬੋਲੀ ਲਗਾਉਂਦੇ ਹਨ। ਜੋ ਲਾਈਟ ਪੁਆਇੰਟ ਅਤੇ ਚੌਰਾਹੇ ਦੀ ਬੋਲੀ ਜ਼ਿਆਦਾ ਲਗਾਉਂਦਾ ਹੈ, ਉਸ ਦੀ ਡਿਊਟੀ ਉਸੇ ਪੁਆਇੰਟ ’ਤੇ ਲੱਗਦੀ ਹੈ। ਸੂਤਰਾਂ ਦੀ ਮੰਨੀਏ ਤਾਂ ਫਰਨੀਚਰ ਮਾਰਕੀਟ ਚੌਂਕੀ ਦੀ ਇਸ ਵਾਰ 1 ਲੱਗ 20 ਹਜ਼ਾਰ ’ਚ, ਏਅਰਪੋਰਟ ਲਾਈਟ ਪੁਆਇੰਟ ਦੀ 1 ਲੱਖ 30 ਹਜ਼ਾਰ ਦੀ, ਪੀ. ਜੀ. ਆਈ. ਲਾਈਟ ਪੁਆਇੰਟ ਦੀ 80 ਹਜ਼ਾਰ, ਕਿਸਾਨ ਭਵਨ ਚੌਂਕ ਦੀ 80 ਹਜ਼ਾਰ, ਹਾਊਸਿੰਗ ਬੋਰਡ ਚੌਂ ਦੀ 1 ਲੱਖ, ਪਿਕਾਡਲੀ ਚੌਂਕ ਦੀ 80 ਹਜ਼ਾਰ, ਟ੍ਰਿਬੀਊਨ ਚੌਂਕ ਦੀ 1 ਲੱਖ, ਫੈਦਾ ਬੈਰੀਅਰ ਦੀ 1 ਲੱਖ ਰੁਪਏ ਦੀ ਬੋਲੀ ਲੱਗੀ ਹੈ। ਇਨ੍ਹਾਂ ਪੁਆਇੰਟਾਂ ’ਤੇ ਲੱਗੇ ਪੁਲਸ ਮੁਲਾਜ਼ਮਾਂ ਨੂੰ ਇੰਨਾ ਕਮਾ ਕੇ ਮੁੰਸ਼ੀ ਸਟਾਫ ਨੂੰ ਦੇਣਾ ਪਵੇਗਾ। ਇਸੇ ਲਈ ਪੁਲਸ ਮੁਲਾਜ਼ਮ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਾਹਨ ਚਾਲਕਾਂ ਤੋਂ ਵਸੂਲੀ ਕਰਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪੁਆਇੰਟਾਂ ਦਾ ਪੈਸਾ ਕਿਹੜੇ ਅਧਿਕਾਰੀਆਂ ਕੋਲ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪਰਦੇਸ ਤੋਂ ਆਈ ਬੁਰੀ ਖ਼ਬਰ ਨੇ ਪੁਆਏ ਵੈਣ, ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਿਆ
ਜਿਹੜਾ ਮੁੰਸ਼ੀ ਸਟਾਫ਼ ਨੂੰ ਨਹੀਂ ਮਿਲਦਾ, ਉਸ ਦੀ ਡਿਊਟੀ ਵੀ. ਆਈ. ਪੀ. ਰੂਟ ’ਤੇ ਲੱਗਦੀ ਹੈ
ਚੰਡੀਗੜ੍ਹ ਟ੍ਰੈਫਿਕ ਵਿੰਗ ’ਚ ਬਾਈਕ ਅਤੇ ਗੱਡੀ ’ਤੇ ਡਿਊਟੀ ਲੱਗਦੀ ਹੈ। ਬਾਈਕ ਤੇ ਗੱਡੀ ’ਤੇ ਡਿਊਟੀ ਲਗਾਉਣ ਲਈ ਮੁੰਸ਼ੀ ਨੂੰ ਮਿਲਣਾ ਪੈਂਦਾ ਹੈ। ਇਸ ਤੋਂ ਇਲਾਵਾ ਹਰੇਕ ਲਾਈਟ ਪੁਆਇੰਟ ’ਤੇ ਤਾਇਨਾਤ ਪੁਲਸ ਕਰਮੀ ਨੂੰ ਹਰ ਰੋਜ਼ ਮੁੰਸ਼ੀ ਸਟਾਫ਼ ’ਚ ਹਾਜ਼ਰੀ ਲਗਾਉਣੀ ਪੈ ਰਹੀ ਹੈ। ਜਿਹੜੇ ਹਾਜ਼ਰੀ ਨਹੀਂ ਲਗਾਉਂਦੇ, ਉਨ੍ਹਾਂ ਪੁਲਸ ਕਰਮੀਆਂ ਦੀ ਅਗਲੇ ਦਿਨ ਡਿਊਟੀ ਵੀ. ਆਈ. ਪੀ. ਰੂਟ ’ਤੇ ਲੱਗ ਜਾਂਦੀ ਹੈ। ਵੀ. ਆਈ. ਪੀ. ਰੂਟ ਸਵੇਰ ਤੋਂ ਸ਼ਾਮ ਦੇ 7 ਵਜੇ ਤੱਕ ਚੱਲਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਨਾਕੇ ਅਤੇ ਸਪੀਡ ਰਾਡਾਰ ’ਤੇ ਲਗਾਈ ਜਾਂਦੀ ਹੈ।
ਡੀ. ਜੀ. ਪੀ. ਦੇ ਜਾਂਦੇ ਹੀ ਟ੍ਰੈਫਿਕ ਵਿੰਗ ’ਚ ਸ਼ੁਰੂ ਹੋਇਆ ਖੇਡ
ਡੀ. ਜੀ. ਪੀ. ਸੁਰੇਂਦਰ ਸਿੰਘ ਯਾਦਵ ਦੇ ਜਾਂਦੇ ਹੀ ਟ੍ਰੈਫਿਕ ਵਿੰਗ ’ਚ ਦੂਜੇ ਸੂਬਿਆਂ ਦੀਆਂ ਗੱਡੀਆਂ ਨੂੰ ਰੋਕਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹਾਲ ਹੀ ’ਚ ਟ੍ਰੈਫਿਕ ਵਿੰਗ ’ਚ ਮੁੰਸ਼ੀ ਦਾ ਤਬਾਦਲਾ ਹੋਇਆ ਹੈ। ਸੀਨੀਅਰ ਅਫ਼ਸਰ ਦੀ ਸੇਵਾ ਕਰਨ ਤੋਂ ਬਾਅਦ ਟ੍ਰੈਫਿਕ ਵਿੰਗ ’ਚ ਹੈੱਡ ਕਾਂਸਟੇਬਲ ਨੇ ਮੁੰਸ਼ੀ ਦੀ ਪੋਸਟ ਹਾਸਲ ਕੀਤੀ ਹੈ। ਹਾਲਾਂਕਿ ਇਸ ਬਾਰੇ ਟ੍ਰੈਫਿਕਵਿੰਗ ਦੇ ਐੱਸ. ਐੱਸ.ਪੀ. ਤੋਂ ਲੈ ਕੇ ਕੋਈ ਵੀ ਕੁੱਝ ਵੀ ਕਹਿਣ ਤੋਂ ਕਤਰਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News