ਕਰਨ ਔਜਲਾ ਦਾ ਨਵਾਂ ਗੀਤ 'ਗੋਇਨ ਔਫ' ਰਿਲੀਜ਼, ਕੁਝ ਘੰਟਿਆਂ 'ਤੇ ਹੋਏ 4 ਮਿਲੀਅਨ ਵਿਊਜ਼

Friday, May 10, 2024 - 01:37 PM (IST)

ਕਰਨ ਔਜਲਾ ਦਾ ਨਵਾਂ ਗੀਤ 'ਗੋਇਨ ਔਫ' ਰਿਲੀਜ਼, ਕੁਝ ਘੰਟਿਆਂ 'ਤੇ ਹੋਏ 4 ਮਿਲੀਅਨ ਵਿਊਜ਼

ਜਲੰਧਰ (ਬਿਊਰੋ) : ਖ਼ੁਦ ਨੂੰ ਗੀਤਾਂ ਦੀ ਮਸ਼ੀਨ ਅਖਵਾਉਣ ਵਾਲੇ ਕਰਨ ਔਜਲਾ ਦਾ ਨਵਾਂ ਗੀਤ 'ਗੋਇਨ ਔਫ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਰਿਲੀਜ਼ ਹੁੰਦੇ ਹੀ ਹਰ ਪਾਸੇ ਹੀ ਧੱਕ ਪਾ ਦਿੱਤੀ ਹੈ। ਗਾਇਕ ਦੇ ਇਸ ਗੀਤ ਨੂੰ ਰਿਲੀਜ਼ ਹੋਇਆਂ 24 ਘੰਟੇ ਵੀ ਪੂਰੇ ਨਹੀਂ ਹੋਏ ਕਿ ਗੀਤ ਨੂੰ 3 ਮਿਲੀਅਨ ਵਿਊਜ਼ ਮਿਲ ਗਏ। ਇਸ ਗੀਤ ਦਾ ਮਿਊਜ਼ਿਕ ਤੇ ਬੋਲ ਦੋਵੇਂ ਹੀ ਵਧੀਆ ਹਨ। ਇਹ ਗਾਣਾ ਰਿਲੀਜ਼ ਹੁੰਦੇ ਹੀ ਫੈਨਜ਼ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ।  

  
ਦੱਸ ਦਈਏ ਕਿ ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ ਵਿਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਨ੍ਹਾਂ ਦੇ ਚਾਚਾ ਅਤੇ ਭੈਣਾਂ ਨੇ ਪਾਲਿਆ। 

ਦੱਸਣਯੋਗ ਹੈ ਕਿ ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਟੌਪ ਸਿੰਗਰ ਹੈ। ਉਸ ਮਹਿਜ਼ 20 ਸਾਲ ਦੀ ਉਮਰ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਅੱਜ 27 ਸਾਲ ਦੀ ਉਮਰ 'ਚ ਉਹ 100 ਕਰੋੜ ਜਾਇਦਾਦ ਦਾ ਮਾਲਕ ਹੈ। ਉਸ ਦੇ ਗਾਏ ਗਾਣੇ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਜਾਂਦੇ ਹਨ। ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਪਿਛਲੇ ਸਾਲ ਗਾਇਕ ਦੀ ਰਿਲੀਜ਼ ਹੋਈ ਐਲਬਮ 'ਮੇਕਿੰਗ ਮੈਮੋਰੀਜ਼' ਅੱਜ ਤੱਕ ਲੋਕਾਂ ਦੀ ਪਸੰਦੀਦਾ ਐਲਬਮ ਬਣੀ ਹੋਈ ਹੈ। ਇਸ ਦੇ ਨਾਲ ਨਾਲ ਉਸ ਦੀ ਐਲਬਮ 'ਸਟ੍ਰੀਟ ਡਰੀਮਜ਼' ਨੇ ਕਈ ਸਾਰੇ ਰਿਕਾਰਡਜ਼ ਬਣਾਏ ਸੀ। ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਕਰਨ ਔਜਲਾ ਨੇ ਸਾਲ 2023 'ਚ ਆਪਣੀ ਪ੍ਰੇਮਿਕਾ ਪਲਕ ਨਾਲ ਵਿਆਹ ਕੀਤਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News