ਬੰਗਾਲ ਦੇ ਪੰਜਵੇਂ ਪੜਾਅ ’ਚ 100 ਸਾਲ ਦੀ ਉਮਰ ਦੇ 571 ਵੋਟਰਜ਼

05/18/2024 8:16:25 PM

ਨਵੀਂ ਦਿੱਲੀ- ਪੱਛਮੀ ਬੰਗਾਲ ’ਚ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ 20 ਮਈ ਨੂੰ 7 ਸੰਸਦੀ ਸੀਟਾਂ ਲਈ ਲਗਭਗ 1.5 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ’ਚ 100 ਸਾਲ ਦੀ ਉਮਰ ਦੇ ਵੋਟਰਾਂ ਦੀ ਗਿਣਤੀ 571 ਹੈ, ਜਦਕਿ 80,775 ਵੋਟਰਜ਼ 85 ਸਾਲ ਦੀ ਉਮਰ ਤੋਂ ਵੱਧ ਹਨ। ਰਾਜ ਚੋਣ ਕਮਿਸ਼ਨ ਦੇ ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਬੈਰਕਪੁਰ, ਬੋਨਗਾਂਵ, ਹੁਗਲੀ, ਸਿਰਾਮਪੁਰ, ਆਰਾਮਬਾਗ, ਹਾਵੜਾ ਅਤੇ ਉੱਲੂਬੇਰੀਆ ਸੀਟਾਂ ’ਤੇ ਵੋਟਿੰਗ ਹੋਵੇਗੀ।

ਇਨ੍ਹਾਂ ਸੰਸਦੀ ਹਲਕਿਆਂ ’ਚ ਕੁੱਲ 1,25,23,702 ਵੋਟਰਜ਼ ਹਨ, ਜਿਨ੍ਹਾਂ ’ਚ 61,72,034 ਔਰਤਾਂ, 348 ਟ੍ਰਾਂਸ ਜੈਂਡਰ ਅਤੇ 70,399 ਅਪਾਹਜ ਸ਼ਾਮਲ ਹਨ। ਇਕ ਹੋਰ ਦਿਲਚਸਪ ਤੱਥ ਇਹ ਹੈ ਕਿ ਕੁੱਲ ਵੋਟਰਾਂ ’ਚ 100 ਸਾਲ ਤੋਂ ਵੱਧ ਉਮਰ ਦੇ 571 ਅਤੇ 85 ਸਾਲ ਤੋਂ ਵੱਧ ਉਮਰ ਦੇ 80,775 ਵੋਟਰਜ਼ ਹਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਜਿਹੇ ਵੋਟਰਾਂ ’ਚ ਔਰਤਾਂ ਦੀ ਗਿਣਤੀ ਕਿੰਨੀ ਹੈ। ਉਨ੍ਹਾਂ ਦੱਸਿਆ ਕਿ ਇਤਿਹਾਸਕ ਪਹਿਲ ਦੇ ਤਹਿਤ ਗੂੰਗੇ, ਬੋਲ਼ਾ, ਅੰਨ੍ਹੇ ਅਤੇ ਹੋਰ ਅਪਾਹਜ ਵੋਟਰਾਂ ਦੇ ਘਰਾਂ ’ਚ ਜਾ ਕੇ ਵੋਟ ਪਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।


Rakesh

Content Editor

Related News