1 ਜੁਲਾਈ ਤੋਂ ਹੋਣ ਜਾ ਰਿਹੈ ਵੱਡਾ ਬਦਲਾਅ! ਅਧਾਰ ਕਾਰਡ ਨੰਬਰ...
Wednesday, Jun 11, 2025 - 09:54 AM (IST)

ਲੁਧਿਆਣਾ (ਗੌਤਮ): ਤਤਕਾਲ ਟਿਕਟ ਬੁਕਿੰਗ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਰੇਲਵੇ ਵਿਭਾਗ ਨੇ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ ਅਤੇ ਇਕ ਨਵੀਂ ਨੀਤੀ ਬਣਾਈ ਹੈ, ਜਿਸ ਕਾਰਨ 1 ਜੁਲਾਈ ਤੋਂ ਰੇਲਵੇ ਕਾਊਂਟਰਾਂ ਜਾਂ ਆਨਲਾਈਨ ਤਤਕਾਲ ਟਿਕਟ ਲੈਣ ਵਾਲਿਆਂ ਨੂੰ ਆਪਣਾ ਆਧਾਰ ਕਾਰਡ ਨੰਬਰ ਦੇਣਾ ਪਵੇਗਾ। ਉਸ ਤੋਂ ਬਾਅਦ ਹੀ ਉਨ੍ਹਾਂ ਦੀ ਟਿਕਟ ਬੁੱਕ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ! ਇੰਨੇ ਦਿਨ ਲੂ ਝੱਲਣ ਤੋਂ ਬਾਅਦ ਮਿਲੇਗੀ ਰਾਹਤ
ਇੰਨਾ ਹੀ ਨਹੀਂ ਰੇਲਵੇ ਵਿਭਾਗ ਵੱਲੋਂ 15 ਜੁਲਾਈ ਤੋਂ ਓ. ਟੀ. ਪੀ. ਮਿਲਣ ਤੋਂ ਬਾਅਦ ਹੀ ਬੁਕਿੰਗ ਕੀਤੀ ਜਾਵੇਗੀ। ਇਸ ਨੀਤੀ ਅਨੁਸਾਰ ਜਦੋਂ ਕੋਈ ਯਾਤਰੀ ਟਿਕਟ ਬੁੱਕ ਕਰਦੇ ਸਮੇਂ ਫਾਰਮ ’ਤੇ ਆਪਣਾ ਆਧਾਰ ਕਾਰਡ ਨੰਬਰ ਲਿਖਦਾ ਹੈ, ਤਾਂ ਵਿਭਾਗ ਵੱਲੋਂ ਉਸ ਨੂੰ ਇਕ ਓ. ਟੀ. ਪੀ. ਜਾਰੀ ਕੀਤਾ ਜਾਵੇਗਾ। ਉਸ ਓ. ਟੀ. ਪੀ. ਨੂੰ ਦਿਖਾਉਣ ਤੋਂ ਬਾਅਦ ਹੀ ਤਤਕਾਲ ਟਿਕਟ ਬਣਾਈ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8