ਜਲਦ ਹੀ Moto X Play ਨੂੰ ਮਿਲੇਗਾ ਐਂਡਰਾਇਡ ਨੂਗਾ ਅਪਡੇਟ

06/07/2017 2:22:14 PM

ਜਲੰਧਰ- ਕਰੀਬ ਦੋ ਸਾਲ ਪੁਰਾਣੇ ਮੋਟੋ ਐਕਸ ਪਲੇ ਨੂੰ ਐਂਡਰਾਇਡ 7.0 ਨੂਗਾ ਅਪਡੇਟ ਮਿਲੇਗਾ। ਇਸ ਦੀ ਪੁਸ਼ਟੀ ਮੋਟੋਰੋਲਾ ਨੇ ਕਈ ਦਿਨ ਪਹਿਲਾਂ ਕੀਤੀ ਸੀ। ਇਸ ਸਮਾਰਟਫੋਨ ਨੂੰ ਕਰੀਬ ਇਕ ਸਾਲ ਪਹਿਲਾਂ ਐਂਡਰਾਇਡ 6.0 ਮਾਰਸ਼ਮੈਲੋ ਦਾ ਅਪਡੇਟ ਮਿਲਿਆ ਸੀ ਪਰ ਕਈ ਯੂਜ਼ਰ ਹੁਣ ਵੀ ਮੋਟੋਰੋਲਾ ਵੱਲੋਂ ਵੱਡੇ ਅਪਡੇਟ ਦੇ ਇੰਤਜ਼ਾਰ 'ਚ ਹਨ। ਮੋਟੋ ਐਕਸ ਪਲੇ ਦੇ ਗਾਹਕਾਂ ਨੂੰ ਉਮੀਦ ਹੈ ਕਿ ਕੰਪਨੀ ਦੇ ਹੋਰ ਸਮਾਰਟਫੋਨ ਯੂਜ਼ਰ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਨੂਗਾ ਦਾ ਅਨੁਭਵ ਮਿਲੇਗਾ।
ਨੂਗਾ ਅਪਡੇਟ ਨੂੰ ਲੈ ਕੇ ਕਈ ਐਕਸ ਪਲੇ ਯੂਜ਼ਰ ਨੇ ਮੋਟੋਰੋਲਾ ਤੋਂ ਜਵਾਬ ਦੀ ਮੰਗ ਕੀਤੀ ਹੈ ਪਰ ਲੇਨੋਵੋ ਦੀ ਮਲਕੀਅਤ ਵਾਲੀ ਇਹ ਕੰਪਨੀ ਹੁਣ ਤੱਕ ਚੁੱਪ ਸੀ। ਹੁਣ ਮੋਟੋਰੋਲਾ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਮੋਟੋ ਐਕਸ ਪਲੇ ਨੂੰ ਐਂਡਰਾਇਡ ਨੂਗਾ ਦਾ ਅਪਡੇਟ ਮਿਲੇਗਾ। ਅਪਡੇਟ ਐਂਡਰਾਇਡ 7.0 ਦਾ ਹੋਵੇਗਾ ਜਾਂ ਐਂਡਰਾਇਡ 7.1.1 ਦਾ ਇਹ ਸਾਫ ਨਹੀਂ ਹੈ। ਇਹ ਫੋਨ ਲਈ ਆਖਰੀ ਵੱਡਾ ਆਪਰੇਟਿੰਗ ਸਿਸਟਮ ਅਪਡੇਟ ਹੋਵੇਗਾ।


Related News