ਮੋਟੋਰੋਲਾ ਨੇ ਇਸ ਸਟੇਟ ''ਚ ਪੇਸ਼ ਕੀਤੇ ਆਪਣੇ 100 Moto Hubs

03/22/2018 3:31:20 PM

ਜਲੰਧਰ- ਮੋਟੋਰੋਲਾ ਹੁਣ ਭਾਰਤ 'ਚ ਰਿਟੇਲ ਖੇਤਰ 'ਚ ਐਕਸਪੈਂਸ਼ਨ ਕਰਨ 'ਚ ਲੱਗੀ ਹੋਈ ਹੈ। ਕੁਝ ਸਮੇਂ ਪਹਿਲਾਂ ਹੀ ਕੰਪਨੀ ਨੇ ਦਿੱਲੀ 'ਚ 50 ਨਵੇਂ ਮੋਟੋ ਹੱਬਸ ਅਤੇ ਕੋਲਕੱਤਾ 'ਚ 25 ਮੋਟੋ ਹੱਬਸ ਦੀ ਸ਼ੁਰੂਆਤ ਕੀਤੀ ਹੈ। ਜਿਸ ਤੋਂ ਬਾਅਦ ਹੁਣ ਤੱਕ ਕੰਪਨੀ ਨੇ ਸਾਊਥ ਇੰਡੀਆ ਦੇ ਕਰਨਾਟਕ ਰਾਜ 'ਚ ਆਪਣੇ 100 ਨਵੇਂ ਮੋਟੋ ਹੱਬਸ ਪੇਸ਼ ਕੀਤੇ ਹਨ। ਦੱਸ ਦੱਈਏ ਕਿ ਮੋਟੋ ਹੱਬਸ ਸਟੋਰ 'ਤੇ ਮੋਟੋਰੋਲਾ ਦੇ ਲਗਭਗ ਸਾਰੇ ਡਿਵਾਈਸਿਜ਼ ਉਪਲੱਬਧ ਹੋਣਗੇ, ਜਿਸ 'ਚ ਆਨਲਾਈਨ ਐਕਸਕਲੂਸਿਵ ਮਾਡਲ ਮੋਟੋ ਐੱਕਸ4 ਅਤੇ ਮੋਟੋ ਜ਼ੈੱਡ ਸੀਰੀਜ਼ ਵੀ ਸ਼ਾਮਿਲ ਹੈ। ਇੱਥੇ ਕਸਟਮਰਸ ਇੰਨ੍ਹਾਂ ਸਾਰਿਆਂ ਡਿਵਾਈਸਿਜ਼ ਦਾ ਪੂਰੀ ਤਰ੍ਹਾ ਤੋਂ ਐਕਸਪੀਰੀਅੰਸ ਕਰ ਸਕਦੇ ਹੋ, ਜਿਸ ਤੋਂ ਬਾਅਦ ਉਨ੍ਹਾਂ ਨੇ ਸਹੂਲਤ ਵੀ ਇੱਥੇ ਉਪਲੱਬਧ ਹਨ। 

ਜਾਣਕਾਰੀ ਦੇ ਲਈ ਦੱਸ ਦੱਈਏ ਕਿ ਇੰਨ੍ਹਾਂ ਸਟੋਰਸ 'ਤੇ ਸਮਾਰਟਫੋਨਜ਼ ਤੋਂ ਇਲਾਵਾ ਮੋਟੋਰੋਲਾ ਐਕਸੈਸਰੀਜ਼ ਜਿਹੇ ਆਨ-ਈਅਰ ਅਤੇ ਇਨ-ਈਅਰ ਹੈੱਡਫੋਨਜ਼ ਅਤੇ ਕਵਰ ਆਦਿ ਵੀ ਉਪੱਲਬਧ ਹੋਣਗੇ। ਇਸ ਤੋਂ ਇਲਾਵਾ ਮੋਟੋ ਮਾਡਸ ਜਿਹੇ ਕਿ JBL ਸਾਊਂਡਬੂਸਟ 2 ਸਪੀਕਰ ਮਾਡ, ਮੋਟੋ ਟਰਬੋਪਾਵਰ ਪੈਕ ਬੈਟਰੀ ਮਾਡ ਅਤੇ ਮੋਟੋ ਗੇਮਪਾਡ ਮਾਡ ਆਦਿ ਨੂੰ ਵੀ ਇੰਨ੍ਹਾਂ ਨਵੇਂ ਮੋਟੋ ਹੱਬਸ ਤੋਂ ਖਰੀਦਿਆ ਜਾ ਸਕਦਾ ਹੈ। 

ਇਸ ਬਾਰੇ 'ਚ ਮੋਟੋਰੋਲਾ ਮੋਬਿਲਿਟੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਧਿਨ ਮਾਥੁਰ ਦਾ ਕਹਿਣਾ ਹੈ ਕਿ ਕੰਪਨੀ ਨੇ ਬੈਂਗਲੁਰੂ 'ਚ 50 ਮੋਟੋ ਹੱਬਸ ਦੀ ਸ਼ੁਰੂਆਤ ਕੀਤੀ ਹੈ ਅਤੇ ਕੰਪਨੀ 1000 ਨਵੇਂ ਮੋਟੋ ਹੱਬਸ ਨੂੰ 2018 ਦੇ ਅਖੀਰ ਤੱਕ ਟਾਪ 100 ਸ਼ਹਿਰਾਂ 'ਚ ਸ਼ੁਰੂਆਤ ਕਰਨ ਦਾ ਵਿਚਾਰ ਕਰ ਰਹੀ ਹੈ। ਅਸੀਂ ਆਪਣੇ ਕਸਟਮਰਸ ਦੇ ਨਾਲ ਇਕ ਬਿਹਤਰ ਐਕਸਪੀਰੀਅੰਸ ਦੇ ਲਈ ਪੂਰਾ ਧਿਆਨ ਦੇ ਰਹੇ ਹਾਂ। ਦੇਸ਼ਭਰ 'ਚ ਇਸ ਤੋਂ ਪਹਿਲਾਂ ਸ਼ੁਰੂ ਕੀਤੇ ਗਏ ਸਾਰੇ ਮੋਟੋ ਹੱਬਸ ਦੇ ਲਈ ਗਜਬ ਦਾ ਰਿਸਪਾਂਸ ਮਿਲਿਆ ਹੈ ਅਤੇ ਸਾਨੂੰ ਆਸ਼ਾ ਹੈ ਕਿ ਕਰਨਾਟਕ 'ਚ ਵੀ ਅਜਿਹਾ ਹੀ ਰਿਸਪਾਨਸ ਮਿਲੇਗਾ।

ਅਖੀਰ 'ਚ ਦੱਸ ਦੱਈਏ ਕਿ ਕੰਪਨੀ ਪਹਿਲਾਂ ਹੀ ਕਈ ਮੁੱਖ ਆਫਲਾਈਨ ਵਿਕਰੇਤਾ ਜਿਹੇ ਪੂਰਬੀ ਮੋਬਾਇਲਸ, ਬਿਗ ਸੀ ਅਤੇ ਲਾਟਸ ਮੋਬਾਇਲਸ ਆਦਿ ਦੇ ਨਾਲ ਭਾਰਤ ਦੇ ਦੱਖਣੀ ਭਾਗਾਂ 'ਚ ਐਕਸਕਲੁਸਿਵ ਰਿਟੇਲ ਸਟੋਰਸ ਦੀ ਸ਼ੁਰੂਆਤ ਦੇ ਲਈ ਸਾਂਝੇਦਾਰੀ ਕਰ ਚੁੱਕੀ ਹੈ।


Related News