ਭਾਰਤ ''ਚ ਸ਼ੁਰੂ ਹੋਈ Microsoft Surface Go ਦੀ ਪ੍ਰੀ-ਬੁਕਿੰਗ

12/15/2018 5:07:08 PM

ਗੈਜੇਟ ਡੈਸਕ- ਅਮਰੀਕੀ ਕੰਪਨੀ ਮਾਈਕ੍ਰੋਸਾਫਟ ਨੇ ਇਸ ਸਾਲ ਜੁਲਾਈ 'ਚ ਆਪਣੇ ਟੂ-ਇਨ ਵਨ ਡਿਵਾਈਸ Microsoft Surface Go ਨੂੰ ਲਾਂਚ ਕੀਤਾ ਹੈ। ਉਥੇ ਹੀ ਭਾਰਤ 'ਚ Microsoft Surface Go ਲਈ ਪ੍ਰੀ-ਆਰਡਰਸ ਸ਼ੁਰੂ ਹੋ ਗਏ ਹਨ। ਸਰਫੇਸ ਗੋ ਦੇ 4 ਜੀ. ਬੀ. ਰੈਮ ਤੇ 64 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 37,999 ਰੁਪਏ ਹੈ। ਜਦ ਕਿ 8 ਜੀ. ਬੀ ਰੈਮ ਤੇ 128 ਜੀ. ਬੀ ਸਟੋਰੇਜ ਵੇਰੀਐਂਟ ਭਾਰਤ 'ਚ 49,999 ਰੁਪਏ 'ਚ ਉਪਲੱਬਧ ਹੋਵੇਗਾ। ਦੋਵਾਂ ਵੇਰੀਐਂਟਸ ਲਈ ਫਲਿੱਪਕਾਰਟ 'ਤੇ ਪ੍ਰੀ-ਆਰਡਰ ਸ਼ੁਰੂ ਹੋ ਚੁੱਕੇ ਹਨ।PunjabKesari
ਲਾਂਚ ਆਫਰ
ਲਾਂਚ ਆਫਰ ਦੇ ਤਹਿਤ ਫਲਿਪਕਾਰਟ ਪ੍ਰੀਪੇਡ ਟਰਾਂਜੈਕਸ਼ਨ 'ਤੇ 2,000 ਰੁਪਏ ਛੋਟ ਜਦ ਕਿ ਸਰਫੇ ਗੋ ਟਾਈਪ ਕਵਰ 'ਤੇ 4,000 ਰੁਪਏ ਦੀ ਛੋਟ ਦੇ ਰਹੀ ਹੈ। ਇਸ ਤੋ ਇਲਾਵਾ 799 ਰੁਪਏ ਦੀ ਕੀਮਤ ਵਾਲਾ ਹੰਗਾਮਾ ਪਲੇਅ ਦਾ ਸਾਲਾਨਾ ਸਬਸਕ੍ਰਿਪਸ਼ਨ ਵੀ ਮੁਫਤ ਮਿਲ ਰਿਹਾ ਹੈ। ਇਸ ਦੇ ਨਾਲ ਹੀ ਏ. ਸੀ. ਟੀ ਫਾਈਬਰਨੈੱਟ, ਕਾਇਆ ਸਰਵੀਸਿਜ਼ ਤੇ ਥਾਮਿਸ ਕੁੱਕ ਵੱਲੋਂ ਵੀ ਐਕਸਟਰਾ ਆਫਰਸ ਦਿੱਤੇ ਜਾ ਰਹੇ ਹਨ।PunjabKesari ਸਪੈਸੀਫਿਕੇਸ਼ਨਸ 
ਇਸ 'ਚ ਸੱਤਵੀਂ ਜਨਰੇਸ਼ਨ ਦਾ ਇੰਟੈੱਲ ਪੈਨਟੀਅਮ ਗੋਲਡ ਪ੍ਰੋਸੈਸਰ 4415Y ਹੈ ।  ਇਸਵਿੱਚ 4 ਜੀ. ਬੀ ਰੈਮ/8 ਜੀ. ਬੀ ਰੈਮ ਤੇ 64 ਜੀ. ਬੀ/128 ਜੀ. ਬੀ ਇਨਬਿਲਟ ਸਟੋਰੇਜ ਹੈ। ਇਸ 'ਚ 5 ਮੈਗਾਪਿਕਸਲ ਐੱਚ. ਡੀ ਕੈਮਰਾ ਤੇ ਰੀਅਰ ਆਟੋਫੋਕਸ 8 ਮੈਗਾਪਿਕਸਲ ਐੱਚ. ਡੀ ਕੈਮਰਾ ਹੈ, ਜੋ ਡਿਊਲ ਮਾਇਕ੍ਰੋਫੋਨ ਨਾਲ ਲੈਸ ਹੈ। ਮਾਇਕ੍ਰੋਸਾਫਟ ਸਰਫੇਸ ਗੋ 'ਚ ਚਾਰਜਿੰਗ ਤੇ ਡਾਕਿੰਗ ਲਈ ਸਰਫੇਸ ਕੁਨੈੱਕਟ ਪੋਰਟ ਹੈ।PunjabKesariਕੰਪਨੀ ਦਾ ਕਹਿਣਾ ਹੈ ਕਿ ਇਸ ਟੈਬਲੇਟ ਤੋਂ 9 ਘੰਟੇ ਤੱਕ ਬੈਟਰੀ ਲਾਈਫ ਮਿਲੇਗੀ। ਇਸ 522 ਗਰਾਮ ਵਜ਼ਨੀ ਡਿਵਾਈਸ 'ਚ ਡਾਟਾ, ਵੀਡੀਓ ਤੇ ਚਾਰਜਿੰਗ ਲਈ ਯੂ. ਐੱਸ. ਬੀ- ਸੀ 3.1, ਹੈੱਡਫੋਨ ਜੈੱਕ ਤੇ ਸਟੋਰੇਜ ਵਧਾਉਣ ਲਈ ਮਾਈਕ੍ਰੋ ਐੱਸ. ਡੀ. ਕਾਰਡ ਰੀਡਰ ਦੀ ਆਪਸ਼ਨ ਵੀ ਦਿੱਤੀ ਗਈ ਹੈ। ਉਥੇ ਹੀ ਇਹ ਟੈਬਲੇਟ ਡਿਫਾਲਟ ਤੌਰ 'ਤੇ ਵਿੰਡੋਜ਼ 10 ਐੱਸ ਦੇ ਨਾਲ ਆਉਂਦਾ ਹੈ 'ਤੇ ਇਸ ਨੂੰ ਵਿੰਡੋਜ਼ 10 ਪ੍ਰੋ 'ਤੇ ਅਪਗ੍ਰੇਡ ਕੀਤਾ ਜਾ ਸਕਦਾ ਹੈ।


Related News