ਅਮਰੀਕਾ ਦਾ ਡਰੈਗਨ ਨੂੰ ਵੱਡਾ ਝਟਕਾ, ਚੀਨੀ ਵਸਤੂਆਂ ਦੇ ਆਯਾਤ ''ਤੇ ਲਾਇਆ 100 ਫ਼ੀਸਦੀ ਟੈਕਸ

05/15/2024 3:13:40 PM

ਬਿਜ਼ਨੈੱਸ ਡੈਸਕ : ਅਮਰੀਕਾ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਚੀਨ ਤੋਂ ਦਰਾਮਦ ਹੋਣ ਵਾਲੇ ਸਾਰੇ ਸਮਾਨ 'ਤੇ 100 ਫ਼ੀਸਦੀ ਤੱਕ ਟੈਕਸ ਲਗਾਇਆ ਹੈ। ਇਨ੍ਹਾਂ ਵਸਤਾਂ ਵਿੱਚ ਇਲੈਕਟ੍ਰਿਕ ਵਾਹਨ, ਸਟੀਲ, ਐਲੂਮੀਨੀਅਮ, ਸੋਲਰ ਪੈਨਲ ਅਤੇ ਸੈਮੀਕੰਡਕਟਰ ਸ਼ਾਮਲ ਹਨ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ, ਜੋਅ ਬਾਇਡੇਨ ਨੇ ਚੀਨ ਤੋਂ ਅਮਰੀਕਾ ਪਹੁੰਚਣ ਵਾਲੇ ਵੱਖ-ਵੱਖ ਸਮਾਨ 'ਤੇ ਟੈਕਸ ਦਰ ਵਧਾਉਣ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਦਿੱਤੀ ਹੈ।

ਇਹ ਵੀ ਪੜ੍ਹੋ - ਵਿਕਣ ਵਾਲੀ ਹੈ ਭਾਰਤ ਦੀ ਪ੍ਰਸਿੱਧ ਨਮਕੀਨ-ਸਨੈਕਸ ਕੰਪਨੀ 'ਹਲਦੀਰਾਮ'! ਬਲੈਕਸਟੋਨ ਨੇ ਲਾਈ ਬੋਲੀ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਪੋਸਟ ਮੁਤਾਬਕ ਹੁਣ ਤੋਂ ਚੀਨ ਤੋਂ ਦਰਾਮਦ ਹੋਣ ਵਾਲੇ ਸਟੀਲ ਅਤੇ ਐਲੂਮੀਨੀਅਮ 'ਤੇ 25 ਫ਼ੀਸਦੀ ਟੈਕਸ ਲੱਗੇਗਾ। ਸੈਮੀਕੰਡਕਟਰਾਂ 'ਤੇ 50 ਫ਼ੀਸਦੀ ਟੈਕਸ ਲੱਗੇਗਾ। ਜਦੋਂ ਕਿ ਇਲੈਕਟ੍ਰਿਕ ਵਾਹਨਾਂ 'ਤੇ 100 ਫ਼ੀਸਦੀ ਟੈਕਸ ਅਤੇ ਸੋਲਰ ਪੈਨਲਾਂ 'ਤੇ 50 ਫ਼ੀਸਦੀ ਟੈਕਸ ਲੱਗੇਗਾ। ਜੋਅ ਬਾਇਡੇਨ ਨੇ ਕਿਹਾ ਹੈ ਕਿ ਚੀਨ ਇਨ੍ਹਾਂ ਉਦਯੋਗਾਂ 'ਤੇ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਉਹ ਚਾਹੁੰਦਾ ਹੈ ਕਿ ਇਨ੍ਹਾਂ ਖੇਤਰਾਂ ਵਿਚ ਅਮਰੀਕਾ ਹਮੇਸ਼ਾ ਅੱਗੇ ਰਹੇ ਅਤੇ ਪੂਰੀ ਦੁਨੀਆ ਦੀ ਅਗਵਾਈ ਕਰੇ। 

ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ

ਅਮਰੀਕੀ ਰਾਸ਼ਟਰਪਤੀ ਨੇ ਰੋਜ਼ ਗਾਰਡਨ ਤੋਂ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ 'ਚ ਕਿਹਾ ਕਿ ਅਮਰੀਕਾ ਆਪਣੀ ਇੱਛਾ ਦੇ ਅਨੁਸਾਰ ਕਿਸੇ ਤਰ੍ਹਾਂ ਦੀ ਕਾਰ ਖਰੀਦ ਸਕਦਾ ਹੈ ਪਰ ਚੀਨ ਨੂੰ ਕਦੇ ਵੀ ਇਨ੍ਹਾਂ ਕਾਰਾਂ ਦੇ ਬਾਜ਼ਾਰ ਵਿਚ ਗ਼ਲਤ ਤਰੀਕੇ ਨਾਲ ਕੰਟਰੋਲ ਕਰਨ ਦੀ ਇਜ਼ਾਜਤ ਨਹੀਂ ਦੇਵੇਗਾ। ਮੈਂ ਚੀਨ ਨਾਲ ਨਿਰਪੱਖ ਮੁਕਾਬਲਾ ਚਾਹੁੰਦਾ ਹਾਂ, ਸੰਘਰਸ਼ ਕਰਨਾ ਨਹੀਂ। ਅਸੀਂ ਕਿਸੇ ਹੋਰ ਦੇਸ਼ ਦੇ ਮੁਕਾਬਲੇ ਵਿਚ ਚੀਨ ਦੇ ਖ਼ਿਲਾਫ਼ 21ਵੀਂ ਸਦੀ ਦੇ ਆਰਥਿਕ ਮੁਕਾਬਲੇ ਨੂੰ ਜਿੱਤਣ ਵਿਚ ਮਜ਼ਬੂਤ ​​ਸਥਿਤੀ ਵਿੱਚ ਹਾਂ, ਕਿਉਂਕਿ ਅਸੀਂ ਅਮਰੀਕਾ ਵਿੱਚ ਨਿਵੇਸ਼ ਕਰ ਰਹੇ ਹਾਂ।

ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਚੀਨ ਨੇ ਇਨ੍ਹਾਂ ਸਾਰੀਆਂ ਚੀਜ਼ਾਂ 'ਤੇ ਭਾਰੀ ਸਬਸਿਡੀ ਦਿੱਤੀ, ਜਿਸ ਕਾਰਨ ਚੀਨੀ ਕੰਪਨੀਆਂ ਬਾਕੀ ਦੁਨੀਆ ਦੇ ਮੁਕਾਬਲੇ ਜ਼ਿਆਦਾ ਉਤਪਾਦਨ ਕਰਨ ਲਈ ਉਤਸ਼ਾਹਿਤ ਹੋਈਆਂ। ਚੀਨ ਨੇ ਵਾਧੂ ਉਤਪਾਦਾਂ ਨੂੰ ਮਾਰਕੀਟ ਵਿੱਚ ਗਲਤ ਢੰਗ ਨਾਲ ਘੱਟ ਕੀਮਤਾਂ 'ਤੇ ਸੁੱਟ ਦਿੱਤਾ ਅਤੇ ਦੁਨੀਆ ਭਰ ਦੇ ਹੋਰ ਨਿਰਮਾਤਾਵਾਂ ਨੂੰ ਕਾਰੋਬਾਰ ਤੋਂ ਬਾਹਰ ਕੱਢ ਦਿੱਤਾ। ਕੀਮਤਾਂ ਗੈਰ-ਵਾਜਬ ਤੌਰ 'ਤੇ ਘੱਟ ਹਨ ਕਿਉਂਕਿ ਚੀਨੀ ਕੰਪਨੀਆਂ ਮੁਨਾਫੇ ਬਾਰੇ ਚਿੰਤਤ ਨਹੀਂ ਹਨ। ਚੀਨ ਸਰਕਾਰ ਉਨ੍ਹਾਂ ਨੂੰ ਭਾਰੀ ਸਬਸਿਡੀਆਂ ਦੇ ਰਹੀ ਹੈ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News