ਪੰਜਾਬ ’ਚ ਬਿਜਲੀ ਦੀ ਮੰਗ ਦਾ ਬਣਿਆ ਨਵਾਂ ਰਿਕਾਰਡ
Tuesday, Jun 10, 2025 - 09:03 PM (IST)

ਪਟਿਆਲਾ (ਪਰਮੀਤ)- ਪੰਜਾਬ ’ਚ ਝੋਨੇ ਦੀ ਲੁਆਈ ਦਾ ਚੌਥਾ ਗੇੜ ਸ਼ੁਰੂ ਹੁੰਦੇ ਸਾਰੇ ਅੱਜ ਬਿਜਲੀ ਦੀ ਮੰਗ ਦਾ ਨਵਾਂ ਰਿਕਾਰਡ ਬਣ ਗਿਆ ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਬਿਨਾਂ ਕੋਈ ਪਾਵਰ ਕੱਟ ਲਾ ਕੇ ਬਿਜਲੀ ਸਪਲਾਈ ਦੇ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।
ਅੱਜ ਦੁਪਹਿਰ 3.20 ਵਜੇ ਦੇ ਮੰਗ 16249 ਮੈਗਾਵਾਟ ਦਾ ਅੰਕੜਾ ਛੂਹ ਗਈ, ਜਦੋਂ ਕਿ ਪਿਛਲੇ ਸਾਲ 19 ਜੂਨ ਨੂੰ ਬਿਜਲੀ ਦੀ ਮੰਗ 16089 ਮੈਗਾਵਾਟ ਦਰਜ ਕੀਤੀ ਗਈ ਸੀ। ਤੰਦੂਰ ਵਾਂਗੂ ਤਪ ਰਹੇ ਪੰਜਾਬ ਵਿਚ ਵਧੀ ਹੋਈ ਗਰਮੀ ਨੇ ਵੀ ਬਿਜਲੀ ਦੀ ਮੰਗ ਵਿਚ ਆਪਣਾ ਯੋਗਦਾਨ ਪਾਇਆ ਹੈ।
ਪਾਵਰਕਾਮ ਨੇ ਸਰਕਾਰੀ ਤੇ ਪ੍ਰਾਈਵੇਟ ਖੇਤਰ ਦੇ ਸਾਰੇ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂ ਕੀਤੇ ਹੋਏ ਹਨ ਤੇ ਇਨ੍ਹਾਂ ਤੋਂ ਇਲਾਵਾ ਪਣ ਬਿਜਲੀ ਪ੍ਰਾਜੈਕਟਾਂ ਤੇ ਸੌਰ ਊਰਜਾ ਪ੍ਰਾਜੈਕਟਾਂ ਤੋਂ ਵੀ ਬਿਜਲੀ ਮਿਲ ਰਹੀ ਹੈ, ਜਦੋਂ ਕਿ ਬਿਜਲੀ ਦੀ ਖਰੀਦ ਕੇ ਸਪਲਾਈ ਵੀ ਜਾਰੀ ਹੈ। ਝੋਨੇ ਵਾਸਤੇ ਕਿਸਾਨਾਂ ਨੂੰ 8 ਘੰਟੇ ਤੋਂ ਜ਼ਿਆਦਾ ਦੀ ਸਪਲਾਈ ਮਿਲ ਰਹੀ ਹੈ, ਜਦੋਂ ਕਿ ਇਸ ਦੇ ਨਾਲ ਘਰੇਲੂ ਖਪਤਕਾਰਾਂ, ਵਪਾਰਕ ਤੇ ਉਦਯੋਗਿਕ ਖੇਤਰ ਨੂੰ ਵੀ ਬਿਜਲੀ ਸਪਲਾਈ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e